ਪੰਜਾਬ - ਰਾਜਸਥਾਨ ਹੱਦ ’ ਤੇ ਵਸੇ ਪਿੰਡ ਦੋਦੇਵਾਲਾ ਵਿਖੇ ਦੋ ਰੋਜ਼ਾ ਅੱਠਵੀਂ ਘੁਮੱਕੜ ਮਿਲਣੀ ਦਾ ਆਗਾਜ਼
ਜ਼ੀਰਾ, 13 ਨਵੰਬਰ(ਪ੍ਰਤਾਪ ਸਿੰਘ ਹੀਰਾ)-ਤੁਰਨ-ਫਿਰਨ ਅਤੇ ਕੁਦਰਤ ਨੂੰ ਨੇੜਿਓਂ ਮਾਣਨ ਦੇ ਸ਼ੌਕੀਨ ਲੋਕਾਂ ਦਾ ਸਾਂਝਾ ਕਾਫ਼ਲਾ ਅੱਠਵੀਂ ਘੁਮੱਕੜ ਮਿਲਣੀ ਅੱਜ ਪੰਜਾਬ ਅਤੇ ਰਾਜਸਥਾਨ ਦੀ ਹੱਦ ’ਤੇ ਵਸੇ ਪਿੰਡ ਦੋਦੇਵਾਲਾ ਵਿਖੇ ਪੂਰੇ ਉਤਸ਼ਾਹ ਨਾਲ ਸ਼ੁਰੂ ਹੋ ਗਿਆ ਹੈ। 14 ਅਤੇ 15 ਨਵੰਬਰ ਤੱਕ ਚੱਲਣ ਵਾਲੇ ਇਸ ਦੋ ਰੋਜ਼ਾ ਸਮਾਗਮ ਵਿਚ ਪੰਜਾਬ ਭਰ ਤੋਂ ਸੈਰ-ਸਪਾਟੇ ਦੇ ਪ੍ਰੇਮੀ ਆਪਣੇ ਪਰਿਵਾਰਾਂ ਸਮੇਤ ਸ਼ਿਰਕਤ ਕਰ ਰਹੇ ਹਨ।
ਜ਼ੀਰਾ, 13 ਨਵੰਬਰ(ਪ੍ਰਤਾਪ ਸਿੰਘ ਹੀਰਾ)-ਤੁਰਨ-ਫਿਰਨ ਅਤੇ ਕੁਦਰਤ ਨੂੰ ਨੇੜਿਓਂ ਮਾਣਨ ਦੇ ਸ਼ੌਕੀਨ ਲੋਕਾਂ ਦਾ ਸਾਂਝਾ ਕਾਫ਼ਲਾ ਅੱਠਵੀਂ ਘੁਮੱਕੜ ਮਿਲਣੀ ਅੱਜ ਪੰਜਾਬ ਅਤੇ ਰਾਜਸਥਾਨ ਦੀ ਹੱਦ ’ਤੇ ਵਸੇ ਪਿੰਡ ਦੋਦੇਵਾਲਾ ਵਿਖੇ ਪੂਰੇ ਉਤਸ਼ਾਹ ਨਾਲ ਸ਼ੁਰੂ ਹੋ ਗਿਆ ਹੈ। 14 ਅਤੇ 15 ਨਵੰਬਰ ਤੱਕ ਚੱਲਣ ਵਾਲੇ ਇਸ ਦੋ ਰੋਜ਼ਾ ਸਮਾਗਮ ਵਿਚ ਪੰਜਾਬ ਭਰ ਤੋਂ ਸੈਰ-ਸਪਾਟੇ ਦੇ ਪ੍ਰੇਮੀ ਆਪਣੇ ਪਰਿਵਾਰਾਂ ਸਮੇਤ ਸ਼ਿਰਕਤ ਕਰ ਰਹੇ ਹਨ। ਇਸ ਸਬੰਧੀ ਜ਼ੀਰਾ ਵਿਖੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਪ੍ਰਸਿੱਧ ਬਾਇਕ ਰਾਈਡਰ ਅਤੇ ਲੇਖਕ ਹਰਚਰਨ ਸਿੰਘ ਚੋਹਲਾ ਅਤੇ ਤਰਸੇਮ ਸਿੰਘ ਸਫਰੀ ਨੇ ਦੱਸਿਆ ਕਿ ਇਸ ਵਾਰ ਅੱਠਵੀਂ ਘੁਮੱਕੜ ਮਿਲਣੀ ਦੀ ਮੇਜ਼ਬਾਨੀ ਦਾ ਮਾਣ ਪੰਜਾਬ ਦੇ ਪ੍ਰਸਿੱਧ ਭੰਗੜਾ ਕੋਚ ਅਮਰਿੰਦਰ ਸਿੰਘ ਸੰਧੂ ਨੂੰ ਹਾਸਲ ਹੋਇਆ ਹੈ। ਇਸ ਸਮਾਗਮ ਨੂੰ ਯਾਦਗਾਰੀ ਅਤੇ ਸਫ਼ਲ ਬਣਾਉਣ ਲਈ ਹਰਜਿੰਦਰ ਸਿੰਘ ਅਨੂਪਗੜ੍ਹ, ਉਨ੍ਹਾਂ ਦੀ ਸਮੁੱਚੀ ਟੀਮ ਅਤੇ ਸਰਪੰਚ ਸੁਖਪ੍ਰੀਤ ਸਿੰਘ ਮੁਮਾਰਾ ਵਲੋਂ ਦਿਨ-ਰਾਤ ਇਕ ਕਰਕੇ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਘੁਮੱਕੜਨਾਮਾ ਗਰੁੱਪ ਨਾਲ ਜੁੜੇ ਮੈਂਬਰਾਂ ਤੋਂ ਇਲਾਵਾ ਔਰਤਾਂ ਅਤੇ ਬੱਚਿਆਂ ਵਿਚ ਇਸ ਮਿਲਣੀ ਪ੍ਰਤੀ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਸ਼ਿਰਕਤ ਕਰਨ ਵਾਲੀਆਂ ਪ੍ਰਮੁੱਖ ਹਸਤੀਆਂ ਇਸ ਮਿਲਣੀ ਵਿਚ ਸਾਹਿਤ, ਕਲਾ, ਖੇਡਾਂ ਅਤੇ ਸੈਰ-ਸਪਾਟੇ ਦੇ ਖੇਤਰ ਦੀਆਂ ਕਈ ਨਾਮਵਰ ਹਸਤੀਆਂ ਵਿਸ਼ੇਸ਼ ਤੌਰ ’ਤੇ ਪਹੁੰਚ ਰਹੀਆਂ ਹਨ।