06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸਤੀਸ਼ ਜੁਨੇਜਾ ਦੇ ਸਹਿਯੋਗ ਨਾਲ ਜ਼ੀਰਾ ਵਿਕਾਸ ਪ੍ਰੀਸ਼ਦ ਵਲੋਂ ਸਰਵਹਿੱਤਕਾਰੀ ਸਕੂਲ ਨੂੰ ਪ੍ਰੋਜੈਕਟਰ ਭੇਟ

ਜ਼ੀਰਾ, 5 ਸਤੰਬਰ (ਰਜਨੀਸ਼ ਕਥੂਰੀਆ)- ਆਪਣੇ ਸਵਰਗਵਾਸੀ ਬੇਟੇ ਈਸ਼ਾਨ ਜੁਨੇਜਾ ਦੀ ਮਿੱਠੀ ਯਾਦ ਵਿਚ ਸਤੀਸ਼ ਜੁਨੇਜਾ ਦੇ ਸਹਿਯੋਗ ਨਾਲ ਜ਼ੀਰਾ ਵਿਕਾਸ ਪ੍ਰੀਸ਼ਦ ਵਲੋਂ ਸਰਵਹਿੱਤਕਾਰੀ ਵਿੱਦਿਆ ਮੰਦਿਰ ਸਕੂਲ ਜ਼ੀਰਾ (ਨੇੜੇ ਬੱਸ ਸਟੈਂਡ) ਨੂੰ ਪ੍ਰੋਜੈਕਟਰ ਭੇਟ ਕੀਤਾ ਗਿਆ। ਇਸ ਮੌਕੇ ਜ਼ੀਰਾ ਵਿਕਾਸ ਪ੍ਰੀਸ਼ਦ ਦੇ ਸਰਪ੍ਰਸਤ ਤੇ ਨਗਰ ਕੌਂਸਲ ਜ਼ੀਰਾ ਦੇ ਸਾਬਕਾ ਮੀਤ ਪ੍ਰਧਾਨ ਸੁਖਦੇਵ ਬਿੱਟੂ ਵਿੱਜ ਨੇ ਕਿਹਾ ਕਿ ਬਹੁਤ ਸਾਰੇ ਦਾਨੀ ਸੱਜਣ ਦਾਨ ਤਾਂ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਦੀ ਇਹ ਇੱਛਾ ਹੁੰਦੀ ਹੈ ਕਿ ਕੀਤਾ ਗਿਆ ਦਾਨ ਸਹੀ ਥਾਂ ’ਤੇ ਪਹੁੰਚੇ।

ਅਜੀਤ ਡੈਸਕ 06-09-2026
ਜ਼ੀਰਾ, 5 ਸਤੰਬਰ (ਰਜਨੀਸ਼ ਕਥੂਰੀਆ)- ਆਪਣੇ ਸਵਰਗਵਾਸੀ ਬੇਟੇ ਈਸ਼ਾਨ ਜੁਨੇਜਾ ਦੀ ਮਿੱਠੀ ਯਾਦ ਵਿਚ ਸਤੀਸ਼ ਜੁਨੇਜਾ ਦੇ ਸਹਿਯੋਗ ਨਾਲ ਜ਼ੀਰਾ ਵਿਕਾਸ ਪ੍ਰੀਸ਼ਦ ਵਲੋਂ ਸਰਵਹਿੱਤਕਾਰੀ ਵਿੱਦਿਆ ਮੰਦਿਰ ਸਕੂਲ ਜ਼ੀਰਾ (ਨੇੜੇ ਬੱਸ ਸਟੈਂਡ) ਨੂੰ ਪ੍ਰੋਜੈਕਟਰ ਭੇਟ ਕੀਤਾ ਗਿਆ। ਇਸ ਮੌਕੇ ਜ਼ੀਰਾ ਵਿਕਾਸ ਪ੍ਰੀਸ਼ਦ ਦੇ ਸਰਪ੍ਰਸਤ ਤੇ ਨਗਰ ਕੌਂਸਲ ਜ਼ੀਰਾ ਦੇ ਸਾਬਕਾ ਮੀਤ ਪ੍ਰਧਾਨ ਸੁਖਦੇਵ ਬਿੱਟੂ ਵਿੱਜ ਨੇ ਕਿਹਾ ਕਿ ਬਹੁਤ ਸਾਰੇ ਦਾਨੀ ਸੱਜਣ ਦਾਨ ਤਾਂ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਦੀ ਇਹ ਇੱਛਾ ਹੁੰਦੀ ਹੈ ਕਿ ਕੀਤਾ ਗਿਆ ਦਾਨ ਸਹੀ ਥਾਂ ’ਤੇ ਪਹੁੰਚੇ। ਉਹਨਾਂ ਕਿਹਾ ਕਿ ਅਜਿਹੇ ਕੰਮ ਲਈ ਜ਼ੀਰਾ ਵਿਕਾਸ ਪ੍ਰੀਸ਼ਦ ਦਾਨੀ ਸੱਜਣਾਂ ਦਾ ਸਹਿਯੋਗ ਕਰਦੀ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਸੰਸਥਾ ਲੋੜਵੰਦ ਸੰਸਥਾਵਾਂ ਤੇ ਦਾਨੀਆਂ ਦੇ ਵਿਚਾਲੇ ਇੱਕ ਲੜੀ ਦਾ ਕੰਮ ਕਰਦੀ ਹੈ। ਇਸ ਦੌਰਾਨ ਪ੍ਰਧਾਨ ਚਰਨਪ੍ਰੀਤ ਸਿੰਘ ਸੋਨੂੰ, ਜਨਰਲ ਸਕੱਤਰ ਜਗਦੇਵ ਸ਼ਰਮਾ ਅਤੇ ਪ੍ਰੋਜੈਕਟ ਇੰਚਾਰਜ ਅਨਿਲ ਬਜਾਜ ਨੇ ਕਿਹਾ ਕਿ ਸਰਵਹਿੱਤਕਾਰੀ ਵਿੱਦਿਆ ਮੰਦਰ ਦੇ ਸਕੂਲ ਵਿਚ ਪਿਛਲੇ ਕਾਫੀ ਸਮੇਂ ਤੋਂ ਵਿਦਿਆਰਥੀਆਂ ਨੂੰ ਅਧੁਨਿਕ ਵਿਦਿਆ ਪ੍ਰਦਾਨ ਕਰਨ ਲਈ ਇਕ ਪ੍ਰੋਜੈਕਟਰ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ ਜੋ ਸਤੀਸ਼ ਜੁਨੇਜਾ ਨੇ ਭੇਟ ਕਰਕੇ ਪੂਰਾ ਕਰ ਦਿੱਤੀ ਹੈ। ਇਸ ਮੌਕੇ ’ਤੇ ਸਕੂਲ ਪ੍ਰਬੰਧਕਾਂ ਤੇ ਸਕੂਲ ਸਟਾਫ ਨੇ ਸਤੀਸ਼ ਜੁਨੇਜਾ ਅਤੇ ਜ਼ੀਰਾ ਵਿਕਾਸ ਪ੍ਰੀਸ਼ਦ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਅਸ਼ੋਕ ਪਲਤਾ ਕਨਵੀਨਰ , ਡਾ. ਪ੍ਰਦੀਪ ਵਰਮਾ ਹੈਲਥ ਪ੍ਰੋਜੇਕਟ ਇੰਚਾਰਜ, ਜਗਦੇਵ ਸ਼ਰਮਾ ਜਨਰਲ ਸਕੱਤਰ, ਗੁਰਬਖਸ਼ ਸਿੰਘ ਵਿੱਜ ਕੈਸ਼ੀਅਰ, ਪੁਸ਼ਪਿੰਦਰ ਸਿੰਘ ਹੈਪੀ, ਸੋਨੂੰ ਗੁਜਰਾਲ ਵਾਈਸ ਪ੍ਰਧਾਨ, ਅਨਿਲ ਬਜਾਜ ਇਨਵਾਇਰਮੈਂਟ ਪ੍ਰੋਜੈਕਟ ਇੰਚਾਰਜ, ਸੁਰਿੰਦਰ ਸ਼ਰਮਾ ਜੇ.ਈ., ਮੰਗਤ ਰਾਏ ਅਰੋੜਾ , ਨਰਿੰਦਰ ਸਿੰਘ ਲੈਕਚਰਾਰ, ਸੁਖਵਿੰਦਰ ਸਿੰਘ ਕੰਡਾ, ਸਤੀਸ਼ ਜੁਨੇਜਾ, ਸ਼ੀਲਾ ਜੁਨੇਜਾ, ਸੋਮ ਪ੍ਰਕਾਸ਼ ਬਜਾਜ,ਜਨਕ ਰਾਜ ਗੌਤਮ, ਨਰਿੰਦਰ ਨਾਰੰਗ, ਕੇ.ਕੇ. ਗੁਪਤਾ, ਸਤਪਾਲ ਨਰੂਲਾ, ਅਨਮੋਲ ਬਜਾਜ, ਵਨੀਤਾ ਝਾਂਜੀ ਪ੍ਰਧਾਨ ਮਹਿਲਾ ਵਿੰਗ, ਪ੍ਰਿੰਸੀਪਲ ਪੂਨਮ ਸ਼ਰਮਾ, ਪ੍ਰਿੰਸੀਪਲ ਪ੍ਰਵੀਨ ਬਾਲਾ ਤੇ ਰਾਹੁਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਧਰਮਪਾਲ ਬਾਂਸਲ ਦੀ ਅਗਵਾਈ ਹੇਠ ਭਗਤੀ ਭਜਨ ਗਰੁੱਪ ਵਲੋਂ ਧਾਰਮਿਕ ਸਮਾਗਮ ਅਗਲੀ ਖ਼ਬਰ ਹਲਕਾ ਵਿਧਾਇਕ ਭੁੱਲਰ ਸਾਥੀਆਂ ਸਮੇਤ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਵੱਖ-ਵੱਖ ਮੰਦਰਾਂ ’ਚ ਹੋਏ ਨਤਮਸਤਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।