23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਨੌਜਵਾਨਾਂ ਨੂੰ ਅਲਾਮਤਾਂ ਤੋਂ ਦੂਰ ਰੱਖਣ ਲਈ ਗੁਰਬਾਣੀ ਨਾਲ ਜੋੜਨਾ ਸਮੇਂ ਦੀ ਲੋੜ- ਜਥੇ. ਸਰਾਂ

ਮੁੱਦਕੀ, 22 ਸਤੰਬਰ (ਭਾਰਤ ਭੂਸ਼ਨ ਅਗਰਵਾਲ)- ਨਸ਼ਿਆਂ ਦੀ ਭਿਆਨਕ ਅਲਾਮਤ (ਮਹਾਂਮਾਰੀ) ਤੋਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਗੁਰਬਾਣੀ ਅਤੇ ਨਾਮ ਸਿਮਰਨ ਨਾਲ ਜੋੜਨਾ ਸਮੇਂ ਦੀ ਸਭ ਤੋਂ ਮੁੱਖ ਲੋੜ ਹੈ। ਇਹ ਪ੍ਰਗਟਾਵਾ ਜਥੇਦਾਰ ਸੇਵਾਦਾਰ ਬਾਬਾ ਪਰਮਜੀਤ ਸਿੰਘ ਜੀਤ ਸਰਾਂ ਨੇ ਕੀਤਾ।

ਅਜੀਤ ਡੈਸਕ 23-09-2026
ਮੁੱਦਕੀ, 22 ਸਤੰਬਰ (ਭਾਰਤ ਭੂਸ਼ਨ ਅਗਰਵਾਲ)- ਨਸ਼ਿਆਂ ਦੀ ਭਿਆਨਕ ਅਲਾਮਤ (ਮਹਾਂਮਾਰੀ) ਤੋਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਗੁਰਬਾਣੀ ਅਤੇ ਨਾਮ ਸਿਮਰਨ ਨਾਲ ਜੋੜਨਾ ਸਮੇਂ ਦੀ ਸਭ ਤੋਂ ਮੁੱਖ ਲੋੜ ਹੈ। ਇਹ ਪ੍ਰਗਟਾਵਾ ਜਥੇਦਾਰ ਸੇਵਾਦਾਰ ਬਾਬਾ ਪਰਮਜੀਤ ਸਿੰਘ ਜੀਤ ਸਰਾਂ ਨੇ ਕੀਤਾ। ਉਨ੍ਹਾਂ ਕਿਹਾ ਕਿ ਸਾਡਾ ਸਮਾਜ, ਖ਼ਾਸ ਕਰਕੇ ਪੰਜਾਬ ਦੀ ਜਵਾਨੀ ਨਸ਼ਿਆਂ ਦੇ ਜਾਲ ਵਿਚ ਫਸ ਕੇ ਆਪਣਾ ਸਰੀਰਕ, ਮਾਨਸਿਕ ਅਤੇ ਆਤਮਿਕ ਗੌਰਵ ਗੁਆ ਰਹੀ ਹੈ। ਇਸ ਗੰਭੀਰ ਸੰਕਟ ਵਿਚੋਂ ਨਿਕਲਣ ਲਈ ਗੁਰਬਾਣੀ ਇਕ ਅਜਿਹਾ ਸਰਵਉੱਚ ਅਤੇ ਸਦੀਵੀ ਮਾਰਗਦਰਸ਼ਨ ਹੈ, ਜੋ ਮਨੁੱਖ ਨੂੰ ਆਤਮਿਕ ਤੌਰ ’ਤੇ ਮਜ਼ਬੂਤ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਮਨੁੱਖ ਨਸ਼ੇ ਵੱਲ ਉਦੋਂ ਵਧਦਾ ਹੈ, ਜਦੋਂ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ, ਇਕੱਲਾ ਜਾਂ ਨਿਰਾਸ਼ ਹੁੰਦਾ ਹੈ। ਅਜਿਹੇ ’ਚ ਗੁਰਬਾਣੀ ਮਨ ਨੂੰ ਟਿਕਾਅ ਅਤੇ ਅੰਦਰੂਨੀ ਸ਼ਾਂਤੀ ਦਿੰਦੀ ਹੈ। ਦੁਨਿਆਵੀ ਨਸ਼ੇ ਨਾਸ਼ਵਾਨ ਹਨ ਅਤੇ ਸਰੀਰ ਨੂੰ ਗਾਲ੍ਹ ਦਿੰਦੇ ਹਨ, ਜਦੋਂ ਕਿ ਪ੍ਰਮਾਤਮਾ ਦੇ ਨਾਮ ਦਾ ਨਸ਼ਾ ਸਦੀਵੀ ਹੈ, ਜੋ ਆਤਮਾ ਨੂੰ ਖੇੜਾ ਬਖਸ਼ਦਾ ਹੈ।
ਪਿਛਲੀ ਖ਼ਬਰ ਦੇਵ ਸਮਾਜ ਕਾਲਜ ਦੀਆਂ ਵਿਦਿਆਰਥਣਾਂ ਨੇ ਪੰਜਾਬ ਯੂਨੀਵਰਸਿਟੀ ਪ੍ਰੀਖਿਆ ’ਚ ਮੱਲਾਂ ਮਾਰੀਆਂ ਕੀਰਤੀ ਨੇ ਪਹਿਲਾ, ਕਰਨਪ੍ਰੀਤ... ਅਗਲੀ ਖ਼ਬਰ ਜ਼ੀਰਾ ਦੇ ਦੋ ਬਾਈਕਰਾਂ ਨੇ ਸ਼ਿਪਕੀ ਲਾ ਅਤੇ ਅਤਿ- ਸੰਵੇਦਨਸ਼ੀਲ ਲੇਪਚਾ ਲਾ ਬਾਰਡਰ ’ਤੇ ਲਹਿਰਾਇਆ ਤਿਰੰਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।