18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਦੁਕਾਨ ’ਚ ਲੱਗੀ ਅੱਗ, ਭਾਰੀ ਨੁਕਸਾਨ

ਤਲਵੰਡੀ ਭਾਈ, 17 ਅਕਤੂਬਰ (ਕੁਲਜਿੰਦਰ ਸਿੰਘ ਗਿੱਲ)- ਤਲਵੰਡੀ ਭਾਈ ’ਚ ਦੋ ਪਹੱਈਆ ਵਾਹਨਾਂ ਦਾ ਵਪਾਰ ਕਰਨ ਵਾਲੇ ਦੀ ਦੁਕਾਨ ’ਚ ਅੱਗ ਲੱਗਣ ਕਾਰਨ ਅੰਦਰ ਖੜ੍ਹੇ ਮੋਟਰ ਸਾਈਕਲ, ਐਕਟਿਵਾ ਤੇ ਹੋਰ ਸਾਮਾਨ ਸੜ੍ਹਨ ਕਾਰਨ ਭਾਰੀ ਨੁਕਸਾਨ ਹੋ ਜਾਣ ਦੀ ਸੂਚਨਾ ਹੈ। ਇੱਥੇ ਜੀਰਾ ਰੋਡ ’ਤੇ ਢਿੱਲੋਂ ਪੈਲੇਸ ਨਜ਼ਦੀਕ ਸਥਿੱਤ ਗੁਰੂ ਕ੍ਰਿਪਾ ਆਟੋ ਡੀਲਰ ਦੀ ਦੁਕਾਨ ਵਿਚ ਬੀਤੀ ਰਾਤ ਅੱਗ ਲੱਗ ਗਈ ਜਿਸ ਕਾਰਨ ਦੁਕਾਨ ਅੰਦਰ ਖੜ੍ਹੇ ਮੋਟਰ ਸਾਈਕਲਾਂ, ਐਕਟਿਵਾ ਆਦਿ ਸੜ੍ਹ ਗਏ ਤੇ ਅੰਦਰ ਪਿਆ ਸਪੇਅਰ ਪਾਰਟਸ ਦਾ ਸਮਾਨ ਵੀ ਸੜ੍ਹ ਗਿਆ।

ਅਜੀਤ ਡੈਸਕ 18-10-2026
ਤਲਵੰਡੀ ਭਾਈ, 17 ਅਕਤੂਬਰ (ਕੁਲਜਿੰਦਰ ਸਿੰਘ ਗਿੱਲ)- ਤਲਵੰਡੀ ਭਾਈ ’ਚ ਦੋ ਪਹੱਈਆ ਵਾਹਨਾਂ ਦਾ ਵਪਾਰ ਕਰਨ ਵਾਲੇ ਦੀ ਦੁਕਾਨ ’ਚ ਅੱਗ ਲੱਗਣ ਕਾਰਨ ਅੰਦਰ ਖੜ੍ਹੇ ਮੋਟਰ ਸਾਈਕਲ, ਐਕਟਿਵਾ ਤੇ ਹੋਰ ਸਾਮਾਨ ਸੜ੍ਹਨ ਕਾਰਨ ਭਾਰੀ ਨੁਕਸਾਨ ਹੋ ਜਾਣ ਦੀ ਸੂਚਨਾ ਹੈ। ਇੱਥੇ ਜੀਰਾ ਰੋਡ ’ਤੇ ਢਿੱਲੋਂ ਪੈਲੇਸ ਨਜ਼ਦੀਕ ਸਥਿੱਤ ਗੁਰੂ ਕ੍ਰਿਪਾ ਆਟੋ ਡੀਲਰ ਦੀ ਦੁਕਾਨ ਵਿਚ ਬੀਤੀ ਰਾਤ ਅੱਗ ਲੱਗ ਗਈ ਜਿਸ ਕਾਰਨ ਦੁਕਾਨ ਅੰਦਰ ਖੜ੍ਹੇ ਮੋਟਰ ਸਾਈਕਲਾਂ, ਐਕਟਿਵਾ ਆਦਿ ਸੜ੍ਹ ਗਏ ਤੇ ਅੰਦਰ ਪਿਆ ਸਪੇਅਰ ਪਾਰਟਸ ਦਾ ਸਮਾਨ ਵੀ ਸੜ੍ਹ ਗਿਆ। ਦੁਕਾਨ ਦੇ ਮਾਲਕ ਵਿਨੇ ਕੁਮਾਰ ਪੁੱਤਰ ਗਿਯਾਨ ਪ੍ਰਸ਼ਾਦ ਵਾਸੀ ਜ਼ੀਰਾ ਨੇ ਦੱਸਿਆ ਕਿ ਉਹ ਸਮੇਂ ਦੁਕਾਨ ਬੰਦ ਕਰਨ ਮੌਕੇ ਬਿਜਲੀ ਦਾ ਮੇਨ ਸਵਿੱਚ ਵਗੈਰਾ ਬੰਦ ਕਰਕੇ ਚਲੇ ਗਏ ਪਰ ਰਾਤ ਨੂੰ ਦੁਕਾਨ ਅੰਦਰ ਅੱਗ ਲੱਗ ਗਈ ਜਿਸ ਬਾਰੇ ਪਤਾ ਉਨ੍ਹਾਂ ਨੂੰ ਅੱਜ ਸਵੇਰੇ ਲੱਗਿਆ। ਉਸਨੇ ਕਿਹਾ ਕਿ ਇਸ ਨਾਲ ਉਸਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਜਦਕਿ ਅੱਗ ਲੱਗਣ ਦੇ ਕਾਰਨ ਬਾਰੇ ਅਜੇ ਤੱਕ ਪਤਾ ਨਹੀਂ ਲੱਗ ਸਕਿਆ।
ਪਿਛਲੀ ਖ਼ਬਰ ਐਸ.ਕੇ. ਸਕੂਲ ਨੇ ਪੰਜਾਬੀ ਨਾਟਕ ਮੁਕਾਬਲਿਆਂ ’ਚ ਹਾਸਿਲ ਕੀਤਾ ਤੀਜਾ ਸਥਾਨ ਅਗਲੀ ਖ਼ਬਰ ਪੈਰਾ ਮੈਡੀਕਲ ਸਿਹਤ ਮੁਲਾਜ਼ਮਾਂ ਦੇ ਸੰਘਰਸ਼ ਦੀ ਸੀ.ਐੱਚ.ਓ. ਐਸੋਸੀਏਸ਼ਨ ਵਲੋਂ ਪੂਰਨ ਹਮਾਇਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।