06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

‘ ਇਕ ਸਟੇਸ਼ਨ ਇਕ ਉਤਪਾਦ’ ਯੋਜਨਾ ਤਹਿਤ ਫਿਰੋਜ਼ਪੁਰ ਮੰਡਲ ਦੇ 7 ਰੇਲਵੇ ਸਟੇਸ਼ਨਾਂ ਲਈ ਅਰਜ਼ੀਆਂ ਮੰਗੀਆਂ

ਫ਼ਿਰੋਜ਼ਪੁਰ, 5 ਸਤੰਬਰ (ਰਾਕੇਸ਼ ਚਾਵਲਾ)- ਭਾਰਤ ਸਰਕਾਰ ਦੇ ਆਤਮਨਿਰਭਰ ਭਾਰਤ ਅਤੇ ‘ਵੋਕਲ ਫੌਰ ਲੋਕਲ’ ਸੰਕਲਪ ਨੂੰ ਉਤਸ਼ਾਹਿਤ ਕਰਨ ਲਈ, ਭਾਰਤੀ ਰੇਲਵੇ ‘ਇਕ ਸਟੇਸ਼ਨ ਇਕ ਉਤਪਾਦ’ ਯੋਜਨਾ ਤਹਿਤ ਸਥਾਨਕ ਅਤੇ ਦੇਸੀ ਉਤਪਾਦਾਂ ਲਈ ਮੰਡੀ ਮੁਹੱਈਆ ਕਰਵਾਉਣ, ਰੇਲ ਯਾਤਰੀਆਂ ਨੂੰ ਭਾਰਤ ਦੀ ਅਮੀਰ ਵਿਰਾਸਤ ਦਾ ਅਨੁਭਵ ਕਰਨ ਅਤੇ ਇਨ੍ਹਾਂ ਉਤਪਾਦਾਂ ਨੂੰ ਖਰੀਦਣ ਦਾ ਮੌਕਾ ਦੇਣ ਤੇ ਸਮਾਜ ਦੇ ਵਾਂਝੇ ਵਰਗਾਂ ਲਈ ਵਾਧੂ ਆਮਦਨ ਦੇ ਮੌਕੇ ਪੈਦਾ ਕਰਨ ਲਈ ਇਕ ਪਹਿਲਕਦਮੀ ਕਰ ਰਿਹਾ ਹੈ। ਇਸ ਯੋਜਨਾ ਦਾ ਉਦੇਸ਼ ਸਥਾਨਕ ਤੇ ਦੇਸੀ ਉਤਪਾਦਾਂ ਨੂੰ ਉਤਸ਼ਾਹਿਤ ਕਰਨਾ ਤੇ ਸਥਾਨਕ ਬੁਣਕਰਾਂ, ਕਾਰੀਗਰਾਂ, ਸ਼ਿਲਪਕਾਰਾਂ ਆਦਿ ਦੇ ਹੁਨਰ ਵਿਕਾਸ ਦੁਆਰਾ ਰੋਜ਼ੀ-ਰੋਟੀ ਕਮਾਉਣ ਦਾ ਮੌਕਾ ਪ੍ਰਦਾਨ ਕਰਨਾ ਹੈ।

ਅਜੀਤ ਡੈਸਕ 06-09-2026
ਫ਼ਿਰੋਜ਼ਪੁਰ, 5 ਸਤੰਬਰ (ਰਾਕੇਸ਼ ਚਾਵਲਾ)- ਭਾਰਤ ਸਰਕਾਰ ਦੇ ਆਤਮਨਿਰਭਰ ਭਾਰਤ ਅਤੇ ‘ਵੋਕਲ ਫੌਰ ਲੋਕਲ’ ਸੰਕਲਪ ਨੂੰ ਉਤਸ਼ਾਹਿਤ ਕਰਨ ਲਈ, ਭਾਰਤੀ ਰੇਲਵੇ ‘ਇਕ ਸਟੇਸ਼ਨ ਇਕ ਉਤਪਾਦ’ ਯੋਜਨਾ ਤਹਿਤ ਸਥਾਨਕ ਅਤੇ ਦੇਸੀ ਉਤਪਾਦਾਂ ਲਈ ਮੰਡੀ ਮੁਹੱਈਆ ਕਰਵਾਉਣ, ਰੇਲ ਯਾਤਰੀਆਂ ਨੂੰ ਭਾਰਤ ਦੀ ਅਮੀਰ ਵਿਰਾਸਤ ਦਾ ਅਨੁਭਵ ਕਰਨ ਅਤੇ ਇਨ੍ਹਾਂ ਉਤਪਾਦਾਂ ਨੂੰ ਖਰੀਦਣ ਦਾ ਮੌਕਾ ਦੇਣ ਤੇ ਸਮਾਜ ਦੇ ਵਾਂਝੇ ਵਰਗਾਂ ਲਈ ਵਾਧੂ ਆਮਦਨ ਦੇ ਮੌਕੇ ਪੈਦਾ ਕਰਨ ਲਈ ਇਕ ਪਹਿਲਕਦਮੀ ਕਰ ਰਿਹਾ ਹੈ। ਇਸ ਯੋਜਨਾ ਦਾ ਉਦੇਸ਼ ਸਥਾਨਕ ਤੇ ਦੇਸੀ ਉਤਪਾਦਾਂ ਨੂੰ ਉਤਸ਼ਾਹਿਤ ਕਰਨਾ ਤੇ ਸਥਾਨਕ ਬੁਣਕਰਾਂ, ਕਾਰੀਗਰਾਂ, ਸ਼ਿਲਪਕਾਰਾਂ ਆਦਿ ਦੇ ਹੁਨਰ ਵਿਕਾਸ ਦੁਆਰਾ ਰੋਜ਼ੀ-ਰੋਟੀ ਕਮਾਉਣ ਦਾ ਮੌਕਾ ਪ੍ਰਦਾਨ ਕਰਨਾ ਹੈ। ਫਿਰੋਜ਼ਪੁਰ ਮੰਡਲ ਦੇ ਅਧੀਨ ‘ਇਕ ਸਟੇਸ਼ਨ ਇਕ ਉਤਪਾਦ’ ਦੇ ਤਹਿਤ ਮੰਡਲ ਦੇ 7 ਰੇਲਵੇ ਸਟੇਸ਼ਨਾਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਇਨ੍ਹਾਂ ਸਟੇਸ਼ਨਾਂ ਦੇ ਨਾਮ ਜਲੰਧਰ ਕੈਂਟ, ਗੰਗਸਰ ਜੈਤੋ, ਫਗਵਾੜਾ, ਕਪੂਰਥਲਾ, ਲੋਹੀਆਂ ਖਾਸ, ਮਖੂ ਅਤੇ ਸੁਲਤਾਨਪੁਰ ਲੋਧੀ ਹਨ। ਇਨ੍ਹਾਂ ਸਟੇਸ਼ਨਾਂ ’ਤੇ ਉਥੋਂ ਦੇ ਸਥਾਨਕ ਉਤਪਾਦਾਂ ਜਿਵੇਂ ਕਿ ਹੈਂਡਲੂਮ, ਸਥਾਨਕ ਕਲਾਕ੍ਰਿਤੀ, ਫੁਲਕਾਰੀ, ਖਾਦੀ ਉਤਪਾਦ, ਹੋਜ਼ਰੀ ਉਤਪਾਦ, ਖੇਡਾਂ ਦਾ ਸਾਮਾਨ ਅਤੇ ਪਹਿਰਾਵਾ, ਸਥਾਨਕ ਖੇਤੀਬਾੜੀ ਤੇ ਖਾਧ ਪਦਾਰਥ ਆਦਿ ਨੂੰ ਪ੍ਰਦਰਸ਼ਿਤ ਕਰਨ ਤੇ ਵੇਚਣ ਲਈ ਰੇਲਵੇ ਦੁਆਰਾ ਸਟਾਲ/ਟਰਾਲੀ ਉਪਲਬੱਧ ਕਰਵਾਈ ਜਾਵੇਗੀ। ਇਕ ਸਟੇਸ਼ਨ ਇਕ ਉਤਪਾਦ ਨਾਲ ਜੁੜੇ ਕਾਰੀਗਰ/ਬੁਣਕਰ ਜਿਨ੍ਹਾਂ ਕੋਲ ਵਿਕਾਸ ਕਮਿਸ਼ਨਰ ਹਸਤਸ਼ਿਲਪ, ਵਿਕਾਸ ਕਮਿਸ਼ਨਰ ਹੱਥਖੱਡੀ ਜਾਂ ਕੇਂਦਰ/ਰਾਜ ਸਰਕਾਰ ਦੁਆਰਾ ਜਾਰੀ ਕੀਤਾ ਪਛਾਣ ਪੱਤਰ ਹੈ, ਭਾਰਤੀ ਆਦਿਵਾਸੀ ਸਹਿਕਾਰੀ ਵਿਪਣਨ ਵਿਕਾਸ ਮਹਾਸੰਘ, ਰਾਸ਼ਟਰੀ ਹੱਥਖੱਡੀ ਵਿਕਾਸ ਨਿਗਮ, ਖਾਦੀ ਤੇ ਗ੍ਰਾਮ ਉਦਯੋਗ ਕਮਿਸ਼ਨ ’ਚ ਦਰਜ ਕਾਰੀਗਰ/ਬੁਣਕਰ, ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਯੋਜਨਾ ਵਿਚ ਰਜਿਸਟਰਡ ਸਵੈ-ਸਹਾਇਤਾ ਸਮੂਹਾਂ ਤੇ ਸਮਾਜ ਦੇ ਵਾਂਝੇ ਵਰਗ ਦੇ ਲੋਕਾਂ ਨੂੰ ਪਹਿਲ ਦਿੱਤੀ ਜਾਵੇਗੀ। ਬਸੰਤ ਕੁਮਾਰ ਸੀਨੀਅਰ ਮੰਡਲ ਕਮਰਸ਼ੀਅਲ ਪ੍ਰਬੰਧਕ, ਫਿਰੋਜ਼ਪੁਰ ਨੇ ਦੱਸਿਆ ਕਿ ‘ਇਕ ਸਟੇਸ਼ਨ ਇਕ ਉਤਪਾਦ’ ਯੋਜਨਾ ਤਹਿਤ ਸਟਾਲ ਲਗਾਉਣ ਦੇ ਚਾਹਵਾਨ ਸੰਸਥਾ/ਵਿਅਕਤੀ ਆਪਣੀ ਅਰਜ਼ੀ ਸਬੰਧਤ ਸਟੇਸ਼ਨ ’ਤੇ ਜਮ੍ਹਾ ਕਰਵਾ ਸਕਦੇ ਹਨ। ਅਰਜ਼ੀ ਫਾਰਮ ਦੇ ਨਾਲ ਲੋੜੀਂਦੇ ਸਰਟੀਫਿਕੇਟ ਅਤੇ ਆਪਣਾ ਮੋਬਾਈਲ ਨੰਬਰ ਲਿਖਿਆ ਹੋਣਾ ਚਾਹੀਦਾ ਹੈ। ਇਕ ਸਟੇਸ਼ਨ ਲਈ ਇਕ ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਣ ਦੀ ਸੂਰਤ ਵਿਚ, ਐਲੋਟਮੈਂਟ ‘‘ਪਹਿਲਾਂ ਆਓ, ਪਹਿਲਾਂ ਪਾਓ’’ ਦੇ ਆਧਾਰ ’ਤੇ ਕੀਤੀ ਜਾਵੇਗੀ। ਇਸ ਸਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਪ੍ਰਾਪਤ ਕਰਨ ਲਈ, ਤੁਸੀਂ ਸਬੰਧਤ ਸਟੇਸ਼ਨ ਦੇ ਸਟੇਸ਼ਨ ਸੁਪਰਡੈਂਟ ਅਤੇ ਕਮਰਸ਼ੀਅਲ ਇੰਸਪੈਕਟਰ ਨਾਲ ਸੰਪਰਕ ਕਰ ਸਕਦੇ ਹੋ।
ਪਿਛਲੀ ਖ਼ਬਰ ਮੁਰਕਵਾਲਾ ਸਿੱਧੂ ਪਰਿਵਾਰ ਨਾਲ ਵੱਖ - ਵੱਖ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਮਾਤਾ ਸਾਹਿਬ ਕੌਰ ਸਕੂਲ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।