15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਵਿਖੇ ਤਿੰਨ ਦਿਨਾ ਵਿਸ਼ੇਸ਼ ਮੈਡੀਕਲ ਕੈਂਪ

ਫ਼ਿਰੋਜ਼ਪੁਰ, 14 ਸਤੰਬਰ (ਗੁਰਿੰਦਰ ਸਿੰਘ)- ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਐਂਡ ਹਸਪਤਾਲ, ਫ਼ਿਰੋਜ਼ਪੁਰ ਵਿਖੇ ਸਵਾਮੀ ਅਨਾਦੇਸ਼ਵਰਾਨੰਦ ਗਿਰੀ ਜੂਨਾ ਅਖਾੜਾ ਦਿੱਲੀ ਵਲੋਂ ਸੰਤ ਸਮਾਜ ਟਰੱਸਟ ਜੰਮੂ-ਕਸ਼ਮੀਰ ਦੇ ਸਹਿਯੋਗ ਨਾਲ ਤਿੰਨ ਦਿਨਾਂ ਵਿਸ਼ੇਸ਼ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦਾ ਮੁੱਖ ਉਦੇਸ਼ ਲੋਕਾਂ ਨੂੰ ‘ਰੋਗ ਮੁਕਤ, ਦਵਾ ਮੁਕਤ ਤੇ ਨਿਰੋਗ ਜੀਵਨ’ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਨਾ ਰਿਹਾ।

ਅਜੀਤ ਡੈਸਕ 15-09-2026
ਫ਼ਿਰੋਜ਼ਪੁਰ, 14 ਸਤੰਬਰ (ਗੁਰਿੰਦਰ ਸਿੰਘ)- ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਐਂਡ ਹਸਪਤਾਲ, ਫ਼ਿਰੋਜ਼ਪੁਰ ਵਿਖੇ ਸਵਾਮੀ ਅਨਾਦੇਸ਼ਵਰਾਨੰਦ ਗਿਰੀ ਜੂਨਾ ਅਖਾੜਾ ਦਿੱਲੀ ਵਲੋਂ ਸੰਤ ਸਮਾਜ ਟਰੱਸਟ ਜੰਮੂ-ਕਸ਼ਮੀਰ ਦੇ ਸਹਿਯੋਗ ਨਾਲ ਤਿੰਨ ਦਿਨਾਂ ਵਿਸ਼ੇਸ਼ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦਾ ਮੁੱਖ ਉਦੇਸ਼ ਲੋਕਾਂ ਨੂੰ ‘ਰੋਗ ਮੁਕਤ, ਦਵਾ ਮੁਕਤ ਤੇ ਨਿਰੋਗ ਜੀਵਨ’ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਨਾ ਰਿਹਾ। ਕੈਂਪ ਦੌਰਾਨ ਮਰੀਜ਼ਾਂ ਦੀ ਸਿਹਤ ਜਾਂਚ ਕਰਕੇ ਉਨ੍ਹਾਂ ਨੂੰ ਸਮੱਸਿਆਵਾਂ ਅਨੁਸਾਰ ਜ਼ਰੂਰੀ ਸਲਾਹ ਤੇ ਆਯੁਰਵੈਦਿਕ ਇਲਾਜ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਵਾਮੀ ਅਨਾਦੇਸ਼ਵਰਾਨੰਦ ਗਿਰੀ ਵਲੋਂ ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਦੇ ਬੀ.ਏ.ਐੱਮ.ਐੱਸ. ਵਿਦਿਆਰਥੀਆਂ ਨਾਲ ਵਿਸ਼ੇਸ਼ ਸੈਮੀਨਾਰ ਵੀ ਕੀਤਾ ਗਿਆ। ਉਨ੍ਹਾਂ ਨੇ ਆਯੁਰਵੈਦ ਦੇ ਵੱਖ-ਵੱਖ ਸਿਧਾਂਤਾਂ ’ਤੇ ਵਿਦਿਆਰਥੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਪ੍ਰਿੰਸੀਪਲ ਡਾ.ਐੱਮ.ਪੀ. ਸਿੰਘ ਨੇ ਆਏ ਮਹਿਮਾਨਾਂ ਤੇ ਮਰੀਜ਼ਾਂ ਦਾ ਸਵਾਗਤ ਕੀਤਾ। ਕਾਲਜ ਦੇ ਚੇਅਰਮੈਨ ਧਰਮਪਾਲ ਬਾਂਸਲ ਨੇ ਸਵਾਮੀ ਜੀ ਦਾ ਧੰਨਵਾਦ ਕੀਤਾ। ਸ਼ਹੀਦ ਭਗਤ ਸਿੰਘ ਕਾਲਜ ਆਫ਼ ਨਰਸਿੰਗ ਵਿਖੇ ਵੀ ਸਵਾਮੀ ਜੀ ਦਾ ਸੈਮੀਨਾਰ ਕਰਵਾਇਆ ਗਿਆ ਤੇ ਧਰਮਪਾਲ ਬਾਂਸਲ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਕੈਂਪ ਵਿਚ ਬਲਦੇਵ ਸਿੰਘ, ਪ੍ਰਵੇਸ਼ ਸਿਡਾਣਾ, ਮੋਹਿੰਦਰ ਬਜਾਜ, ਸੂਰਜ ਮਹਿਤਾ, ਪੀ.ਡੀ. ਸ਼ਰਮਾ, ਅਸ਼ੋਕ ਗਰਗ, ਕੈਲਾਸ਼ ਸ਼ਰਮਾ, ਮੁਕੇਸ਼ ਗੋਇਲ, ਬਲਰਾਜ ਬਾਂਸਲ, ਅਸ਼ੋਕ ਸ਼ਰਮਾ, ਬਲਦੇਵ ਗਿਰੀ, ਅਮਰੀਕ ਸਿੰਘ (ਡੀ.ਪੀ.ਆਰ.ਓ.), ਡਾ.ਪ੍ਰਦੀਪ, ਅਸ਼ੋਕ ਗੋਇਲ ਤੇ ਪਵਨ ਕਾਲੀਆ ਸਮੇਤ ਕਈ ਵਿਅਕਤੀਆਂ ਨੇ ਸ਼ਿਰਕਤ ਕੀਤੀ।
ਪਿਛਲੀ ਖ਼ਬਰ ਵਾਲਮੀਕਿ ਸ਼ਕਤੀ ਸਭਾ ਦੇ ਆਗੂਆਂ ਨੇ ਰਿਟਾਇਰਡ ਆਈ.ਜੀ. ਸ਼ਾਮ ਲਾਲ ਗੱਖੜ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਵੱਖ-ਵੱਖ ਪਿੰਡਾਂ ਦੇ ਕਈ ਪਰਿਵਾਰ ਅਕਾਲੀ ਦਲ ਵਾਰਿਸ ਪੰਜਾਬ ਦੇ ’ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।