24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਆਯੁਰਵੈਦ ਦਿਵਸ ਮੌਕੇ ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ’ਚ ਫੂਡ ਫੈਸਟ ਲਗਾਇਆ

ਫ਼ਿਰੋਜ਼ਪੁਰ, 23 ਸਤੰਬਰ (ਗੁਰਿੰਦਰ ਸਿੰਘ)-ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਐਂਡ ਹਸਪਤਾਲ ਵਿਖੇ 11ਵੇਂ ਆਯੁਰਵੈਦ ਦਿਵਸ ਦੇ ਸਬੰਧ ਵਿਚ ‘ਆਯੁਰਵੈਦ ਫ਼ਾਰ ਏ ਹੈਲਦੀਅਰ ਟੁਮਾਰੋ’ ਵਿਸ਼ੇ ਤਹਿਤ ਫੂਡ ਫੈਸਟ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਵਲੋਂ ਪੌਸ਼ਟਿਕ, ਰਵਾਇਤੀ ਤੇ ਆਯੁਰਵੈਦਿਕ ਸਿਧਾਂਤਾਂ ਅਨੁਸਾਰ ਤਿਆਰ ਕੀਤੇ ਵੱਖ-ਵੱਖ ਪਕਵਾਨ ਪੇਸ਼ ਕੀਤੇ ਗਏ।

ਅਜੀਤ ਡੈਸਕ 24-09-2026
ਫ਼ਿਰੋਜ਼ਪੁਰ, 23 ਸਤੰਬਰ (ਗੁਰਿੰਦਰ ਸਿੰਘ)-ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਐਂਡ ਹਸਪਤਾਲ ਵਿਖੇ 11ਵੇਂ ਆਯੁਰਵੈਦ ਦਿਵਸ ਦੇ ਸਬੰਧ ਵਿਚ ‘ਆਯੁਰਵੈਦ ਫ਼ਾਰ ਏ ਹੈਲਦੀਅਰ ਟੁਮਾਰੋ’ ਵਿਸ਼ੇ ਤਹਿਤ ਫੂਡ ਫੈਸਟ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਵਲੋਂ ਪੌਸ਼ਟਿਕ, ਰਵਾਇਤੀ ਤੇ ਆਯੁਰਵੈਦਿਕ ਸਿਧਾਂਤਾਂ ਅਨੁਸਾਰ ਤਿਆਰ ਕੀਤੇ ਵੱਖ-ਵੱਖ ਪਕਵਾਨ ਪੇਸ਼ ਕੀਤੇ ਗਏ। ਫੂਡ ਫੈਸਟ ਦਾ ਮੁੱਖ ਉਦੇਸ਼ ਲੋਕਾਂ, ਖ਼ਾਸ ਕਰਕੇ ਵਿਦਿਆਰਥੀਆਂ ਨੂੰ ਸੰਤੁਲਿਤ ਖ਼ੁਰਾਕ, ਪੌਸ਼ਟਿਕ ਤੱਤਾਂ ਤੇ ਆਯੁਰਵੈਦ ਵਿਚ ਦਰਸਾਏ ਹਿਤਕਾਰੀ ਭੋਜਨ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਨਾ ਸੀ। ਕਾਲਜ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਸਮਾਗਮ ਵਿਚ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਉਦਯੋਗਪਤੀ ਸਮੀਰ ਮਿੱਤਲ, ਪਰਮਿੰਦਰ ਸਿੰਘ ਥਿੰਦ, ਜੇ.ਐੱਸ. ਕੁਮਾਰ, ਸੀ.ਓ. ਸ਼੍ਰਵਣ ਨਾਥ ਗੋਸਵਾਮੀ ਬੀ.ਐੱਸ.ਐੱਫ. ਪੰਜਾਬ, ਆਮਨਾ ਗੁਪਤਾ ਪ੍ਰਿੰਸੀਪਲ ਦੂਨ ਜੂਨੀਅਰ ਸਕੂਲ, ਉਦਯੋਗਪਤੀ ਦਾਨਿਸ਼ ਰਵੀ ਗੁਪਤਾ, ਸਮਾਜ ਸੇਵੀ ਸੂਰਜ ਮਹਿਤਾ, ਸਮਾਜ ਸੇਵੀ ਕੈਲਾਸ਼ ਸ਼ਰਮਾ ਤੇ ਸੀ.ਆਈ.ਡੀ. ਫ਼ਿਰੋਜ਼ਪੁਰ ਦੇ ਇੰਚਾਰਜ ਰਾਜਿੰਦਰ ਸਿੰਘ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਸਮਾਗਮ ਕਾਲਜ ਦੇ ਚੇਅਰਮੈਨ ਧਰਮਪਾਲ ਬਾਂਸਲ, ਡਾਇਰੈਕਟਰ ਯੋਗੇਸ਼ ਬਾਂਸਲ ਤੇ ਪ੍ਰਿੰਸੀਪਲ ਡਾ. ਐੱਮ.ਪੀ. ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ।
ਪਿਛਲੀ ਖ਼ਬਰ ਪੰਜਾਬ ਦੀਆਂ ਫੂਡ ਏਜੰਸੀਆਂ ’ਚੋਂ ਠੇਕੇਦਾਰੀ ਖ਼ਤਮ ਕਰ ਕੇ ਪੱਲੇਦਾਰ ਮਜ਼ਦੂਰਾਂ ਨੂੰ ਸਿੱਧਾ ਭੁਗਤਾਨ ਕੀਤਾ ਜਾਵੇ- ਬਲਵੀਰ ਲਹਿ... ਅਗਲੀ ਖ਼ਬਰ ਕੰਟੋਨਮੈਂਟ ਜਨਰਲ ਹਸਪਤਾਲ ਨੇ ਆਯੁਰਵੇਦ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।