16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਅਮਰੀਕਾ: ਸਕੂਲ ’ਚ ਗੋਲੀਬਾਰੀ, ਚਾਰ ਦੀ ਮੌਤ

ਵਾਸ਼ਿੰਗਟਨ, 16 ਅਕਤੂਬਰ- ਅਮਰੀਕਾ ਦੇ ਓਰੇਗਨ ਰਾਜ ਦੇ ਬੈਂਡ ਵਿਚ ਸਿਲਵਰ ਰੇਲ ਐਲੀਮੈਂਟਰੀ ਸਕੂਲ ਵਿਚ ਬੀਤੇ ਦਿਨ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਇਸ ਗੋਲੀਬਾਰੀ ਵਿਚ ਘੱਟੋ-ਘੱਟ ਤਿੰਨ ਬੱਚੇ ਅਤੇ ਇਕ ਬਾਲਗ ਮਾਰੇ ਗਏ। ਹਮਲਾਵਰ ਵੀ ਮੌਕੇ ’ਤੇ ਮਾਰਿਆ ਗਿਆ।

ਅਜੀਤ ਡੈਸਕ 16-10-2026

ਪੁਲਿਸ ਨੇ ਦੱਸਿਆ ਕਿ ਦੋ ਲੋਕਾਂ ਨੂੰ ਮੈਡੀਕਲ ਸੈਂਟਰ ਵਿਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੀੜਤਾਂ ਵਿਚ ਬੱਚੇ ਵੀ ਸ਼ਾਮਿਲ ਹਨ। ਪੁਲਿਸ ਨੂੰ ਦੁਪਹਿਰ 12:59 ਵਜੇ ਸਿਲਵਰ ਰੇਲ ਐਲੀਮੈਂਟਰੀ ਸਕੂਲ ਦੇ ਬਾਹਰ ਇਕ ਕਾਰ 'ਤੇ ਗੋਲੀਬਾਰੀ ਦੀਆਂ ਰਿਪੋਰਟਾਂ ਮਿਲੀਆਂ। ਪੁਲਿਸ ਕੁਝ ਮਿੰਟਾਂ ਵਿਚ ਹੀ ਮੌਕੇ 'ਤੇ ਪਹੁੰਚ ਗਈ। ਸਕੂਲ ਦੇ ਅੰਦਰੋਂ 911 ਐਮਰਜੈਂਸੀ ਨੰਬਰ 'ਤੇ ਕਈ ਕਾਲਾਂ ਵੀ ਆਈਆਂ। ਪੁਲਿਸ ਦੇ ਪਹੁੰਚਣ ਤੋਂ ਥੋੜ੍ਹੀ ਦੇਰ ਬਾਅਦ ਹਮਲਾਵਰ ਸਕੂਲ ਦੇ ਅੰਦਰ ਡਿੱਗ ਗਿਆ। ਹਾਲਾਂਕਿ ਤੁਰੰਤ ਇਹ ਨਹੀਂ ਪਤਾ ਲੱਗ ਸਕਿਆ ਕਿ ਉਸਨੂੰ ਪੁਲਿਸ ਨੇ ਗੋਲੀ ਮਾਰੀ ਹੈ ਜਾਂ ਕਿਸੇ ਹੋਰ ਮੌਜੂਦ ਵਿਅਕਤੀ ਨੇ। ਪੁਲਿਸ ਵਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। 

ਪਿਛਲੀ ਖ਼ਬਰ ਕੈਲਗਰੀ ਵਿਚ ਟਰਾਂਜ਼ਿਟ ਬੱਸਾਂ ਦੀ ਭਿਆਨਕ ਟੱਕਰ 3 ਦੀ ਮੌਤ, ਕਈ ਜ਼ਖ਼ਮੀ ਅਗਲੀ ਖ਼ਬਰ ⭐️ਮਾਣਕ ਮੋਤੀ ⭐️