18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਸਵੀਪ ਮੁਹਿੰਮ ਤਹਿਤ ਵਿਦਿਆਰਥੀਆਂ ਦੇ ਤਹਿਸੀਲ ਪੱਧਰ ’ਤੇ ਵਿੱਦਿਅਕ ਮੁਕਾਬਲੇ ਕਰਵਾਏ

ਜ਼ੀਰਾ, 17 ਨਵੰਬਰ (ਪ੍ਰਤਾਪ ਸਿੰਘ ਹੀਰਾ)-ਵਿਦਿਆਰਥੀ ਵਰਗ ਵਿਚ ਲੋਕਤੰਤਰ ਪ੍ਰਤੀ ਚੇਤਨਤਾ ਪੈਦਾ ਕਰਨ ਅਤੇ ਪੋਲੀਟੀਕਲ ਦਿਲਚਸਪੀ ਵਧਾਉਣ ਦੇ ਮੰਤਵ ਨਾਲ ਸ਼ੁਰੂ ਸਵੀਪ ਮੁਹਿੰਮ ਤਹਿਤ ਵਿਦਿਆਰਥੀਆਂ ਦੇ ਅੰਤਰ ਸਕੂਲ ਤਹਿਸੀਲ ਪੱਧਰ ’ਤੇ ਲੇਖ ਲਿਖਣ ਦੇ ਮੁਕਾਬਲੇ ਜੀਵਨ ਮੱਲ ਸੀਨੀਅਰ ਸੈਕੈਂਡਰੀ ਸਕੂਲ ਜ਼ੀਰਾ ਵਿਖੇ ਕਰਵਾਏ ਗਏ ਜਿਸ ਵਿਚ ਵੱਖ-ਵੱਖ ਸਕੂਲਾਂ ਦੇ 50 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਸੂਰਜ ਕੁਮਾਰ ਐੱਸ.

ਅਜੀਤ ਡੈਸਕ 18-11-2026
ਜ਼ੀਰਾ, 17 ਨਵੰਬਰ (ਪ੍ਰਤਾਪ ਸਿੰਘ ਹੀਰਾ)-ਵਿਦਿਆਰਥੀ ਵਰਗ ਵਿਚ ਲੋਕਤੰਤਰ ਪ੍ਰਤੀ ਚੇਤਨਤਾ ਪੈਦਾ ਕਰਨ ਅਤੇ ਪੋਲੀਟੀਕਲ ਦਿਲਚਸਪੀ ਵਧਾਉਣ ਦੇ ਮੰਤਵ ਨਾਲ ਸ਼ੁਰੂ ਸਵੀਪ ਮੁਹਿੰਮ ਤਹਿਤ ਵਿਦਿਆਰਥੀਆਂ ਦੇ ਅੰਤਰ ਸਕੂਲ ਤਹਿਸੀਲ ਪੱਧਰ ’ਤੇ ਲੇਖ ਲਿਖਣ ਦੇ ਮੁਕਾਬਲੇ ਜੀਵਨ ਮੱਲ ਸੀਨੀਅਰ ਸੈਕੈਂਡਰੀ ਸਕੂਲ ਜ਼ੀਰਾ ਵਿਖੇ ਕਰਵਾਏ ਗਏ ਜਿਸ ਵਿਚ ਵੱਖ-ਵੱਖ ਸਕੂਲਾਂ ਦੇ 50 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਸੂਰਜ ਕੁਮਾਰ ਐੱਸ.ਡੀ.ਐਮ ਜ਼ੀਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੀਵਨ ਮੱਲ ਸਕੂਲ ਦੇ ਵਾਈਸ ਪ੍ਰਿੰਸੀਪਲ ਨਿਰਮਲਜੀਤ ਕੌਰ ਗਿੱਲ ਦੀ ਰਹਿਨੁਮਾਈ ਹੇਠ ਸਵੀਪ ਕੋਆਰਡੀਨੇਟਰ ਲੈਕਚਰਾਰ ਮਹਾਂਵੀਰ ਬਾਂਸਲ ਅਤੇ ਸਹਾਇਕ ਕੋਆਰਡੀਨੇਟਰ ਜੋਗਿੰਦਰ ਸਿੰਘ ਦੀ ਦੇਖ-ਰੇਖ ਵਿਚ ਕਰਵਾਏ ਗਏ ਇਸ ਮੁਕਾਬਲੇ ਦੌਰਾਨ ਲੇਖ ਮੁਕਾਬਲੇ ਵਿਚ ਵਿਦਿਆਰਥਣ ਰਮਨਦੀਪ ਕੌਰ, ਐਂਜਲ ਸੈਮ,ਸਨੀਆ ਰਾਣੀ, ਜਸਮੀਤ ਕੌਰ, ਸੁਮਨਪ੍ਰੀਤ ਕੌਰ, ਕਮਲਜੀਤ ਕੌਰ, ਖੁਸ਼ੀ, ਰਹਿਮਤ ਕੌਰ ਅਮਨਦੀਪ ਕੌਰ, ਅਤੇ ਮਨਦੀਪ ਸਿੰਘ ਦੀ ਚੋਣ ਜ਼ਿਲ੍ਹਾ ਪੱਧਰ ਤੇ ਹੋਣ ਵਾਲੇ ਮੁਕਾਬਲੇ ਲਈ ਕੀਤੀ ਗਈ। ਜਦੋਂ ਕਿ ਇਸੇ ਤਰ੍ਹਾਂ ਕੁਇਜ ਮੁਕਾਬਲੇ ਵਿਚ ਮੇਜਰ ਸਿੰਘ, ਗੁਰਲਵਲੀਨ ਸਿੰਘ, ਸੁਖਪ੍ਰੀਤ ਕੌਰ, ਰਮਨ, ਪਲਕ, ਅੰਮ੍ਰਿਤਪਾਲ ਸਿੰਘ, ਨਵਪ੍ਰੀਤ ਕੌਰ, ਰਣਵੀਰ ਸਿੰਘ, ਮਨਪ੍ਰੀਤ ਕੌਰ ਅਤੇ ਰਾਜਵੀਰ ਕੌਰ ਦੀ ਚੋਣ ਜ਼ਿਲ੍ਹਾ ਪੱਧਰੀ ਹੋਣ ਵਾਲੇ ਮੁਕਾਬਲੇ ਵਿਚ ਸ਼ਮੂਲੀਅਤ ਲਈ ਕੀਤੀ ਗਈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਲੈਕਚਰਾਰ ਮਹਾਂਵੀਰ ਬਾਂਸਲ ਨੇ ਦੱਸਿਆ ਕਿ ਇਹ ਵਿੱਦਿਅਕ ਮੁਕਾਬਲੇ ਕਰਵਾਉਣ ਲਈ ਅਧਿਆਪਕ ਦੀਪਕ ਕੁਮਾਰ ਅਸ਼ੋਕ ਕੁਮਾਰ, ਕਮਲਪ੍ਰੀਤ ਕੌਰ, ਸੁਖਜੀਤ ਕੌਰ, ਅਰਚਨਾ ਅਰੋੜਾ, ਗੁਰਦੀਪ ਸਿੰਘ, ਸੁਮਨ ਸਚਦੇਵਾ, ਸੰਜੀਵ ਕੁਮਾਰ, ਗਗਨਦੀਪ ਸਿੰਘ, ਸੁਨੀਤਾ ਸਚਦੇਵਾ, ਕੁਲਦੀਪ ਕੌਰ, ਸਤਵਿੰਦਰ ਪਾਲ ਸਿੰਘ, ਪ੍ਰੋਫੈਸਰ ਸੁਖਪਾਲ ਕੌਰ, ਨਵੀਨ ਕੁਮਾਰ ਸਚਦੇਵਾ, ਸੁਖਜੀਤ ਮੈਡਮ ਅਤੇ ਵੰਦਨਾ ਰਾਣੀ ਵਲੋਂ ਅਹਿਮ ਯੋਗਦਾਨ ਦਿੱਤਾ ਗਿਆ।
ਪਿਛਲੀ ਖ਼ਬਰ ਜਨਗਣਨਾ ਪ੍ਰਕਿਰਿਆ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਮੱਖੂ ਪਹੁੰਚੀ ਵਿਸ਼ੇਸ਼ ਵੈਨ ਅਗਲੀ ਖ਼ਬਰ ਫ਼ਿਰੋਜ਼ਪੁਰ ਸੈਂਟਰਲ ਜੇਲ੍ਹ ਦੀ ਕੰਟੀਨ ਅਤੇ ਮੈੱਸ ’ਤੇ ਫੂਡ ਸੇਫਟੀ ਵਿਭਾਗ ਦੀ ਅਚਨਚੇਤ ਦਸਤਕ ਰਸ ਅਤੇ ਮੁਰੱਬੇ ਸਮੇਤ ਖਾਣ-ਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।