18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਜਨਗਣਨਾ ਪ੍ਰਕਿਰਿਆ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਮੱਖੂ ਪਹੁੰਚੀ ਵਿਸ਼ੇਸ਼ ਵੈਨ

ਮੱਖੂ, 17 ਨਵੰਬਰ (ਵਰਿੰਦਰ ਮਨਚੰਦਾ)-ਆਮ ਲੋਕਾਂ ਨੂੰ ਜਨਗਣਨਾ ਪ੍ਰਕਿਰਿਆ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਜਨਗਣਨਾ ਵਿਭਾਗ ਵਲੋਂ ਚਲਾਈ ਜਾ ਰਹੀ ਵਿਸ਼ੇਸ਼ ਜਾਗਰੂਕਤਾ ਵੈਨ ਅੱਜ ਨਗਰ ਪੰਚਾਇਤ ਮੱਖੂ ਦੇ ਦਫ਼ਤਰ ਨਜ਼ਦੀਕ ਸਥਿਤ ਪਾਰਕ ਵਿਖੇ ਪਹੁੰਚੀ। ਇਹ ਵੈਨ ਜ਼ੀਰਾ ਦੇ ਐੱਸ.

ਅਜੀਤ ਡੈਸਕ 18-11-2026
ਮੱਖੂ, 17 ਨਵੰਬਰ (ਵਰਿੰਦਰ ਮਨਚੰਦਾ)-ਆਮ ਲੋਕਾਂ ਨੂੰ ਜਨਗਣਨਾ ਪ੍ਰਕਿਰਿਆ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਜਨਗਣਨਾ ਵਿਭਾਗ ਵਲੋਂ ਚਲਾਈ ਜਾ ਰਹੀ ਵਿਸ਼ੇਸ਼ ਜਾਗਰੂਕਤਾ ਵੈਨ ਅੱਜ ਨਗਰ ਪੰਚਾਇਤ ਮੱਖੂ ਦੇ ਦਫ਼ਤਰ ਨਜ਼ਦੀਕ ਸਥਿਤ ਪਾਰਕ ਵਿਖੇ ਪਹੁੰਚੀ। ਇਹ ਵੈਨ ਜ਼ੀਰਾ ਦੇ ਐੱਸ.ਡੀ.ਐੱਮ. ਸੂਰਜ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਰਵਾਨਾ ਕੀਤੀ ਗਈ ਸੀ। ਇਸ ਮੌਕੇ ਟੈਕਨੀਕਲ ਅਸਿਸਟੈਂਟ ਜਸਪ੍ਰੀਤ ਕੌਰ ਨੇ ਹਾਜ਼ਰ ਲੋਕਾਂ ਨੂੰ ਜਨਗਣਨਾ ਦੀ ਮਹੱਤਤਾ ਅਤੇ ਇਸ ਨਾਲ ਸਬੰਧਿਤ ਪ੍ਰਕਿਰਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਲੋਕਾਂ ਨੂੰ ਇਸ ਮੁਹਿੰਮ ਵਿਚ ਸਹਿਯੋਗ ਦੇਣ ਲਈ ਪ੍ਰੇਰਿਤ ਕੀਤਾ। ਇਸ ਉਪਰੰਤ ਜਨਗਣਨਾ ਵਿਭਾਗ ਦੇ ਐਡਮਨਿਸਟਰੇਟਰ ਰਾਜ ਕਮਲ ਵਲੋਂ ਇਸ ਵੈਨ ਨੂੰ ਅਗਲੇ ਪੜਾਅ ਲਈ ਪਿੰਡ ਪੱਧਰੀ, ਸਰਹਾਲੀ, ਗਾਮਾ ਮੁਰਾਦਾ ਅਤੇ ਵਲੈਤਸ਼ਾਹ ਵਾਲਾ ਵੱਲ ਰਵਾਨਾ ਕੀਤਾ ਗਿਆ, ਜਿੱਥੇ ਵੈਨ ਰਾਹੀਂ ਲੋਕਾਂ ਨੂੰ ਜਨਗਣਨਾ ਸਬੰਧੀ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਨਗਰ ਪੰਚਾਇਤ ਮੱਖੂ ਦੇ ਅਕਾਊਂਟੈਂਟ ਸਵਿਤਾ ਬਜਾਜ, ਗੁਰਪ੍ਰੀਤ ਸਿੰਘ ਗੋਰਾ, ਬਲਵਿੰਦਰ ਸਿੰਘ ਸੋਨੂੰ, ਹਰਪ੍ਰੀਤ ਸਿੰਘ, ਸੁਖਦੇਵ ਰਾਜ ਸ਼ੈਂਟੀ ਠੇਕੇਦਾਰ, ਹੀਰਾ ਸਿੰਘ, ਰਾਜੂ ਮੇਟ, ਰੋਹਿਤ ਗਿੱਲ, ਮੁਨੀਸ਼ ਕੁਮਾਰ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ ਅਤੇ ਲੜਕੀਆਂ) ਦਾ ਸਮੂਹ ਸਟਾਫ਼, ਵਿਦਿਆਰਥੀ ਅਤੇ ਸ਼ਹਿਰ ਦੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਪਿਛਲੀ ਖ਼ਬਰ ਨਾਇਬ ਤਹਿਸੀਲਦਾਰ ਰਮੇਸ਼ ਧੀਂਗੜਾ ਦਾ ਤਬਾਦਲਾ, ਪ੍ਰੀਆ ਰਾਣੀ ਨੇ ਗੁਰੂਹਰਸਹਾਏ ਵਿਖੇ ਸੰਭਾਲਿਆ ਨਵਾਂ ਚਾਰਜ ਅਗਲੀ ਖ਼ਬਰ ਸਵੀਪ ਮੁਹਿੰਮ ਤਹਿਤ ਵਿਦਿਆਰਥੀਆਂ ਦੇ ਤਹਿਸੀਲ ਪੱਧਰ ’ਤੇ ਵਿੱਦਿਅਕ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।