40 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਸ਼ੀਹਾਂ ਪਾੜੀ ਦੀ ਮੰਡੀ ਦਾ ਕੱਚਾ ਫੜ੍ਹ ਪੱਕਾ ਕਰਵਾਇਆ
ਮੱਖੂ, 19 ਅਕਤੂਬਰ (ਵਰਿੰਦਰ ਮਨਚੰਦਾ)- ਮਾਰਕੀਟ ਕਮੇਟੀ ਮੱਖੂ ਅਧੀਨ ਪੈਂਦੀ ਪਿੰਡ ਸ਼ੀਹਾਂ ਪਾੜੀ ਦੀ ਅਨਾਜ ਮੰਡੀ ਵਿਚ ਕਿਸਾਨਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਦਿਆਂ ਕੱਚੇ ਫੜ੍ਹ ਨੂੰ ਪੱਕਾ ਕਰਵਾਇਆ ਗਿਆ ਹੈ। ਇਸ ਵਿਕਾਸ ਕਾਰਜ ’ਤੇ ਕਰੀਬ 40 ਲੱਖ ਰੁਪਏ ਦੀ ਅਨੁਮਾਨਤ ਲਾਗਤ ਆਈ ਹੈ।
ਅਜੀਤ ਡੈਸਕ
20-10-2026