ਸੰਤ ਹਰਿਨਾਮ ਸਿੰਘ ਦੀ 37ਵੀਂ ਬਰਸੀ ਦੇ ਸਮਾਗਮ ਸੰਬੰਧੀ ਤਿਆਰੀਆਂ ਜਾਰੀ
ਜ਼ੀਰਾ,18 ਅਕਤੂਬਰ (ਰਜਨੀਸ਼ ਕਥੂਰੀਆ)- ਗੁਰਦੁਆਰਾ ਡੇਰਾ ਹਰਨਾਮੁਸਰ ਜ਼ੀਰਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਤ ਬਾਬਾ ਹਰਨਾਮ ਸਿੰਘ ਦੀ 37ਵੀਂ ਬਰਸੀ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਈ ਜਾਵੇਗੀ। ਗੁਰਦੁਆਰਾ ਡੇਰਾ ਹਰਨਾਮੁਸਰ ਜ਼ੀਰਾ ਦੇ ਮੁਖੀ ਸੰਤ ਬਾਬਾ ਹਰੀ ਸਿੰਘ ਤੇ ਉਹਨਾਂ ਦੇ ਬੇਟੇ ਬਾਬਾ ਗੁਰਮੁੁੱਖ ਸਿੰਘ ਨੇ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ ਬਰਸੀ ਮਨਾਉਣ ਸੰਬੰਧੀ ਵੱਡੇ ਪੱਧਰ ’ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਬ
ਬਰਸੀ ਦੇ ਸਮਾਗਮ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਡੇਰਾ ਮੁਖੀ ਸੰਤ ਬਾਬਾ ਹਰੀ ਸਿੰਘ ਤੇ ਬਾਬਾ ਗੁਰਮੁਖ ਸਿੰਘ। ਤਸਵੀਰ-ਰਜਨੀਸ਼ ਕਥੂਰੀਆ
19-10-2026
ਜ਼ੀਰਾ,18 ਅਕਤੂਬਰ (ਰਜਨੀਸ਼ ਕਥੂਰੀਆ)- ਗੁਰਦੁਆਰਾ ਡੇਰਾ ਹਰਨਾਮੁਸਰ ਜ਼ੀਰਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਤ ਬਾਬਾ ਹਰਨਾਮ ਸਿੰਘ ਦੀ 37ਵੀਂ ਬਰਸੀ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਈ ਜਾਵੇਗੀ। ਗੁਰਦੁਆਰਾ ਡੇਰਾ ਹਰਨਾਮੁਸਰ ਜ਼ੀਰਾ ਦੇ ਮੁਖੀ ਸੰਤ ਬਾਬਾ ਹਰੀ ਸਿੰਘ ਤੇ ਉਹਨਾਂ ਦੇ ਬੇਟੇ ਬਾਬਾ ਗੁਰਮੁੁੱਖ ਸਿੰਘ ਨੇ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ ਬਰਸੀ ਮਨਾਉਣ ਸੰਬੰਧੀ ਵੱਡੇ ਪੱਧਰ ’ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਬਰਸੀ ਸੰਬੰਧੀ ਧਾਰਮਿਕ ਸਮਾਗਮ 5 ਤੋਂ 13 ਨਵੰਬਰ 2026 ਦਿਨ ਸ਼ੁੱਕਰਵਾਰ ਤੱਕ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿਚ ਤਖਤ ਸਾਹਿਬਾਨ ਦੇ ਜਥੇਦਾਰ, ਸੰਤ ਮਹਾਂਪੁਰਸ਼, ਰਾਗੀ, ਢਾਡੀ, ਕਥਾਵਾਚਕ ਪਹੁੰਚ ਕੇ ਪਵਿੱਤਰ ਗੁਰਬਾਣੀ ਦਾ ਕੀਰਤਨ-ਕਥਾ ਤੇ ਗੁਰਮਤਿ ਵਿਚਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ। 5 ਨਵੰਬਰ ਦਿਨ ਵੀਰਵਾਰ ਨੂੰ ਸਵੇਰੇ 9:00 ਵਜੇ ਅਖੰਡ ਪਾਠ ਦੀ ਲੜੀ ਆਰੰਭ ਹੋਵੇਗੀ। ਇਸੇ ਦਿਨ ਤੋਂ 12 ਨਵੰਬਰ ਦਿਨ ਵੀਰਵਾਰ ਰਾਤ ਤੱਕ ਰੋਜਾਨਾ ਸ਼ਾਮ 6 ਵਜੇ ਤੋਂ ਰਾਤ 11 ਵਜੇ ਤੱਕ ਦੀਵਾਨ ਸਜਣਗੇ। ਇਸੇ ਤਰ੍ਹਾਂ 10 ਨਵੰਬਰ ਨੂੰ ਦੀਪ ਬਲੱਡ ਬੈਂਕ ਫਰੀਦਕੋਟ ਵੱਲੋਂ ਖੂਨਦਾਨ ਕੈਂਪ ਤੇ ਦਿਲ ਦੀਆਂ ਬਿਮਾਰੀਆਂ, ਅੱਖਾਂ, ਨੱਕ, ਕੰਨ, ਗਲੇ ਤੇ ਜਨਰਲ ਬਿਮਾਰੀਆਂ ਦਾ ਮੁਫਤ ਕੈਂਪ ਲੱਗੇਗਾ ਜੋ ਕਿ 11 ਨਵੰਬਰ ਤੱਕ ਜਾਰੀ ਰਹੇਗਾ। ਸੰਤ ਬਾਬਾ ਹਰੀ ਸਿੰਘ ਤੇ ਬਾਬਾ ਗੁਰਮੁਖ ਸਿੰਘ ਨੇ ਹੋਰ ਦੱਸਿਆ ਕਿ 13 ਨਵੰਬਰ ਦਿਨ ਸ਼ੁੱਕਰਵਾਰ ਨੂੰ ਅਖੰਡ ਪਾਠ ਦੀ ਲੜੀ ਦੀ ਸਮਾਪਤੀ ਹੋਵੇਗੀ ਤੇ ਦੁਪਹਿਰ ਤੱਕ ਦੀਵਾਨ ਸੱਜੇਗਾ। ਇਸ ਦੌਰਾਨ ਸੰਤ ਮਹਾਂਪੁਰਸ਼, ਰਾਗੀ ਢਾਡੀ ਜਥੇ ਕਥਾ-ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਸੰਤ ਬਾਬਾ ਹਰੀ ਸਿੰਘ ਤੇ ਬਾਬਾ ਗੁਰਮੁਖ ਸਿੰਘ ਨੇ ਸਮੂਹ ਸੰਗਤਾਂ ਨੂੰ ਇਸ ਸਮਾਗਮ ’ਚ ਪਹੁੰਚ ਕਿ ਸਮਾਗਮ ਦੀ ਰੌਣਕ ਨੂੰ ਵਧਾਉਣ ਦੀ ਅਪੀਲ ਕੀਤੀ ਹੈ।