ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵਲੋਂ ਫ਼ਿਰੋਜ਼ਸ਼ਾਹ ਐਂਗਲੋ-ਸਿੱਖ ਵਾਰ ਮੈਮੋਰੀਅਲ ਘੱਲ ਖ਼ੁਰਦ ਅਜਾਇਬਘਰ ਦੇ ਨਵੀਨੀਕਰਨ ਦਾ ਉਦਘਾਟਨ
ਫ਼ਿਰੋਜ਼ਸ਼ਾਹ, 14 ਸਤੰਬਰ(ਸਰਬਜੀਤ ਸਿੰਘ ਧਾਲੀਵਾਲ)- ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰ ਮਾਮਲੇ, ਕਿਰਤ, ਮਹਿਮਾਨ ਨਿਵਾਜ਼ੀ, ਪੇਂਡੂ ਵਿਕਾਸ ਤੇ ਪੰਚਾਇਤਾਂ ਅਤੇ ਬਿਜਲੀ ਮੰਤਰੀ ਪੰਜਾਬ ਤਰੁਨਪ੍ਰੀਤ ਸਿੰਘ ਸੌਂਦ ਵਲੋਂ ਘੱਲ ਖ਼ੁਰਦ ਵਿਖੇ ਸਥਾਪਿਤ ਫ਼ਿਰੋਜ਼ਸ਼ਾਹ ਐਂਗਲੋ ਸਿੱਖ ਵਾਰ ਮੈਮੋਰੀਅਲ ਅਜਾਇਬਘਰ ਦੇ ਨਵੀਨੀਕਰਨ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਫ਼ਿਰੋਜ਼ਸ਼ਾਹ ਦੀ ਇਹ ਇਤਿਹਾਸਕ ਧਰਤੀ ਸਿੱਖ ਫ਼ੌਜ ਦੀ ਅਦੁੱਤੀ ਬਹਾਦਰੀ, ਸੂਰਬੀਰਤਾ ਅਤੇ ਕੁਰਬਾਨੀ ਦੀ ਗਵਾਹ ਹੈ।
ਅਜੀਤ ਡੈਸਕ
15-09-2026