ਪ੍ਰਾਪਰਟੀ ਕਾਰਡ ਦੇਣ ਦਾ ਮੁੱਖ ਮਨੋਰਥ ਇਹ ਹੈ ਕਿ ਹੁਣ ਤੱਕ ਮਾਲਕ ਰਹਿੰਦੇ ਤਾਂ ਇਨ੍ਹਾਂ ਮਕਾਨਾਂ ਵਿੱਚ ਸਨ ਪ੍ਰੰਤੂ ਉਨਾਂ ਨੂੰ ਮਾਲਕੀ ਦਾ ਹੱਕ ਨਹੀਂ ਸੀ – ਐਡਵੋਕੇਟ ਬਰਿੰਦਰ ਗੋਇਲ
ਲਹਿਰਾਗਾਗਾ 21 ਨਵੰਬਰ (ਪ੍ਰਵੀਨ ਖੋਖਰ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਮੁੱਚੇ ਪੰਜਾਬ ਵਿੱਚ ਲਾਲ ਲਕੀਰ ਅਧੀਨ ਆਉਂਦੇ ਮਕਾਨਾਂ ਨੂੰ ‘ਮੇਰਾ ਘਰ ਮੇਰੇ ਨਾਮ’ ਮੁਹਿੰਮ ਤਹਿਤ ਉਨ੍ਹਾਂ ਦੇ ਘਰਾਂ ਦੇ ਪ੍ਰਾਪਰਟੀ ਕਾਰਡ ਸੌਂਪਣ ਦਾ ਮੁੱਖ ਮਨੋਰਥ ਇਹ ਹੈ ਕਿ ਹੁਣ ਤੱਕ ਮਾਲਕ ਰਹਿੰਦੇ ਤਾਂ ਇਨ੍ਹਾਂ ਮਕਾਨਾਂ ਵਿੱਚ ਪ੍ਰੰਤੂ ਉਨ੍ਹਾਂ ਨੂੰ ਮਾਲਕੀ ਦਾ ਹੱਕ ਨਹੀਂ ਸੀ ਇੰਨਾ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਨੇ ਪਿੰਡ ਢੀਂਡਸਾ, ਭੁਟਾਲ ਖੁਰਦ ਸਮੇਤ ਹੋਰਨਾਂ ਪਿੰਡਾਂ ਵਿੱਚ ਲਾਲ ਲਕੀਰ ਅੰਦਰ ਰਹਿੰਦੇ ਪਰਿਵਾਰਾਂ ਨੂੰ ਪ੍ਰਾਪਰਟੀ ਕਾਰਡ ਦਿੰਦੇ ਸਮੇਂ ਕੀਤਾ । ਉਨ੍ਹਾਂ ਆਖਿਆ ਕਿ ਬਹੁਤੇ ਲੰਮੇ ਸਮੇਂ ਤੋਂ ਵੱਖ-ਵੱਖ ਪਰਿਵਾਰ ਇਨ੍ਹਾਂ ਮਕਾਨਾਂ ਵਿੱਚ ਆਪਣਾ ਰਹਿਣ ਵਸੇਰਾ ਕਰਦੇ ਰਹੇ ਪ੍ਰੰਤੂ ਨਾ ਤਾਂ ਉਹ ਇਸ ਮਕਾਨ ‘ਤੇ ਕਰਜ਼ਾ ਲੈ ਸਕਦੇ ਸਨ ਅਤੇ ਨਾ ਹੀ ਅੱਗੇ ਵੇਚ ਸਕਦੇ ਸਨ ਕਿਉਂਕਿ ਇਸਦੀ ਕੋਈ ਰਜਿਸਟਰੀ ਵਗ਼ੈਰਾ ਨਹੀਂ ਸੀ ਹੁੰਦੀ।