ਨਿਰੰਕਾਰੀ ਭਵਨ ਗੋਲੂ ਕਾ ਮੋੜ ਵਿਖੇ ਕਰਵਾਇਆ ਵਿਸ਼ੇਸ਼ ਸਮਾਗਮ
ਗੋਲੂ ਕਾ ਮੋੜ, 14 ਸਤੰਬਰ (ਸੁਰਿੰਦਰ ਸਿੰਘ ਪੁਪਨੇਜਾ): ਨਿਰੰਕਾਰੀ ਭਵਨ ਗੋਲੂ ਕਾ ਮੋੜ (ਗੁਰੂਹਰਸਹਾਏ) ਵਿਖੇ ਜ਼ੋਨ ਫਿਰੋਜ਼ਪੁਰ ਦਾ ਜ਼ੋਨਲ ਪੱਧਰੀ ਅੰਗਰੇਜ਼ੀ ਭਾਸ਼ਾ ਵਿਚ ਸਮਾਗਮ ਸ਼ਰਧਾ ਪੂਰਵਕ ਕਰਵਾਇਆ ਗਿਆ ਜਿਸ ਵਿਚ ਫਿਰੋਜ਼ਪੁਰ ਜ਼ੋਨ ਦੀਆਂ 27 ਬ੍ਰਾਂਚਾਂ ਦੀਆਂ ਸੰਗਤਾਂ ਨੇ ਭਾਗ ਲਿਆ। ਭਾਗੀਦਾਰਾਂ ਦੁਆਰਾ ਗੀਤਾਂ , ਕਵਾਲੀਆਂ, ਕਵਿਤਾਵਾਂ, ਸਕਿਟਾਂ ਆਦਿ ਨਾਲ ਸੰਤ ਨਿਰੰਕਾਰੀ ਮਿਸ਼ਨ ਦੀਆਂ ਸਿੱਖਿਆਵਾਂ ਨੂੰ ਬਹੁਤ ਹੀ ਸੁੰਦਰ ਤਰੀਕੇ ਪ੍ਰਗਟ ਕੀਤਾ ਗਿਆ।
ਗੋਲੂ ਕਾ ਮੋੜ, 14 ਸਤੰਬਰ (ਸੁਰਿੰਦਰ ਸਿੰਘ ਪੁਪਨੇਜਾ): ਨਿਰੰਕਾਰੀ ਭਵਨ ਗੋਲੂ ਕਾ ਮੋੜ (ਗੁਰੂਹਰਸਹਾਏ) ਵਿਖੇ ਜ਼ੋਨ ਫਿਰੋਜ਼ਪੁਰ ਦਾ ਜ਼ੋਨਲ ਪੱਧਰੀ ਅੰਗਰੇਜ਼ੀ ਭਾਸ਼ਾ ਵਿਚ ਸਮਾਗਮ ਸ਼ਰਧਾ ਪੂਰਵਕ ਕਰਵਾਇਆ ਗਿਆ ਜਿਸ ਵਿਚ ਫਿਰੋਜ਼ਪੁਰ ਜ਼ੋਨ ਦੀਆਂ 27 ਬ੍ਰਾਂਚਾਂ ਦੀਆਂ ਸੰਗਤਾਂ ਨੇ ਭਾਗ ਲਿਆ। ਭਾਗੀਦਾਰਾਂ ਦੁਆਰਾ ਗੀਤਾਂ , ਕਵਾਲੀਆਂ, ਕਵਿਤਾਵਾਂ, ਸਕਿਟਾਂ ਆਦਿ ਨਾਲ ਸੰਤ ਨਿਰੰਕਾਰੀ ਮਿਸ਼ਨ ਦੀਆਂ ਸਿੱਖਿਆਵਾਂ ਨੂੰ ਬਹੁਤ ਹੀ ਸੁੰਦਰ ਤਰੀਕੇ ਪ੍ਰਗਟ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਡਾ. ਗੁਰਮੀਤ ਸਿੰਘ ਪ੍ਰਚਾਰਕ ਬਠਿੰਡਾ ਨੇ ਮਾਤਾ ਸੁਦੀਕਸ਼ਾ ਦਾ ਪਵਿੱਤਰ ਸੰਦੇਸ਼ ਦਿੱਤਾ। ਇਸ ਮੌਕੇ ਜ਼ੋਨਲ ਇੰਚਾਰਜ ਫ਼ਿਰੋਜ਼ਪੁਰ ਐੱਨ.ਐੱਸ. ਗਿੱਲ, ਵਿਜੇ ਕੁਮਾਰ ਮੁਖੀ ਬ੍ਰਾਂਚ ਗੁਰੂਹਰਸਹਾਏ ਨੇ ਆਏ ਹੋਏ ਪ੍ਰਚਾਰਕ, ਬ੍ਰਾਂਚਾਂ ਤੋਂ ਪਹੁੰਚੇ ਭਾਗੀਦਾਰਾਂ ਆਦਿ ਦਾ ਧੰਨਵਾਦ ਕੀਤਾ।