16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਸੜਕ ਹਾਦਸਿਆਂ ਵਿਚ ਭੈਣ-ਭਰਾ ਸਮੇਤ ਤਿੰਨ ਜਣੇ ਜ਼ਖ਼ਮੀ

ਬਠਿੰਡਾ , 14 ਸਤੰਬਰ ( ਅਵਤਾਰ ਸਿੰਘ ਕੈਂਥ )- ਸਥਾਨਕ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫ਼ੇਅਰ ਸੁਸਾਇਟੀ ਵਲੋਂ ਬੀਤੀ ਰਾਤ ਸੜਕ ਹਾਦਸੇ ਦੌਰਾਨ ਗੰਭੀਰ ਜ਼ਖ਼ਮੀ ਜਣਿਆਂ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖਲ ਕਰਵਾਇਆ ਗਿਆ । ਰਾਤ ਦੇ ਸਮੇਂ ਹਨੂੰਮਾਨ ਚੌਕ ’ ਤੇ ਇੱਕ ਸਕਾਰਪੀਓ ਕਾਰ ਦੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਸੰਜੇ ਸ਼ਰਮਾ (50 ਸਾਲ ) ਵਾਸੀ ਜਨਤਾ ਨਗਰ ਦੇ ਰਹਿਣ ਵਾਲੇ ਨੂੰ ਗੰਭੀਰ ਰੂਪ ’ ਚ ਸੱਟਾਂ ਲੱਗੀਆਂ ।

ਅਜੀਤ ਡੈਸਕ 15-09-2026
ਬਠਿੰਡਾ , 14 ਸਤੰਬਰ ( ਅਵਤਾਰ ਸਿੰਘ ਕੈਂਥ )- ਸਥਾਨਕ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫ਼ੇਅਰ ਸੁਸਾਇਟੀ ਵਲੋਂ ਬੀਤੀ ਰਾਤ ਸੜਕ ਹਾਦਸੇ ਦੌਰਾਨ ਗੰਭੀਰ ਜ਼ਖ਼ਮੀ ਜਣਿਆਂ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖਲ ਕਰਵਾਇਆ ਗਿਆ । ਰਾਤ ਦੇ ਸਮੇਂ ਹਨੂੰਮਾਨ ਚੌਕ ’ ਤੇ ਇੱਕ ਸਕਾਰਪੀਓ ਕਾਰ ਦੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਸੰਜੇ ਸ਼ਰਮਾ (50 ਸਾਲ ) ਵਾਸੀ ਜਨਤਾ ਨਗਰ ਦੇ ਰਹਿਣ ਵਾਲੇ ਨੂੰ ਗੰਭੀਰ ਰੂਪ ’ ਚ ਸੱਟਾਂ ਲੱਗੀਆਂ । ਇਸ ਤੋਂ ਇਲਾਵਾ ਮੇਲਾ ਰਾਮ ਰੋਡ ’ ਤੇ ਇੱਕ ਤੇਜ਼ ਰਫ਼ਤਾਰ ਕਾਰ ਦੀ ਲਪੇਟ ’ ਚ ਆਏ ਮੋਟਰਸਾਈਕਲ ਸਵਾਰ ਭੈਣ - ਭਰਾ ਗੰਭੀਰ ਜ਼ਖ਼ਮੀ ਹੋ ਗਏ । ਜ਼ਖ਼ਮੀ ਸਤਨਾਮ ਸਿੰਘ (20) ਅਤੇ ਗਗਨਦੀਪ ਕੌਰ (21) ਵਾਸੀ ਕਾਲਾ ਸਿੰਘ ਸਿੱਧੂ ਕਲੋਨੀ , ਰਾਮਬਾਗ ਰੋਡ , ਬਠਿੰਡਾ ਦੇ ਵਸਨੀਕ ਹਨ । ਦੜੇ ਸੱਟੇ ਦੀਆਂ ਪਰਚੀਆਂ ਅਤੇ ਨਕਦੀ ਸਮੇਤ ਸੱਟੇਬਾਜ਼ ਪੁਲਿਸ ਅੜਿੱਕੇ ਗੋਨਿਆਣਾ , 14 ਸਤੰਬਰ ( ਲਛਮਣ ਦਾਸ ਗਰਗ )- ਥਾਣਾ ਨੇਹੀਂਆਂ ਵਾਲਾ ਅਧੀਨ ਪੈਂਦੀ ਪੁਲਿਸ ਚੌਂਕੀ ਗੋਨਿਆਣਾ ਮੰਡੀ ਦੇ ਇੰਚਾਰਜ ਜਸਕਰਨ ਸਿੰਘ ਨੇ ਪੁਲਿਸ ਪਾਰਟੀ ਦੀ ਸਹਾਇਤਾ ਨਾਲ ਗੋਨਿਆਣਾ ਮੰਡੀ ਵਿਚੋਂ ਇਕ ਸੱਟੇਬਾਜ਼ ਨੂੰ ਕਾਬੂ ਕਰਕੇ ਉਸ ਕੋਲ ਕੁਝ ਦੜੇ ਸੱਟੇ ਦੀਆਂ ਪਰਚੀਆਂ ਅਤੇ 780 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ । ਪੁਲਿਸ ਨੇ ਸੱਟੇਬਾਜ਼ ਦੀ ਪਹਿਚਾਣ ਗੌਤਮ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਗੋਨਿਆਣਾ ਮੰਡੀ ਵਜੋਂ ਕੀਤੀ ਹੈ । ਪੁਲਿਸ ਨੇ ਗੌਤਮ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਪਿਛਲੀ ਖ਼ਬਰ ਥਾਣਾ ਸੰਗਤ ਦੀ ਪੁਲਿਸ ਵਲੋਂ ਖੇਤਾਂ ’ਚੋਂ ਤਾਰਾਂ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਅਗਲੀ ਖ਼ਬਰ ਆਊਟਸੋਰਸ ਮੁਲਾਜ਼ਮਾਂ ਨੇ ਸਿਹਤ ਮੰਤਰੀ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ ਕੱਚੇ ਕਾਮਿਆਂ ਨੂੰ ਪੱਕਾ ਕਰਨ ਅਤੇ ਤਨਖ਼ਾਹਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।