ਪੁਤਲਾ ਫੂਕ ਪ੍ਰਦਰਸ਼ਨ ਦੌਰਾਨ ਕਿਸਾਨ ਆਗੂ ਦੀ ਜੇਬ ’ਚੋਂ ਮੋਬਾਈਲ ਕੱਢਦਾ ਚੋਰ ਕਾਬੂ
ਜ਼ੀਰਾ, 7 ਅਕਤੂਬਰ (ਰਜਨੀਸ਼ ਕਥੂਰੀਆ)- ਸੰਯੁਕਤ ਕਿਸਾਨ ਮੋਰਚੇ ਰਾਜਨੀਤਿਕ ਅਤੇ ਗੈਰ ਰਾਜਨੀਤਿਕ ਦੇ ਸੱਦੇ ’ਤੇ ਕਿਸਾਨ, ਮਜ਼ਦੂਰ ਤੇ ਹੋਰ ਇਨਸਾਫ ਪਸੰਦ ਜਥੇਬੰਦੀਆਂ ਤੋਂ ਇਲਾਵਾ ਸ਼ਹਿਰ ਵਾਸੀਆਂ ਵਲੋਂ ਕਲੌਕ ਟਾਵਰ ਜ਼ੀਰਾ ਵਿਖੇ ਪੁਤਲਾ ਫੂਕ ਪ੍ਰਦਰਸ਼ਨ ਦੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਕਾਰਜਕਾਰੀ ਮੈਂਬਰ ਦਰਸ਼ਨ ਸਿੰਘ ਮੀਹਾ ਸਿੰਘ ਵਾਲਾ ਦੀ ਜੇਬ ਵਿਚੋਂ ਇਕ ਚੋਰ ਨੇ ਮੋਬਾਈਲ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਕੁਝ ਕਿਸਾਨ ਵਰਕਰਾਂ ਨੇ ਉਸ ਨੂੰ ਜੇਬ ਵਿਚੋਂ ਮੋਬਾਇਲ ਕੱਢਦਿਆਂ ਵੇਖ ਲਿਆ ਜਿਸ ਕਰਕੇ ਕਿਸਾਨ ਵਰਕਰਾਂ ਨੇ ਮੌਕੇ ’ਤੇ ਹੀ ਉਸ ਨੂੰ ਕਾਬੂ ਕਰ ਕੇ ਉਸ ਦੀ ਛਿੱਤਰ ਪਰੇਡ ਕੀਤੀ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ।
ਅਜੀਤ ਡੈਸਕ
08-10-2026