23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਸੁਤੰਤਰਤਾ ਸੈਨਾਨੀ ਜੋੜੇ ਦੀ ਯਾਦ ਵਿੱਚ ਕੀਤਾ ਸਮਾਗਮ

ਸੰਗਰੂਰ, 23 ਨਵੰਬਰ (ਚੌਧਰੀ ਨੰਦ ਲਾਲ ਗਾਂਧੀ)-ਕਾਮਰੇਡ ਜਗਦੀਸ਼ ਚੰਦਰ ਫਰੀਡਮ ਫਾਈਟਰ ਯਾਦਗਾਰੀ ਟਰੱਸਟ ਸੰਗਰੂਰ ਵਲੋਂ’ ਉਬਰਾਏ ਨਿਵਾਸ’ ਵਿਖੇ ਪ੍ਰਸਿੱਧ ਸੁਤੰਤਰਤਾ ਸੈਨਾਨੀ ਕਾਮਰੇਡ ਜਗਦੀਸ਼ ਚੰਦਰ ਅਤੇ ਮਤੀ ਸੁਰੇਸ਼ ਰਾਣੀ ਦੀ ਪਵਿੱਤਰ ਯਾਦ ਨੂੰ ਸਮਰਪਿਤ ‘ਐ ਮੇਰੇ ਵਤਨ ਕੇ ਲੋਗੋ’ ਸਮਾਰੋਹ ਆਯੋਜਿਤ ਕੀਤਾ ਗਿਆ । ਜਿਸ ਵਿੱਚ ਡਾਕਟਰ ਵਰਿੰਦਰ ਗਰਗ ਐਮ.

ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼। ਤਸਵੀਰ-ਮੁਕੇਸ਼ ਕੁਮਾਰ 24-11-2026
ਸੰਗਰੂਰ, 23 ਨਵੰਬਰ (ਚੌਧਰੀ ਨੰਦ ਲਾਲ ਗਾਂਧੀ)-ਕਾਮਰੇਡ ਜਗਦੀਸ਼ ਚੰਦਰ ਫਰੀਡਮ ਫਾਈਟਰ ਯਾਦਗਾਰੀ ਟਰੱਸਟ ਸੰਗਰੂਰ ਵਲੋਂ’ ਉਬਰਾਏ ਨਿਵਾਸ’ ਵਿਖੇ ਪ੍ਰਸਿੱਧ ਸੁਤੰਤਰਤਾ ਸੈਨਾਨੀ ਕਾਮਰੇਡ ਜਗਦੀਸ਼ ਚੰਦਰ ਅਤੇ ਮਤੀ ਸੁਰੇਸ਼ ਰਾਣੀ ਦੀ ਪਵਿੱਤਰ ਯਾਦ ਨੂੰ ਸਮਰਪਿਤ ‘ਐ ਮੇਰੇ ਵਤਨ ਕੇ ਲੋਗੋ’ ਸਮਾਰੋਹ ਆਯੋਜਿਤ ਕੀਤਾ ਗਿਆ । ਜਿਸ ਵਿੱਚ ਡਾਕਟਰ ਵਰਿੰਦਰ ਗਰਗ ਐਮ. ਡੀ. ਰੇਡੀਆਲੋਜੀ, ਓ ਐਸ. ਡੀ. ਪ੍ਰੈਜ਼ੀਡੈਂਟ ਪੀ. ਜੀ. ਆਈ., ਸੰਸਥਾਪਕ ਸਪਤਸਿੰਧੂ ਨਿਵੇਦਿਤਾ ਟਰੱਸਟ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਸਮਾਰੋਹ ਦੀ ਪ੍ਰਧਾਨਗੀ ਰਮਨ ਗਿਰਧਰ ਪ੍ਰਧਾਨ ਰਾਮ ਸੇਵਾ ਸੰਮਤੀ ਮੁਕਤਸਰ ਨੇ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਡਾਕਟਰ ਰਵਿੰਦਰਪਾਲ ਕੌਰ ਜੀ ਜ਼ਿਲ੍ਹਾ ਸਿਹਤ ਅਫ਼ਸਰ ਸੰਗਰੂਰ, ਡਾਕਟਰ ਵਿਨੋਦ ਕੁਮਾਰ ਜੀ ਸੀਨੀਅਰ ਮੈਡੀਕਲ ਅਫ਼ਸਰ ਕਾਮਰੇਡ ਜਗਦੀਸ਼ ਚੰਦਰ ਫਰੀਡਮ ਫਾਈਟਰ ਸਿਵਲ ਹਸਪਤਾਲ ਸੰਗਰੂਰ, ਡਾਕਟਰ ਐਚ. ਐਸ.ਬਾਲੀ ਸੇਵਾ ਮੁਕਤ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਤੇ ਡਾ. ਹਰਨੇਕ ਸਿੰਘ ਢੋਟ ਜੀ ਸੇਵਾ ਮੁਕਤ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਸ਼ਾਮਲ ਹੋਏ। ਟਰੱਸਟ ਦੇ ਪ੍ਰਧਾਨ ਬਲਰਾਜ ਉਬਰਾਏ ਬਾਜ਼ੀ ਵਲੋਂ ਸ਼ਾਇਰਾਨਾ ਅੰਦਾਜ਼ ਵਿੱਚ ਬਾਖ਼ੂਬੀ ਕੀਤੇ ਮੰਚ ਸੰਚਾਲਨ ਦੋਰਾਨ ਮਤੀ ਸੁਦਰਸ਼ਨ ਭਾਟੀਆ ਨੇ ਜੀ ਆਇਆਂ ਕਿਹਾ। ਮਤੀ ਪਾਹੁਲ ਉਬਰਾਏ ਨੇ ਟਰੱਸਟ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਪੂਰਵਕ ਜਾਣੂ ਕਰਵਾਇਆ। ਡਾ. ਹਰਨੇਕ ਸਿੰਘ ਢੋਟ ਕਾਮਰੇਡ ਜਗਦੀਸ਼ ਚੰਦਰ ਦੇ ਸੰਘਰਸ਼ਮਈ ਜੀਵਨ ਬਾਰੇ ਪੇਪਰ ਪੜਿਆ ਅਤੇ ਉਨ੍ਹਾਂ ਦੀ ਸਮੁਚੀ ਦੇਣ ਬਾਰੇ ਜ਼ਿਕਰ ਕੀਤ। ਡਾਕਟਰ ਰਵਿੰਦਰਪਾਲ ਕੌਰ ਡਾਕਟਰ ਵਿਨੋਦ ਕੁਮਾਰ ਅਤੇ ਡਾਕਟਰ ਐਚ.ਐਸ. ਬਾਲੀ ਸੇਵਾ ਮੁਕਤ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਨੇ ਕਾਮਰੇਡ ਜਗਦੀਸ਼ ਚੰਦਰ ਜੀ ਅਤੇ ਮਤੀ ਸੁਰੇਸ਼ ਰਾਣੀ ਜੀ ਨੂੰ ਸ਼ਰਧਾ ਸੁਮਨ ਅਰਪਿਤ ਕਰਦਿਆਂ ਹੋਏ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵਚਨਬੱਧ ਹੋਣ ਲਈ ਕਿਹਾ। ਰਮਨ ਗਿਰਧਰ ਨੇ ਕਿਹਾ ਮੈਂ ਆਪਣੇ ਆਪ ਨੂੰ ਸੁਭਾਗਸ਼ਾਲੀ ਮਹਿਸੂਸ ਕਰਦਾ ਹਾਂ ਜੋ ਮੈਂ ਇਸ ਦੇਸ਼ ਭਗਤ ਪਰਿਵਾਰ ਦੀ ਹੋਣਹਾਰ ਬੇਟੀ ਸਰੋਜ ਬਾਲਾ ਦਾ ਜੀਵਨ ਸਾਥੀ ਬਣ ਕੇ ਇਸ ਪਰਿਵਾਰ ਨਾਲ ਜੁੜਿਆ। ਮੁੱਖ ਮਹਿਮਾਨ ਡਾਕਟਰ ਵਰਿੰਦਰ ਗਰਗ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਾਨੂੰ ਦੇਸ਼ ਦੇ ਮਹਾਨ ਸੁਤੰਤਰਤਾ ਸੈਨਾਨੀ ਕਾਮਰੇਡ ਜਗਦੀਸ਼ ਚੰਦਰ ਅਤੇ ਮਾਤਾ ਮਤੀ ਸੁਰੇਸ਼ ਰਾਣੀ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਉਬਰਾਏ ਪਰਿਵਾਰ ਵੱਲੋਂ ਟਰੱਸਟ ਦੇ ਪ੍ਰਧਾਨ ਬਲਰਾਜ ਉਬਰਾਏ ਬਾਜ਼ੀ, ਮਤੀ ਕਿਰਨ ਬਾਲਾ, ਡਾ. ਵਿਸ਼ਵਜੀਤ ਸਿੰਘ ਰਿੱਕੀ, ਅਨੁਰਾਗ ਉਬਰਾਏ, ਮਤੀ ਜਸਵਿੰਦਰ ਕੌਰ ਉਬਰਾਏ, ਅਭਿਸ਼ੇਕ ਉਬਰਾਏ, ਮਤੀ ਪਾਹੁਲ ਉਬਰਾਏ, ਅਨਵ ਉਬਰਾਏ, ਵਿਕਰਮ ਵਰਮਾ, ਮਤੀ ਆਰਤੀ ਵਰਮਾ, ਮਤੀ ਵਿਜੇ ਲਕਸ਼ਮੀ ਜੈਦਕਾ, ਮਤੀ ਸੁਦਰਸ਼ਨ ਭਾਟੀਆ, ਮਤੀ ਸ਼ਾਂਤਾ ਰਾਣੀ ਅਤੇ ਮਤੀ ਸਰੋਜ ਗਿਰਧਰ ਨੇ ਮੁੱਖ ਮਹਿਮਾਨ ਡਾਕਟਰ ਵਰਿੰਦਰ ਗਰਗ, ਵਿਸ਼ੇਸ਼ ਮਹਿਮਾਨ ਰਮਨ ਗਿਰਧਰ, ਡਾ.ਰਜਿੰਦਰ ਕੌਰ (ਟੀ.ਬੀ. ਕਲੀਨਿਕ) ਡਾਕਟਰ ਰਵਿੰਦਰਪਾਲ ਕੌਰ, ਡਾਕਟਰ ਵਿਨੋਦ ਕੁਮਾਰ, ਡਾਕਟਰ ਐਚ. ਐਸ. ਬਾਲੀ ਅਤੇ ਡਾ. ਹਰਨੇਕ ਸਿੰਘ ਢੋਟ ਨੂੰ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਹਿਮਾਂਸ਼ੂ ਗਰਗ, ਡਾਕਟਰ ਰਜਿੰਦਰ ਕੌਰ, ਡਾਕਟਰ ਗੁਰਪ੍ਰੀਤ ਕੌਰ, ਡਾਕਟਰ ਗੀਤਾਂਸ਼ੁ, ਡਾਕਟਰ ਇਕਬਾਲਪ੍ਰੀਤ ਸਿੰਘ, ਡਾਕਟਰ ਮ੍ਰਿਦੁਲ, ਡਾਕਟਰ ਗੁਰਵਿੰਦਰ ਸਿੰਘ ਸੰਧੂ, ਸ਼ਿਵ ਨਾਰਾਇਣ ਵਰਮਾ, ਦਿਨੇਸ਼ ਮੋਦਗਿੱਲ, ਸੰਜੀਵ ਜੈਦਕਾ, ਮਤੀ ਬਲਜਿੰਦਰ ਭਾਟੀਆ, ਅਭਿਨਵ ਜੈਦਕਾ, ਮਤੀ ਚਿੰਕੀ ਜੈਦਕਾ, ਅੰਕਿਤ ਭਾਟੀਆ, ਮਤੀ ਰੀਨਾ ਭਾਟੀਆ, ਮਤੀ ਵੀਨਾ ਮੋਦਗਿੱਲ, ਮਤੀ ਰਜਨੀ ਸ਼ਰਮਾ, ਮਤੀ ਵੀਨਾ ਵਰਮਾ, ਬੀ.ਡੀ. ਅਰੋੜਾ, ਕਮਲਜੀਤ ਕੌਰ ਅਤੇ ਮਤੀ ਸੰਤੋਸ਼ ਢੰਡ ਤੋਂ ਇਲਾਵਾ ਨਾਮਵਰ ਸਖਸ਼ੀਅਤਾਂ ਵੀ ਮੌਜੂਦ ਸਨ। ਡਾਕਟਰ ਵਿਸ਼ਵਜੀਤ ਸਿੰਘ ਰਿੱਕੀ ਨੇ ਸਭਨਾਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਦੂਨ ਇੰਟਰਨੈਸ਼ਨਲ ਸਕੂਲ ਵਿੱਚ ਮਨਾਇਆ ਪ੍ਰਕਾਸ਼ ਦਿਹਾੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।