24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਹਲਕਾ ਸ਼ਹਿਰੀ ਵਿਧਾਇਕ ਦੇ ਭਰਾ ਵਲੋਂ ਚੋਣ ਲੜਨ ਦੇ ਐਲਾਨ ਨਾਲ ਨਵੀਂ ਛਿੜੀ ਸਿਆਸੀ ਚਰਚਾ ਸਿਆਸਤ ਦਾ ਸ਼ੌਕ, ਸਮਾਜ ਸੇਵਾ ਜਾਂ ਫਿਰ ਪਰਿਵਾਰਕ ਸ਼ਰੀਕੇਬਾਜ਼ੀ?

ਫ਼ਿਰੋਜ਼ਪੁਰ, 22 ਸਤੰਬਰ (ਕੁਲਬੀਰ ਸਿੰਘ ਸੋਢੀ)-ਫ਼ਿਰੋਜ਼ਪੁਰ ਸ਼ਹਿਰੀ ਦੀ ਸਿਆਸਤ ’ਚ ਆਮ ਆਦਮੀ ਪਾਰਟੀ ਦੀ ਟਿਕਟ ਨੂੰ ਲੈ ਕੇ ਦਿਨ-ਬ-ਦਿਨ ਦਾਅਵੇਦਾਰਾਂ ਦੀ ਸੰਖਿਆ ਲਗਾਤਾਰ ਵਧੀ ਜਾ ਰਹੀ ਹੈ। ਦੇਖਿਆ ਜਾਵੇ ਤਾਂ ਚੋਣਾਂ ਤੋਂ ਪਹਿਲਾਂ ਕਈ ਦਲਬਦਲੂਆਂ ਦੇ ਚਿਹਰੇ ਨੰਗੇ ਹੋ ਜਾਂਦੇ ਹਨ, ਜਿਨ੍ਹਾਂ ਨੇ ਪਹਿਲਾਂ ਸਿਆਸਤ ’ਚ ਆਪਣੀ ਪਹਿਚਾਣ ਬਣਾਈ ਅਤੇ ਵਿਧਾਇਕ ਦੇ ਨਾਲ ਰਹਿ ਕੇ ਮਲਾਈ ਖਾਣ ਪਿੱਛੋਂ ਹੁਣ ਦੂਸਰੇ ਜਾਂ ਵਿਰੋਧੀ ਖੇਮੇ ਨੂੰ ਵੱਡੇ ਵੱਡੇ ਖ਼ੁਆਬ ਦਿਖਾ ਕੇ ਸਿਆਸੀ ਪਿੜ ’ਚ ਉਤਾਰਨ ਲਈ ਕਾਮਯਾਬ ਹੁੰਦੇ ਨਜ਼ਰ ਆ ਰਹੇ ਹਨ।

ਅਜੀਤ ਡੈਸਕ 23-09-2026
ਫ਼ਿਰੋਜ਼ਪੁਰ, 22 ਸਤੰਬਰ (ਕੁਲਬੀਰ ਸਿੰਘ ਸੋਢੀ)-ਫ਼ਿਰੋਜ਼ਪੁਰ ਸ਼ਹਿਰੀ ਦੀ ਸਿਆਸਤ ’ਚ ਆਮ ਆਦਮੀ ਪਾਰਟੀ ਦੀ ਟਿਕਟ ਨੂੰ ਲੈ ਕੇ ਦਿਨ-ਬ-ਦਿਨ ਦਾਅਵੇਦਾਰਾਂ ਦੀ ਸੰਖਿਆ ਲਗਾਤਾਰ ਵਧੀ ਜਾ ਰਹੀ ਹੈ। ਦੇਖਿਆ ਜਾਵੇ ਤਾਂ ਚੋਣਾਂ ਤੋਂ ਪਹਿਲਾਂ ਕਈ ਦਲਬਦਲੂਆਂ ਦੇ ਚਿਹਰੇ ਨੰਗੇ ਹੋ ਜਾਂਦੇ ਹਨ, ਜਿਨ੍ਹਾਂ ਨੇ ਪਹਿਲਾਂ ਸਿਆਸਤ ’ਚ ਆਪਣੀ ਪਹਿਚਾਣ ਬਣਾਈ ਅਤੇ ਵਿਧਾਇਕ ਦੇ ਨਾਲ ਰਹਿ ਕੇ ਮਲਾਈ ਖਾਣ ਪਿੱਛੋਂ ਹੁਣ ਦੂਸਰੇ ਜਾਂ ਵਿਰੋਧੀ ਖੇਮੇ ਨੂੰ ਵੱਡੇ ਵੱਡੇ ਖ਼ੁਆਬ ਦਿਖਾ ਕੇ ਸਿਆਸੀ ਪਿੜ ’ਚ ਉਤਾਰਨ ਲਈ ਕਾਮਯਾਬ ਹੁੰਦੇ ਨਜ਼ਰ ਆ ਰਹੇ ਹਨ। ਅਜਿਹਾ ਕੁੱਝ ਬੀਤੇ ਦਿਨਾਂ ਤੋਂ ਹਲਕਾ ਸ਼ਹਿਰ ਦੇ ਸਿਆਸੀ ਮਾਹੌਲ ਅੰਦਰ ਚੱਲ ਰਿਹਾ ਹੈ। ਸਿਆਸੀ ਚੱਲ ਰਹੀਆਂ ਚਰਚਾਵਾਂ ਦਰਮਿਆਨ ਮੌਜੂਦਾ ‘ਆਪ’ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਦੇ ਭਰਾ ਕੁਲਦੀਪ ਭੁੱਲਰ ਦਾ ਸਿਆਸੀ ਸਰਗਰਮੀਆਂ ’ਚ ਨਜ਼ਰ ਆਉਣਾ ਨਵੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹੁਣ ਜਦੋਂ ਹਲਕਾ ਸ਼ਹਿਰੀ ਤੋਂ ਆਉਣ ਵਾਲੀ ਵਿਧਾਨ ਸਭਾ ਚੋਣ ਨੂੰ ਲੈ ਕੇ ਸੰਭਾਵੀ ਉਮੀਦਵਾਰਾਂ ਦੀਆਂ ਸਰਗਰਮੀਆਂ ਤੇਜ਼ ਹੋ ਰਹੀਆਂ ਹਨ, ਤਾਂ ਵਿਧਾਇਕ ਦੇ ਭਰਾ ਦੀ ਸਿਆਸੀ ਮੈਦਾਨ ਵਿਚ ਸਰਗਰਮੀ ਨੂੰ ਵੀ ਇਸੇ ਕੜੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਹਾਲਾਂਕਿ ਉਨ੍ਹਾਂ ਵਲੋਂ ਖ਼ੁਦ ਕਿਸੇ ਪਾਰਟੀ ਦੀ ਟਿਕਟ ਲਈ ਅਧਿਕਾਰਤ ਤੌਰ ’ਤੇ ਦਾਅਵੇਦਾਰੀ ਕੀਤੇ ਜਾਣ ਦੀ ਪੁਸ਼ਟੀ ਉਪਲਬਧ ਨਹੀਂ ਹੈ। ਇਕ ਘਰ ’ਚੋਂ ਦੋ ਚਿਹਰੇ ਚਰਚਾ ਨੇ ਫੜਿਆ ਜ਼ੋਰ ਸੋਸ਼ਲ ਮੀਡੀਆ ’ਤੇ ਸਾਹਮਣੇ ਆਏ ਕੁਲਦੀਪ ਭੁੱਲਰ ਨੇ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਤੋਂ ਮੌਜੂਦਾ ਵਿਧਾਇਕ ਦੇ ਮੁਕਾਬਲੇ ਚੋਣ ਮੈਦਾਨ ਵਿਚ ਉੱਤਰਨ ਦੀ ਗੱਲ ਸਾਹਮਣੇ ਆਈ ਹੈ। ਇਸ ਨਾਲ ਸਿਆਸੀ ਹਲਕਿਆਂ ਵਿਚ ਇਹ ਸਵਾਲ ਉੱਠ ਰਿਹਾ ਹੈ ਕਿ ਜੇਕਰ ਪਰਿਵਾਰ ਦੇ ਇਕ ਤੋਂ ਵੱਧ ਮੈਂਬਰ ਸਿਆਸੀ ਸਰਗਰਮੀਆਂ ਵਿਚ ਅੱਗੇ ਆਉਂਦੇ ਹਨ ਤਾਂ ਇਸ ਦੇ ਪਿੱਛੇ ਸਿਆਸਤ ਵਿਚ ਦਿਲਚਸਪੀ, ਸਮਾਜ ਸੇਵਾ ਨੂੰ ਸਿਆਸੀ ਸਰਗਰਮੀ ਨਾਲ ਜੋੜਨ ਦੀ ਕੋਸ਼ਿਸ਼ ਜਾਂ ਪਰਿਵਾਰਿਕ ਆਪਸੀ ਤਾਲਮੇਲ ਦੀ ਘਾਟ ਉਜਾਗਰ ਹੁੰਦੀ ਹੈ। ਹੁਣ ਸਵਾਲ ਇਹ ਹੈ ਕਿ ਆਉਣ ਵਾਲੇ ਸਮੇਂ ਵਿਚ ਪਾਰਟੀ ਦੇ ਅੰਦਰ ਟਿਕਟ ਲਈ ਕਿੰਨੇ ਚਿਹਰੇ ਆਪਣੀ ਦਾਅਵੇਦਾਰੀ ਪੇਸ਼ ਕਰਦੇ ਹਨ ਅਤੇ ਪਾਰਟੀ ਵਲੋਂ ਉਮੀਦਵਾਰ ਦੀ ਚੋਣ ਲਈ ਕਿਹੜੇ ਮਾਪਦੰਡ ਅਪਣਾਏ ਜਾਂਦੇ ਹਨ।
ਪਿਛਲੀ ਖ਼ਬਰ ਸ਼ਹਿਰ ਵਿਚ ਕਬਜ਼ਾਧਾਰੀ ਬੇਖੌਫ, ਨਗਰ ਕੌਂਸਲ ਨੇ ਮੀਚੀਆਂ ਅੱਖਾਂ ਦੁਕਾਨਾਂ ਦੇ ਅੱਗੇ 8-8 ਫੁੱਟ ਤੱਕ ਜਗ੍ਹਾ ਘੇਰਨ ਦੇ ਦੋਸ... ਅਗਲੀ ਖ਼ਬਰ ਬਾਬਾ ਬੁੱਢਾ ਜੀ ਗ੍ਰੰਥੀ ਪਾਠੀ ਸਭਾ ਵਲੋਂ ਫੈਡਰੇਸ਼ਨ ਮਹਿਤਾ ਦੇ ਆਗੂਆਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।