28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਸੁਰਿੰਦਰ ਲਾਂਬਾ ਨੇ ਦੂਜੀ ਵਾਰ ਸੰਭਾਲ਼ਿਆ ਸੰਗਰੂਰ ਦੇ ਪੁਲਿਸ ਮੁਖੀ ਦਾ ਅਹੁਦਾ

ਸੰਗਰੂਰ, 27 ਨਵੰਬਰ (ਅਮਨਦੀਪ ਸਿੰਘ ਬਿੱਟਾ)-ਸੀਨੀਅਰ ਪੁਲਿਸ ਕਪਤਾਨ ਸੰਗਰੂਰ (ਐੱਸ. ਐੱਸ.

ਅਜੀਤ ਡੈਸਕ 28-11-2026
ਸੰਗਰੂਰ, 27 ਨਵੰਬਰ (ਅਮਨਦੀਪ ਸਿੰਘ ਬਿੱਟਾ)-ਸੀਨੀਅਰ ਪੁਲਿਸ ਕਪਤਾਨ ਸੰਗਰੂਰ (ਐੱਸ.ਐੱਸ.ਪੀ.) ਵਜੋਂ ਅੱਜ ਸ੍ਰੀ ਸੁਰਿੰਦਰ ਲਾਂਬਾ ਨੇ ਆਪਣਾ ਅਹੁਦਾ ਸੰਭਾਲ਼ ਲਿਆ ਹੈ। ਉਹ ਜ਼ਿਲ੍ਹਾ ਤਰਨ-ਤਾਰਨ ਤੋਂ ਤਬਦੀਲ ਹੋ ਕੇ ਸੰਗਰੂਰ ਲਾਂਬਾ ਸਾਲ 2023 ਦੌਰਾਨ ਸੰਗਰੂਰ ਦੇ ਪਹਿਲਾਂ ਵੀ ਐੱਸ.ਐੱਸ.ਪੀ. ਰਹਿ ਚੁੱਕੇ ਹਨ। ਉਨ੍ਹਾਂ ਅੱਜ ਜ਼ਿਲ੍ਹੇ ਦੇ ਪਹਿਲਾਂ ਰਹੇ ਪੁਲਿਸ ਮੁਖੀ ਰਵਜੋਤ ਗਰੇਵਾਲ਼ ਤੋਂ ਅਹੁਦਾ ਸੰਭਾਲ਼ਿਆ ਜੋ ਕਿ ਵਿਜੀਲੈਂਸ ਬਿਊਰੋ ਵਿੱਚ ਤਬਦੀਲ ਹੋ ਗਏ ਹਨ। ਮਹਿਕਮੇ ਵਿੱਚ ਇਮਾਨਦਾਰ, ਨਿਸ਼ਠਾਵਾਨ ਪੁਲਿਸ ਅਧਿਕਾਰੀ ਵਜੋਂ ਜਾਣੇ ਜਾਂਦੇ ਸ੍ਰੀ ਸੁਰਿੰਦਰ ਲਾਂਬਾ ਨੇ ਅਹੁਦਾ ਸੰਭਾਲਣ ਉਪਰੰਤ ਸੰਗਰੂਰ ਜ਼ਿਲ੍ਹੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖ ਅਤੇ ਡੀ.ਜੀ.ਪੀ. ਪੰਜਾਬ ਦੇ ਦਿਸ਼ਾ ਨਿਰਦੇਸ਼ ਜਿਸ ਦੇ ਅੰਤਰਗਤ ਯੁੱਧ ਨਸ਼ਿਆਂ ਵਿਰੁੱਧ ਅਤੇ ਗੈਂਗਸਟਰਾਂ ਖਿਲਾਫ਼ ਮੁਹਿੰਮ ਨੂੰ ਤੇਜ਼ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਹੈ। ਉਨ੍ਹਾਂ ਨਸ਼ਿਆਂ ਖਿਲਾਫ਼ ਸੰਗਰੂਰ ਦੀ ਪਬਲਿਕ ਦਾ ਸਹਿਯੋਗ ਮੰਗਦਿਆਂ ਕਿਹਾ ਕਿ ਸੰਗਰੂਰ ਨੂੰ ਨਸ਼ਿਆਂ, ਗੈਂਗਸਟਰਾਂ ਤੋਂ ਮੁਕਤ ਕਰਵੁਣਾ ਉਨ੍ਹਾਂ ਦੀ ਪਹਿਲੀ ਪ੍ਰਾਥਮਿਕਤਾ ਰਹੇਗੀ।
ਪਿਛਲੀ ਖ਼ਬਰ 34 ਹਜ਼ਾਰ ਕੈਮਿਸਟ ਤੇ ਕਰਮਚਾਰੀ ਪਰਿਵਾਰਾਂ ਸਮੇਤ ਚੋਣਾਂ ਦਾ ਕਰਨਗੇ ਬਾਈਕਾਟ ਪੀਸੀਏ ਦੀਆਂ ਲੰਬਿਤ ਮੰਗਾਂ ਨੂੰ ਲੈ ਕੇ ਆਨਲ... ਅਗਲੀ ਖ਼ਬਰ ਹੱਬਾਨ ਅਤੇ ਮੋਮਿਨ ਨੇ ਅੰਤਰ-ਜ਼ਿਲ੍ਹਾ ਕੁਸ਼ਤੀ ਵਿਚ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।