ਰਾਜਸਥਾਨ ਦੀਆਂ ਕਿਸਾਨ ਧਿਰਾਂ ਵਲੋਂ ‘ਬਠਿੰਡਾ ਕਿਸਾਨ ਮੋਰਚੇ’ ਦੀ ਹਮਾਇਤ ਪਾਣੀ ਦੇ ਮੁੱਦੇ ’ ਤੇ ਕਿਹਾ , ਰਿਪੇਰੀਅਨ ਅਤੇ ਬੇਸਿਨ ਕਾਨੂੰਨਾਂ ਮੁਤਾਬਿਕ ਹਰੇਕ ਸੂਬੇ ਨੂੰ ਬਣਦਾ ਪੂਰਾ ਪਾਣੀ ਮਿਲੇ
ਬਠਿੰਡਾ, 11 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ’ਚ ਡਿਪਟੀ ਕਮਿਸ਼ਨਰ ਦੇ ਦਫ਼ਤਰ ਮੂਹਰੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਚੱਲ ਰਹੇ ਪੱਕੇ ਕਿਸਾਨ ਮੋਰਚੇ ਦੀ ਹਰਿਆਣਾ ਤੋਂ ਬਾਅਦ ਰਾਜਸਥਾਨ ਦੀਆਂ ਕਿਸਾਨ ਧਿਰਾਂ ਵਲੋਂ ਮੋਰਚੇ ’ਚ ਪੁੱਜ ਕੇ ਹਮਾਇਤ ਕੀਤੀ ਗਈ ਹੈ। ਇਸ ਮੌਕੇ ‘ਰਾਜਸਥਾਨ ਦੀ ਗ੍ਰਾਮੀਣ ਕਿਸਾਨ-ਮਜ਼ਦੂਰ ਸੰਮਤੀ’ ਦੇ ਸੂਬਾ ਆਗੂ ਰਣਜੀਤ ਸਿੰਘ ਰਾਜੂ ਅਤੇ ‘ਖੇਤ ਬਚਾਓ-ਕਿਸਾਨ ਬਚਾਓ ਸੰਘਰਸ਼ ਕਮੇਟੀ ਘੜਸਾਣਾ ਮੰਡੀ’ ਦੇ ਆਗੂ ਸ਼ਮਸ਼ੇਰ ਸਿੰਘ ਤੇ ਨਰਿੰਦਰ ਸਿੰਘ ਨੇ ਕਿਹਾ ਕਿ ਦੇਸ਼ ਅਤੇ ਰਾਜ ਸਰਕਾਰਾਂ ਦੀਆਂ ਪਾੜਾ ਪਾਊ ਲੋਕ ਵਿਰੋਧੀ ਨੀਤੀਆਂ ਨੂੰ ਸਮਝਦੇ ਹੋਏ ਸਾਰੇ ਸੂਬਿਆਂ ਦੇ ਕਿਸਾਨਾਂ-ਮਜ਼ਦੂਰਾਂ ਤੇ ਆਮ ਲੋਕਾਂ ਨੂੰ ਇਸੇ ਤਰ੍ਹਾਂ ਆਪਸੀ ਭਾਈਚਾਰਕ ਸਾਂਝ ਹੋਰ ਗੂੜੀ ਕਰਨੀ ਚਾਹੀਦੀ ਹੈ।
ਬਠਿੰਡਾ, 11 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ’ਚ ਡਿਪਟੀ ਕਮਿਸ਼ਨਰ ਦੇ ਦਫ਼ਤਰ ਮੂਹਰੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਚੱਲ ਰਹੇ ਪੱਕੇ ਕਿਸਾਨ ਮੋਰਚੇ ਦੀ ਹਰਿਆਣਾ ਤੋਂ ਬਾਅਦ ਰਾਜਸਥਾਨ ਦੀਆਂ ਕਿਸਾਨ ਧਿਰਾਂ ਵਲੋਂ ਮੋਰਚੇ ’ਚ ਪੁੱਜ ਕੇ ਹਮਾਇਤ ਕੀਤੀ ਗਈ ਹੈ।ਇਸ ਮੌਕੇ ‘ਰਾਜਸਥਾਨ ਦੀ ਗ੍ਰਾਮੀਣ ਕਿਸਾਨ-ਮਜ਼ਦੂਰ ਸੰਮਤੀ’ ਦੇ ਸੂਬਾ ਆਗੂ ਰਣਜੀਤ ਸਿੰਘ ਰਾਜੂ ਅਤੇ ‘ਖੇਤ ਬਚਾਓ-ਕਿਸਾਨ ਬਚਾਓ ਸੰਘਰਸ਼ ਕਮੇਟੀ ਘੜਸਾਣਾ ਮੰਡੀ’ ਦੇ ਆਗੂ ਸ਼ਮਸ਼ੇਰ ਸਿੰਘ ਤੇ ਨਰਿੰਦਰ ਸਿੰਘ ਨੇ ਕਿਹਾ ਕਿ ਦੇਸ਼ ਅਤੇ ਰਾਜ ਸਰਕਾਰਾਂ ਦੀਆਂ ਪਾੜਾ ਪਾਊ ਲੋਕ ਵਿਰੋਧੀ ਨੀਤੀਆਂ ਨੂੰ ਸਮਝਦੇ ਹੋਏ ਸਾਰੇ ਸੂਬਿਆਂ ਦੇ ਕਿਸਾਨਾਂ-ਮਜ਼ਦੂਰਾਂ ਤੇ ਆਮ ਲੋਕਾਂ ਨੂੰ ਇਸੇ ਤਰ੍ਹਾਂ ਆਪਸੀ ਭਾਈਚਾਰਕ ਸਾਂਝ ਹੋਰ ਗੂੜੀ ਕਰਨੀ ਚਾਹੀਦੀ ਹੈ। ਇਸ ਦੌਰਾਨ ਰਾਜਸਥਾਨ ਦੇ ਕਿਸਾਨ ਆਗੂਆਂ ਨੇ ‘ਪਾਣੀਆਂ ਦੇ ਮੁੱਦੇ’ ’ਤੇ ਬੋਲਦਿਆਂ ਕਿਹਾ ਕਿ ਹਰੇਕ ਰਾਜ ਨੂੰ ਆਪਣਾ ਬਣਦਾ ਪੂਰਾ ਪਾਣੀ ਮਿਲਣਾ ਚਾਹੀਦਾ ਹੈ, ਜੇਕਰ ਕੋਈ ਰੇੜਕਾ ਹੈ ਤਾਂ ਸਬੰਧਿਤ ਰਾਜਾਂ ਵਲੋਂ ਆਪਸੀ ਏਕਤਾ ਨੂੰ ਕਾਇਮ ਰੱਖਦੇ ਹੋਏ ਰਿਪੇਰੀਅਨ ਅਤੇ ਬੇਸਿਨ ਦੇ ਕਾਨੂੰਨਾਂ ਮੁਤਾਬਿਕ ਨਿਰਪੱਖ ਪਾਣੀਆਂ ਦੇ ਮਾਹਿਰਾਂ ਰਾਹੀਂ ਹੱਲ ਕਰਨਾ ਚਾਹੀਦਾ ਹੈ। ਭਾਕਿਯੂ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਸਿੰਗਾਰਾ ਸਿੰਘ ਮਾਨ ਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਹਮਾਇਤ ਦੇਣ ਲਈ ਰਾਜਸਥਾਨ ਦੀਆਂ ਕਿਸਾਨ ਧਿਰਾਂ ਦਾ ਧੰਨਵਾਦ ਕੀਤਾ।