ਮੋਟਰਾਂ ਦੀ ਬਿਜਲੀ ਦੇ ਪਾਵਰ ਕੱਟਾਂ ਤੋਂ ਦੁਖੀ ਕਿਸਾਨ ਹੋਏ ਮਲੋਟ ਰੋਡ ਗਰਿੱਡ ’ਚ ਇਕੱਠੇ
ਬੱਲੂਆਣਾ, 2 ਸਤੰਬਰ (ਗੁਰਨੈਬ ਸਾਜਨ)- ਸਬ-ਡਿਵੀਜ਼ਨ ਗੋਨਿਆਣਾ ਮੰਡੀ ਦੇ ਅਧੀਨ ਪੈਂਦੇ 66 ਕੇ ਵੀ ਗਰਿੱਡ ਮਲੋਟ ਰੋਡ ਬਠਿੰਡਾ ‘ਚੋਂ ਮੋਟਰਾਂ ਦੀ ਬਿਜਲੀ ਦੇ ਲੱਗ ਰਹੇ ਪਾਵਰ ਕੱਟਾਂ ਤੋਂ ਦੁਖੀ ਦਿਉਣ, ਸਿਵੀਆਂ, ਬੁਲਾਡੇਵਾਲਾ ਦੇ ਕਿਸਾਨ ਬੀਕੇਯੂ ਏਕਤਾ ਸਿੱਧੂਪੁਰ ਦੇ ਪਿੰਡ ਦਿਉਣ ਇਕਾਈ ਪ੍ਰਧਾਨ ਕਰਮਤੇਜ ਸਿੰਘ ਦੀ ਅਗਵਾਈ ਹੇਠ ਇਕੱਤਰ ਹੋਏ। ਕਿਸਾਨ ਆਗੂ ਕਰਮਤੇਜ ਸਿੰਘ ਦਿਉਣ ਇਕਾਈ ਪ੍ਰਧਾਨ ਨੇ ਦੱਸਿਆ ਕਿ ਪਾਵਰਕਾਮ ਕਾਰਪੋਰੇਸ਼ਨ ਵਲੋਂ ਪਿਛਲੇ ਕਈ ਦਿਨਾਂ ਤੋਂ ਖੇਤਾਂ ਦੀ ਬਿਜਲੀ ਦੇ ਲੰਬੇ ਲੰਬੇ ਕੱਟ ਲਗਾਏ ਜਾ ਰਹੇ ਹਨ।
ਬੱਲੂਆਣਾ, 2 ਸਤੰਬਰ (ਗੁਰਨੈਬ ਸਾਜਨ)- ਸਬ-ਡਿਵੀਜ਼ਨ ਗੋਨਿਆਣਾ ਮੰਡੀ ਦੇ ਅਧੀਨ ਪੈਂਦੇ 66 ਕੇ ਵੀ ਗਰਿੱਡ ਮਲੋਟ ਰੋਡ ਬਠਿੰਡਾ ‘ਚੋਂ ਮੋਟਰਾਂ ਦੀ ਬਿਜਲੀ ਦੇ ਲੱਗ ਰਹੇ ਪਾਵਰ ਕੱਟਾਂ ਤੋਂ ਦੁਖੀ ਦਿਉਣ, ਸਿਵੀਆਂ, ਬੁਲਾਡੇਵਾਲਾ ਦੇ ਕਿਸਾਨ ਬੀਕੇਯੂ ਏਕਤਾ ਸਿੱਧੂਪੁਰ ਦੇ ਪਿੰਡ ਦਿਉਣ ਇਕਾਈ ਪ੍ਰਧਾਨ ਕਰਮਤੇਜ ਸਿੰਘ ਦੀ ਅਗਵਾਈ ਹੇਠ ਇਕੱਤਰ ਹੋਏ। ਕਿਸਾਨ ਆਗੂ ਕਰਮਤੇਜ ਸਿੰਘ ਦਿਉਣ ਇਕਾਈ ਪ੍ਰਧਾਨ ਨੇ ਦੱਸਿਆ ਕਿ ਪਾਵਰਕਾਮ ਕਾਰਪੋਰੇਸ਼ਨ ਵਲੋਂ ਪਿਛਲੇ ਕਈ ਦਿਨਾਂ ਤੋਂ ਖੇਤਾਂ ਦੀ ਬਿਜਲੀ ਦੇ ਲੰਬੇ ਲੰਬੇ ਕੱਟ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਝੋਨੇ ਦੀ ਫ਼ਸਲ ਪੱਕਣ ਕਿਨਾਰੇ ਹੈ, ਮੋਟਰਾਂ ਦੀ ਬਿਜਲੀ ਦੀ ਸਪਲਾਈ 8 ਘੰਟਿਆਂ ਦੀ ਬਜਾਏ ਇਕ ਤੋਂ ਦੋ ਘੰਟੇ ਹੀ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ। ਕਿਸਾਨ ਅੱਧੀ-ਅੱਧੀ ਰਾਤ ਤੱਕ ਬਿਜਲੀ ਦੀ ਉਡੀਕ ਚ ਖੱਜਲ ਖੁਆਰ ਹੋ ਰਹੇ ਹਨ। ਉਨ੍ਹਾਂ ਪਾਵਰਕਾਮ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਦਿਉਣ, ਬੁਲਾਡੇਵਾਲਾ, ਸਿਵੀਆਂ, ਦੇ ਵੱਡੀ ਗਿਣਤੀ ਕਿਸਾਨ 3 ਸਤੰਬਰ ਨੂੰ 66 ਕੇ ਵੀ ਗਰਿੱਡ ਮਲੋਟ ਰੋਡ ਦਾ ਘਿਰਾਓ ਕਰਨਗੇ, ਜੇਕਰ ਕੋਈ ਅਣਸੁਖਾਵੀਂ ਘਟਨਾ ਹੁੰਦੀ ਹੈ ਤਾਂ ਇਸ ਦੀ ਜ਼ੁੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ। ਕਿਸਾਨ ਕਾਕਾ ਸਿੰਘ ਨੇ ਕਿਹਾ ਕਿ ਉਸ ਨੇ 8 ਏਕੜ ਜ਼ਮੀਨ ਮਹਿੰਗੇ ਭਾਅ ਠੇਕੇ ਤੇ ਲੈ ਕੇ ਝੋਨੇ ਦੀ ਫ਼ਸਲ ਬੀਜੀ ਹੈ। ਪਿਛਲੇ ਮਹੀਨਿਆਂ ਤੋਂ ਬਾਰਸ਼ ਨਾਂ ਪੈਣ ਕਾਰਨ ਝੋਨੇ ਦੀ ਫ਼ਸਲ ਸੁੱਕਣ ਕਿਨਾਰੇ ਹੈ। ਗਰਿੱਡ ਚ ਤਿੰਨ ਪਿੰਡਾਂ ਦੇ ਕਿਸਾਨ ਬਿਜਲੀ ਕੱਟਾਂ ਤੋਂ ਦੁਖੀ ਹੋਕੇ ਦੋ ਘੰਟਿਆਂ ਤੋਂ ਖੜ੍ਹੇ ਹਨ, ਪਰ ਕੋਈ ਵੀ ਅਧਿਕਾਰੀ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਇਸ ਮੌਕੇ ਕਰਮਤੇਜ ਸਿੰਘ ਪ੍ਰਧਾਨ ਬੀਕੇਯੂ ਸਿੱਧੂਪੁਰ, ਬੱਬੂ ਬੱਲ, ਕਾਕਾ ਸਿੰਘ, ਕੇਵਲ ਸਿੰਘ ਨੰਬਰਦਾਰ, ਗੋਰਾ ਸਿੰਘ, ਦਰਸ਼ਨ ਸਿੰਘ ਗਿੱਲ, ਦਰਸ਼ਨ ਸਿੰਘ, ਗੱਬਰ ਸਿੰਘ, ਮੈਂਗਲ ਸਿੰਘ, ਕਾਲਾ ਸਿੰਘ, ਜਗਤਾਰ ਸਿੰਘ, ਗੋਪਾਲ ਸਿੰਘ, ਜਗਜੀਤ ਸਿੰਘ ਬੁਲਾਡੇ ਵਾਲਾ, ਸੁਖਪਾਲ ਸਿੰਘ ਬੁਲਾਡੇ ਵਾਲਾ, ਗੁਰਮੀਤ ਸਿੰਘ ਪ੍ਰਧਾਨ ਬਲਾਡੇ ਵਾਲਾ, ਜੱਸਾ ਸਿੰਘ ਖ਼ਾਲਸਾ ਬੁਲਾਡੇ ਵਾਲਾ ਮੌਜੂਦ ਸਨ।