ਪਿੰਡ ਹਰਰਾਏਪੁਰ ਵਿਖੇ ਖਿਡਾਰੀਆਂ ਲਈ ਖੇਡ ਮੈਦਾਨ ਵਿਚ ਮਿੱਟੀ ਪਵਾਉਣ ਦਾ ਕੰਮ ਸ਼ੁਰੂ
ਗੋਨਿਆਣਾ, 6 ਸਤੰਬਰ (ਗਰਗ): ਨਜ਼ਦੀਕੀ ਪਿੰਡ ਹਰਰਾਏਪੁਰ ਵਿਖੇ ਬਣੇ ਸਰਕਾਰੀ ਸਕੂਲ ਦੇ ਖੇਡ ਮੈਦਾਨ ਵਿਚ ਸਮਾਜ ਸੇਵੀਆਂ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਖਿਡਾਰੀਆਂ ਦੀ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਫ਼ੰਡ ਇਕੱਠਾ ਕਰਕੇ ਮਿੱਟੀ ਪਵਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਮੌਕੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ( ਬਾਦਲ) ਸੂਬਾਈ ਮੀਤ ਪ੍ਰਧਾਨ ਬਲਕਾਰ ਸਿੰਘ ਗੋਨਿਆਣਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਗੋਨਿਆਣਾ, 6 ਸਤੰਬਰ (ਗਰਗ): ਨਜ਼ਦੀਕੀ ਪਿੰਡ ਹਰਰਾਏਪੁਰ ਵਿਖੇ ਬਣੇ ਸਰਕਾਰੀ ਸਕੂਲ ਦੇ ਖੇਡ ਮੈਦਾਨ ਵਿਚ ਸਮਾਜ ਸੇਵੀਆਂ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਖਿਡਾਰੀਆਂ ਦੀ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਫ਼ੰਡ ਇਕੱਠਾ ਕਰਕੇ ਮਿੱਟੀ ਪਵਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਮੌਕੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ( ਬਾਦਲ) ਸੂਬਾਈ ਮੀਤ ਪ੍ਰਧਾਨ ਬਲਕਾਰ ਸਿੰਘ ਗੋਨਿਆਣਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਲਕਾ ਅਤੇ ਪਾਰਟੀ ਉਮੀਦਵਾਰ ਦਲਜੀਤ ਸਿੰਘ ਗੁਰੁ ਨੇ ਸਾਂਝੇ ਰੂਪ ਵਿਚ ਕਿਹਾ ਕਿ ਸੂਬੇ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸਰਕਾਰ ਆਉਣ ’ਤੇ ਖਿਡਾਰੀਆਂ ਦੀ ਸਿਹਤ ਵੱਲ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ ਤਾਂ ਜੋ ਅੱਜ ਕੱਲ੍ਹ ਦੀ ਪੀੜੀ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਵਧੇਰੇ ਧਿਆਨ ਦੇ ਸਕੇ। ਉਕਤ ਨੇ ਕਿਹਾ ਕਿ ਉਹ ਦਿਨ ਹੁਣ ਤੁਹਾਡੇ ਸਹਿਯੋਗ ਨਾਲ ਹੀ ਬਹੁਤ ਜਲਦੀ ਆਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਰਿੰਦਰਪਾਲ ਸਿੰਘ ਬੋਬੀ, ਜਗਮੀਤ ਸਿੰਘ ਸਾਬਕਾ ਸਰਪੰਚ, ਜਗਸੀਰ ਸਿੰਘ ਪੱਪੂ, ਗਮਦੂਰ ਸਿੰਘ, ਜਸਵਿੰਦਰ ਸਿੰਘ, ਜਸਪਾਲ ਕੌਰ ਪੰਚ, ਗੁਰਮੀਤ ਸਿੰਘ, ਅਜੈਬ ਸਿੰਘ ਨੰਬਰਦਾਰ ਸਮੇਤ ਅਨੇਕਾਂ ਮੋਹਤਵਰਾਂ ਨੇ ਆਪੋ ਆਪਣਾ ਤਨੋ ਮਨੋ ਧਨੋ ਸਹਿਯੋਗ ਦੇ ਕੇ ਖੇਡ ਮੈਦਾਨ ਨੂੰ ਸਹੀ ਢੰਗ ਨਾਲ ਬਣਾਉਣ ਦਾ ਨਿਰਣਾ ਲਿਆ।