25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਫ਼ਿਰੋਜ਼ਪੁਰ ਮੰਡਲ ਨੇ ਇਕ ਦਿਨ ’ਚ ਰਿਕਾਰਡ 14 ਮਾਲਗੱਡੀਆਂ ਦੀ ਲੋਡਿੰਗ ਕਰ ਕੇ ਬਣਾਇਆ ਨਵਾਂ ਕੀਰਤੀਮਾਨ

ਫ਼ਿਰੋਜ਼ਪੁਰ, 24 ਸਤੰਬਰ (ਰਾਕੇਸ਼ ਚਾਵਲਾ)- ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੀ ਰਹਿਨੁਮਾਈ ਹੇਠ ਫ਼ਿਰੋਜ਼ਪੁਰ ਮੰਡਲ ਵਲੋਂ ਮਾਲ ਢੋਆ-ਢੁਆਈ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਇਸ ਦੀ ਤੇਜ਼ੀ ਨਾਲ ਲੋਡਿੰਗ ਅਤੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਇਸੇ ਲੜੀ ਵਿਚ ਫ਼ਿਰੋਜ਼ਪੁਰ ਮੰਡਲ ਨੇ 23 ਸਤੰਬਰ 20 26 ਨੂੰ ਇਕ ਹੀ ਦਿਨ ਵਿਚ ਰਿਕਾਰਡ 14 ਮਾਲਗੱਡੀਆਂ ਦੀ ਲੋਡਿੰਗ ਕਰਕੇ ਨਵਾਂ ਕੀਰਤੀਮਾਨ ਕਾਇਮ ਕੀਤਾ।

ਅਜੀਤ ਡੈਸਕ 25-09-2026
ਫ਼ਿਰੋਜ਼ਪੁਰ, 24 ਸਤੰਬਰ (ਰਾਕੇਸ਼ ਚਾਵਲਾ)- ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੀ ਰਹਿਨੁਮਾਈ ਹੇਠ ਫ਼ਿਰੋਜ਼ਪੁਰ ਮੰਡਲ ਵਲੋਂ ਮਾਲ ਢੋਆ-ਢੁਆਈ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਇਸ ਦੀ ਤੇਜ਼ੀ ਨਾਲ ਲੋਡਿੰਗ ਅਤੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਇਸੇ ਲੜੀ ਵਿਚ ਫ਼ਿਰੋਜ਼ਪੁਰ ਮੰਡਲ ਨੇ 23 ਸਤੰਬਰ 20 26 ਨੂੰ ਇਕ ਹੀ ਦਿਨ ਵਿਚ ਰਿਕਾਰਡ 14 ਮਾਲਗੱਡੀਆਂ ਦੀ ਲੋਡਿੰਗ ਕਰਕੇ ਨਵਾਂ ਕੀਰਤੀਮਾਨ ਕਾਇਮ ਕੀਤਾ। ਇਹ ਮਾਲੀ ਸਾਲ 2026-27 ਦੌਰਾਨ ਮੰਡਲ ਵਲੋਂ ਇਕ ਦਿਨ ਵਿਚ ਕੀਤੀ ਗਈ ਸਭ ਤੋਂ ਵੱਧ ਲੋਡਿੰਗ ਹੈ। ਇਨ੍ਹਾਂ ਸਾਰੀਆਂ ਮਾਲਗੱਡੀਆਂ ਦੀ ਲੋਡਿੰਗ ਭਾਰਤੀ ਖ਼ੁਰਾਕ ਨਿਗਮ (ਐੱਫ.ਸੀ.ਆਈ.) ਰਾਹੀਂ ਕੀਤੀ ਗਈ। ਇਨ੍ਹਾਂ ਮਾਲਗੱਡੀਆਂ ਵਿਚ ਕਣਕ ਤੇ ਫੋਰਟੀਫਾਈਡ ਕਰਨਲ ਚਾਵਲ ਦੀ ਲੋਡਿੰਗ ਕਰਕੇ ਉਨ੍ਹਾਂ ਨੂੰ ਵੱਖ-ਵੱਖ ਮੰਜ਼ਿਲਾਂ ਲਈ ਰਵਾਨਾ ਕੀਤਾ ਗਿਆ। ਇਹ ਲੋਡਿੰਗ ਫ਼ਿਰੋਜ਼ਪੁਰ ਸ਼ਹਿਰ, ਗੁਰੂਹਰਸਹਾਏ, ਕਪੂਰਥਲਾ, ਤਲਵੰਡੀ, ਅਜੀਤਵਾਲ, ਜਲਾਲਾਬਾਦ, ਬੰਗਾ, ਗੋਨਿਆਣਾ ਭਾਈ ਜਗਤਾ, ਪੱਟੀ, ਮੋਗਾ, ਮੁੱਲਾਂਪੁਰ, ਢੰਡਾਰੀ ਕਲਾਂ, ਨਕੋਦਰ ਅਤੇ ਮੁਕਤਸਰ ਸਟੇਸ਼ਨਾਂ ਤੋਂ ਕੀਤੀ ਗਈ।
ਪਿਛਲੀ ਖ਼ਬਰ ਬਲਾਕ ਖੇਤੀਬਾੜੀ ਅਫ਼ਸਰ ਮਮਦੋਟ ਨੇ ਕੀਤੀ ਕਲੱਸਟਰ ਅਫ਼ਸਰਾਂ ਤੇ ਬੇਲਰ ਮਾਲਕਾਂ ਨਾਲ ਮੀਟਿੰਗ ਅਗਲੀ ਖ਼ਬਰ ਪਲਾਟ ’ਚੋਂ ਚੋਰੀ ਦਰੱਖਤ ਵੱਢਣ ਵਾਲਿਆਂ ਖ਼ਿਲਾਫ਼ ਮੁਕੱਦਮਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।