ਕਪੂਰਥਲਾ, 11 ਅਕਤੂਬਰ (ਅਮਨਜੋਤ ਸਿੰਘ ਵਾਲੀਆ)- ਅਰਬਨ ਅਸਟੇਟ ਵਿਖੇ ਰਾਤ ਸਮੇਂ ਇਕ ਕਾਰ ਕੋਠੀ ਦੀ ਕੰਧ ਨਾਲ ਬੇਕਾਬੂ ਹੋ ਕੇ ਟਕਰਾ ਗਈ, ਜਿਸ ਨਾਲ ਹੰਗਾਮਾ ਸ਼ੁਰੂ ਹੋ ਗਿਆ। ਜਿਸ ਦੀ ਸੂਚਨਾ ਮਿਲਣ ਤੇ ਪੀ.ਸੀ.ਆਰ. ਟੀਮ ਅਤੇ ਥਾਣਾ ਸਿਟੀ ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਕੇ ਤੇ ਪਹੁੰਚੇ ਥਾਣਾ ਸਿਟੀ ਦੇ ਸਬ ਇੰਸਪੈਕਟਰ ਗੁਰਮੇਜ ਸਿੰਘ ਨੇ ਦੱਸਿਆ ਕਿ ਇਕ ਤੇਜ਼ ਰਫਤਾਰ ਕਾਰ ਵਲੋਂ ਪਹਿਲਾਂ ਇਕ ਨੌਜਵਾਨ ਜਤਿਨ ਆਨੰਦ ਵਾਸੀ ਸ਼ੇਰਗੜ ਮੁਹੱਲਾ ਨੂੰ ਟੱਕਰ ਮਾਰੀ ਗਈ, ਜਿਸ ਉਪਰੰਤ ਕਾਰਵਾਈ ਬੇਕਾਬੂ ਹੋ ਕੇ ਅਰਬਨ ਅਸਟੇਟ ਵਿਖੇ ਇਕ ਕੋਠੀ ਦੀ ਕੰਧ ਨਾਲ ਟਕਰਾ ਗਈ। ਜ਼ਖਮੀ ਨੌਜਵਾਨ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ ਗਿਆ। ਸਥਾਨਕ ਲੋਕਾਂ ਵਲੋਂ ਕਾਰ ਚਾਲਕ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਗਿਆ, ਕਥਿਤ ਤੌਰ ਤੇ ਕਾਰ ਚਾਲਕ ਤੇ ਨਸ਼ੇ ਦੀ ਹਾਲਤ ਵਿਚ ਹੋਣ ਦੇ ਦੋਸ਼ ਲਗਾਏ ਜਾ ਰਹੇ ਸਨ, ਜਿਸ ਤੇ ਕਾਰ ਚਾਲਕ ਨੂੰ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਗਿਆ, ਜਿੱਥੇ ਡਿਊਟੀ ਡਾਕਟਰ ਵਲੋਂ ਦੋਵਾਂ ਜ਼ਖਮੀਆਂ ਦਾ ਇਲਾਜ ਜਾਰੀ ਹੈ ਅਤੇ ਕਾਰ ਚਾਲਕ ਦਾ ਮੁਲਾਹਜਾ ਕਰਕੇ ਇਸ ਦੀ ਰਿਪੋਰਟ ਥਾਣਾ ਸਿਟੀ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ। ਪੁਲਿਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਕਾਰ ਚਾਲਕ ਕਿਸੇ ਅਧਿਕਾਰੀ ਦਾ ਪੀ.ਏ. ਹੈ ਪਰ ਇਸ ਦੀ ਹਾਲੇ ਤੱਕ ਪੁਸ਼ਟੀ ਨਹੀਂ ਹੋਈ ਹੈ।
ਤਾਜ਼ਾ ਖ਼ਬਰਾਂ
Free
ਨੌਜਵਾਨ ਨੂੰ ਟੱਕਰ ਮਾਰਨ ਉਪਰੰਤ ਕੋਠੀ ਦੀ ਕੰਧ ਨਾਲ ਟਕਰਾਈ ਕਾਰ
ਕਪੂਰਥਲਾ, 11 ਅਕਤੂਬਰ (ਅਮਨਜੋਤ ਸਿੰਘ ਵਾਲੀਆ)- ਅਰਬਨ ਅਸਟੇਟ ਵਿਖੇ ਰਾਤ ਸਮੇਂ ਇਕ ਕਾਰ ਕੋਠੀ ਦੀ ਕੰਧ ਨਾਲ ਬੇਕਾਬੂ ਹੋ ਕੇ ਟਕਰਾ ਗਈ, ਜਿਸ ਨਾਲ ਹੰਗਾਮਾ ਸ਼ੁਰੂ ਹੋ ਗਿਆ।
ਅਜੀਤ ਡੈਸਕ
11-10-2026