06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਕਿਸਾਨ ਮਜ਼ਦੂਰ ਜਥੇਬੰਦੀ ਵਲੋਂ ਸਰਬਸੰਮਤੀ ਨਾਲ ਨਵੀਂ ਜ਼ਿਲ੍ਹਾ ਟੀਮ ਦਾ ਗਠਨ

ਮੱਖੂ,5 ਸਤੰਬਰ (ਕੁਲਵਿੰਦਰ ਸਿੰਘ ਸੰਧੂ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਜੋਨ ਪ੍ਰਧਾਨ ਵੀਰ ਸਿੰਘ ਨਿਜਾਮਦੀਨ ਵਾਲਾ ਅਤੇ ਬਲਜਿੰਦਰ ਸਿੰਘ ਤਲਵੰਡੀ ਨੇ ਪੈ੍ੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਾਰੇ ਹੀ ਜ਼ੋਨਾਂ ਦੇ ਚੁਣੇ ਹੋਏ 173 ਡੈਲੀਗੇਟਾਂ ਦਾ ਇਜਲਾਸ ਇਤਿਹਾਸਿਕ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਪਿੰਡ ਪੱਧਰੀ ਵਿਖੇ ਹੋਇਆ। ਇਜਲਾਸ ਦੌਰਾਨ ਸਟੇਜ ਸੈਕਟਰੀ ਦੀ ਭੂਮਿਕਾ ਹਰਫੂਲ ਸਿੰਘ ਦੂਲੇਵਾਲਾ ਵਲੋਂ ਨਿਭਾਈ ਗਈ ਤੇ ਜ਼ਿਲ੍ਹਾ ਆਗੂ ਇੰਦਰਜੀਤ ਸਿੰਘ ਬਾਠ ਵਲੋਂ ਪਹਿਲੀ ਜ਼ਿਲ੍ਹਾ ਟੀਮ ਨੂੰ ਭੰਗ ਦਾ ਐਲਾਨ ਕੀਤਾ ਗਿਆ ਤੇ ਚੁਣੇ ਹੋਏ ਡੈਲੀਗੇਟਾਂ ਵਿਚੋਂ 15 ਮੈਂਬਰੀ ਸੰਚਾਲਨ ਟੀਮ ਨਿਯੁਕਤ ਕੀਤੀ ਗਈ।

ਅਜੀਤ ਡੈਸਕ 06-09-2026
ਮੱਖੂ,5 ਸਤੰਬਰ (ਕੁਲਵਿੰਦਰ ਸਿੰਘ ਸੰਧੂ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਜੋਨ ਪ੍ਰਧਾਨ ਵੀਰ ਸਿੰਘ ਨਿਜਾਮਦੀਨ ਵਾਲਾ ਅਤੇ ਬਲਜਿੰਦਰ ਸਿੰਘ ਤਲਵੰਡੀ ਨੇ ਪੈ੍ੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਾਰੇ ਹੀ ਜ਼ੋਨਾਂ ਦੇ ਚੁਣੇ ਹੋਏ 173 ਡੈਲੀਗੇਟਾਂ ਦਾ ਇਜਲਾਸ ਇਤਿਹਾਸਿਕ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਪਿੰਡ ਪੱਧਰੀ ਵਿਖੇ ਹੋਇਆ। ਇਜਲਾਸ ਦੌਰਾਨ ਸਟੇਜ ਸੈਕਟਰੀ ਦੀ ਭੂਮਿਕਾ ਹਰਫੂਲ ਸਿੰਘ ਦੂਲੇਵਾਲਾ ਵਲੋਂ ਨਿਭਾਈ ਗਈ ਤੇ ਜ਼ਿਲ੍ਹਾ ਆਗੂ ਇੰਦਰਜੀਤ ਸਿੰਘ ਬਾਠ ਵਲੋਂ ਪਹਿਲੀ ਜ਼ਿਲ੍ਹਾ ਟੀਮ ਨੂੰ ਭੰਗ ਦਾ ਐਲਾਨ ਕੀਤਾ ਗਿਆ ਤੇ ਚੁਣੇ ਹੋਏ ਡੈਲੀਗੇਟਾਂ ਵਿਚੋਂ 15 ਮੈਂਬਰੀ ਸੰਚਾਲਨ ਟੀਮ ਨਿਯੁਕਤ ਕੀਤੀ ਗਈ। ਸਟੇਜ ਦੀ ਕਾਰਵਾਈ ਸ਼ੁਰੂ ਕਰਦਿਆਂ ਆਗੂਆਂ ਵਲੋਂ ਪਿਛਲੇ 3 ਸਾਲਾਂ ਦੀ ਰਿਪੋਰਟ ਤਰਤੀਬ ਵਾਰ ਪੜ੍ਹੀ ਗਈ। ਇਸ ਮੌਕੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ, ਰਣਬੀਰ ਸਿੰਘ ਠੱਠਾ ਸੂਬਾ ਜਨਰਲ ਸਕੱਤਰ ਵਲੋਂ ਜ਼ਿਲ੍ਹੇ ਟੀਮ ਦੀ ਚੋਣ ਕਰਨ ਲਈ ਸੰਚਾਲਨ ਟੀਮ ਨਾਲ ਸਲਾਹ ਮਸ਼ਵਰਾ ਕਰਕੇ ਜ਼ਿਲੇ੍ਹ ਭਰ ਦੇ ਡੈਲੀਗੇਟਾਂ ਦੀ ਸਹਿਮਤੀ ਨਾਲ16 ਮੈਂਬਰੀ ਟੀਮ ਵਿਚ ਇੰਦਰਜੀਤ ਸਿੰਘ ਬਾਠ ਜ਼ਿਲ੍ਹਾ ਪ੍ਰਧਾਨ, ਧਰਮ ਸਿੰਘ ਸਿੱਧੂ ਜ਼ਿਲ੍ਹਾ ਸਕੱਤਰ, ਸੁਰਜੀਤ ਸਿੰਘ ਫ਼ੌਜੀ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਰਣਜੀਤ ਸਿੰਘ ਖੱਚਰ ਵਾਲਾ ਜ਼ਿਲ੍ਹਾ ਖ਼ਜ਼ਾਨਚੀ, ਅਮਨਦੀਪ ਸਿੰਘ ਕੱਚਰਭੰਨ ਜ਼ਿਲ੍ਹਾ ਮੀਤ ਖ਼ਜ਼ਾਨਚੀ ਨਰਿੰਦਰਪਾਲ ਸਿੰਘ ਜਤਾਲਾ ਜ਼ਿਲ੍ਹਾ ਮੀਤ ਪ੍ਰਧਾਨ, ਗੁਰਬਖ਼ਸ਼ ਸਿੰਘ ਪੰਜਗਰਾਈਂ, ਗੁਰਮੇਲ ਸਿੰਘ ਫੱਤੇਵਾਲਾ ਦਫ਼ਤਰ ਸਕੱਤਰ, ਹਰਫੂਲ ਸਿੰਘ ਦੂਲੇਵਾਲਾ ਪ੍ਰੈੱਸ ਸਕੱਤਰ, ਰਣਬੀਰ ਸਿੰਘ ਠੱਠਾ ਮੁੱਖ ਸਲਾਹਕਾਰ, ਅਵਤਾਰ ਸਿੰਘ ਬੱਗੇਕੇ ਆਈ.ਟੀ ਸੈੱਲ, ਬੀਬੀਆਂ ਤੋਂ ਪ੍ਰਵੀਨ ਰਾਣੀ ਮੀਤ ਪ੍ਰਧਾਨ, ਸੁਖਬੀਰ ਕੌਰ ਕਾਮਲਵਾਲਾ, ਪਿਆਰ ਕੌਰ ਸੰਤੂ ਵਾਲਾ, ਛਿੰਦਰ ਕੌਰ ਮਾਹਲੇ ਵਾਲਾ, ਮਨਜੀਤ ਕੌਰ ਕਮਾਲਾ ਬੌਂਦਲਾਂ ਨੂੰ ਸਹਿਮਤੀ ਨਾਲ ਨਿਯੁਕਤ ਕੀਤਾ ਗਿਆ। ਇਸ ਇਜਲਾਸ ’ਚ ਚੁਣੇ ਹੋਏ ਨੁਮਾਇੰਦਿਆਂ ਵਲੋਂ ਜਥੇਬੰਦੀ ਦੇ ਸੰਵਿਧਾਨ ਅਨੁਸਾਰ ਚੱਲਣ ਦਾ ਵਾਅਦਾ ਕਰਦਿਆਂ ਆਪਣੇ ਜ਼ਿੰਮੇਵਾਰੀ ਸਾਂਭ ਲਈ ਹੈ।
ਪਿਛਲੀ ਖ਼ਬਰ - ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ- ਦੇਵ ਸਮਾਜ ਕਾਲਜ ਦੇ ਸਰੀਰਕ ਸਿੱਖਿਆ ਤੇ ਖੇਡ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ.... ਅਗਲੀ ਖ਼ਬਰ ਬੂਟੇ ਲਗਾਉਣ ਲਈ ਬੀਕਾਨੇਰ ਮਿਸ਼ਠਾਨ ਭੰਡਾਰ ਵਲੋਂ ਮੰਦਰ ਕਮੇਟੀ ਨੂੰ ਰਾਸ਼ੀ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।