22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਬਲਾਕ ਸੰਗਰੂਰ-1 ਦੇ ਪ੍ਰਾਇਮਰੀ ਸਕੂਲਾਂ ਦੇ ਵਿੱਦਿਅਕ ਮੁਕਾਬਲੇ ਸ਼ਾਨੋ-ਸ਼ੌਕਤ ਨਾਲ ਹੋਏ ਸੰਪੰਨ ਚੌਂਕ ਵਿੱਚ ਸ਼ਹੀਦ ਭਗਤ ਸਿੰਘ ਦਾ ਬੁੱਤ ਲਗਾਉਣ ਲਈ ਮੁੱਖ ਮੰਤਰੀ ਨੂੰ ਲਿਖਿਆ ਪੱਤਰ

ਆਲਮਗੀਰ, 21 ਨਵੰਬਰ (ਜਰਨੈਲ ਸਿੰਘ ਪੱਟੀ)-ਗੋਡਿਆਂ ਦੇ ਦਰਦ ਅਤੇ ਗਠੀਏ ਦੀ ਸਮੱਸਿਆ ਤੋਂ ਪੀੜਤ ਮਰੀਜ਼ਾਂ ਲਈ ਰੋਬੋਟਿਕ ਤਕਨੀਕ ਆਧੁਨਿਕ ਮੈਡੀਕਲ ਖੇਤਰ ਵਿਚ ਇਕ ਵੱਡੀ ਉਪਲਬਧੀ ਸਾਬਤ ਹੋ ਰਹੀ ਹੈ। ਰੋਬੋਟ ਦੀ ਸਹਾਇਤਾ ਨਾਲ ਗੋਡੇ ਬਦਲਣ ਦੀ ਸਰਜਰੀ ਵਿਚ ਪਹਿਲਾਂ ਨਾਲੋਂ ਵਧੇਰੇ ਸ਼ੁੱਧਤਾ ਅਤੇ ਵਿਅਕਤੀਗਤ ਯੋਜਨਾਬੰਦੀ ਸੰਭਵ ਹੋਈ ਹੈ।

ਅਜੀਤ ਡੈਸਕ 22-11-2026
ਆਲਮਗੀਰ, 21 ਨਵੰਬਰ (ਜਰਨੈਲ ਸਿੰਘ ਪੱਟੀ)-ਗੋਡਿਆਂ ਦੇ ਦਰਦ ਅਤੇ ਗਠੀਏ ਦੀ ਸਮੱਸਿਆ ਤੋਂ ਪੀੜਤ ਮਰੀਜ਼ਾਂ ਲਈ ਰੋਬੋਟਿਕ ਤਕਨੀਕ ਆਧੁਨਿਕ ਮੈਡੀਕਲ ਖੇਤਰ ਵਿਚ ਇਕ ਵੱਡੀ ਉਪਲਬਧੀ ਸਾਬਤ ਹੋ ਰਹੀ ਹੈ। ਰੋਬੋਟ ਦੀ ਸਹਾਇਤਾ ਨਾਲ ਗੋਡੇ ਬਦਲਣ ਦੀ ਸਰਜਰੀ ਵਿਚ ਪਹਿਲਾਂ ਨਾਲੋਂ ਵਧੇਰੇ ਸ਼ੁੱਧਤਾ ਅਤੇ ਵਿਅਕਤੀਗਤ ਯੋਜਨਾਬੰਦੀ ਸੰਭਵ ਹੋਈ ਹੈ। ਉਪਰੋਕਤ ਜਾਣਕਾਰੀ ਲੁਧਿਆਣਾ ਮਲੇਰਕੋਟਲਾ ਰੋਡ ਪਿੰਡ ਗਿੱਲ ਬਾਈਪਾਸ ਚੌਕ ਨਜ਼ਦੀਕ ਆਧਾਰ ਰਾਸ਼ਨ ਸੈਂਟਰ ਸਥਿਤ ਅਨਹਦ ਕੋਰੀ ਰੋਬੋਟ ਕਲੀਨਿਕ ਦੇ ਐਮ.ਡੀ. ਅਤੇ ਗੋਡੇ ਬਦਲੀ ਦੇ ਮਾਹਿਰ ਸਰਜਨ ਡਾ. ਏ.ਐੱਸ. ਪਾਸੀ ਨੇ ਦੱਸਿਆ ਕਿ ਰਵਾਇਤੀ ਤਰੀਕੇ ਨਾਲ ਗੋਡੇ ਬਦਲਣ ਦੀ ਸਰਜਰੀ ਵਿਚ ਮਰੀਜ਼ ਦੀ ਹੱਡੀ ਦੀ ਬਣਤਰ ਅਤੇ ਗੋਡੇ ਦੀ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਇੰਪਲਾਂਟ ਲਗਾਇਆ ਜਾਂਦਾ ਹੈ, ਪਰ ਰੋਬੋਟਿਕ ਤਕਨੀਕ ਇਸ ਪ੍ਰਕਿਰਿਆ ਨੂੰ ਹੋਰ ਉੱਨਤ ਬਣਾਉਂਦੀ ਹੈ। ਇਸ ਤਕਨੀਕ ਰਾਹੀਂ ਮਰੀਜ਼ ਦੇ ਗੋਡੇ ਦੀ ਤਿੰਨ-ਅਯਾਮੀ ਤਸਵੀਰ ਤਿਆਰ ਕਰਕੇ ਸਰਜਰੀ ਦੀ ਯੋਜਨਾ ਬਣਾਈ ਜਾਂਦੀ ਹੈ, ਜਿਸ ਨਾਲ ਸਰਜਨ ਨੂੰ ਗੋਡੇ ਦੀ ਬਣਤਰ ਅਤੇ ਲੋੜ ਅਨੁਸਾਰ ਸਹੀ ਫ਼ੈਸਲੇ ਲੈਣ ਵਿਚ ਮਦਦ ਮਿਲਦੀ ਹੈ। ਉਨ੍ਹਾਂ ਕਿਹਾ ਕਿ ਰੋਬੋਟਿਕ ਸਹਾਇਤਾ ਨਾਲ ਹੱਡੀਆਂ ਦੀ ਕਟਾਈ ਅਤੇ ਇੰਪਲਾਂਟ ਦੀ ਸਹੀ ਸਥਿਤੀ ਨਿਰਧਾਰਿਤ ਕਰਨ ਵਿਚ ਵਧੇਰੇ ਸ਼ੁੱਧਤਾ ਮਿਲਦੀ ਹੈ। ਇਸ ਨਾਲ ਗੋਡੇ ਦੀ ਕੁਦਰਤੀ ਬਣਤਰ, ਸੰਤੁਲਨ ਅਤੇ ਚਾਲ-ਢਾਲ ਨੂੰ ਬਿਹਤਰ ਢੰਗ ਨਾਲ ਬਹਾਲ ਕਰਨ ਵਿਚ ਮਦਦ ਮਿਲ ਸਕਦੀ ਹੈ । ਖ਼ਾਸ ਕਰਕੇ ਕਾਈਨੇਮੈਟਿਕ ਐਲਾਈਨਮੈਂਟ ਤਕਨੀਕ ਰਾਹੀਂ ਹਰ ਮਰੀਜ਼ ਦੀ ਸਰੀਰਕ ਬਣਤਰ ਅਤੇ ਗੋਡੇ ਦੀ ਕੁਦਰਤੀ ਹਰਕਤ ਨੂੰ ਧਿਆਨ ਵਿਚ ਰੱਖ ਕੇ ਸਰਜਰੀ ਕੀਤੀ ਜਾਂਦੀ ਹੈ। ਡਾ. ਪਾਸੀ ਨੇ ਕਿਹਾ ਕਿ ਆਧੁਨਿਕ ਰੋਬੋਟਿਕ ਤਕਨੀਕ ਦਾ ਮਕਸਦ ਸਿਰਫ਼ ਗੋਡੇ ਬਦਲਣਾ ਹੀ ਨਹੀਂ, ਸਗੋਂ ਮਰੀਜ਼ ਨੂੰ ਬਿਹਤਰ ਕਾਰਜਸ਼ੀਲਤਾ, ਆਰਾਮਦਾਇਕ ਚਾਲ ਅਤੇ ਰੋਜ਼ਾਨਾ ਦੀਆਂ ਗਤੀਵਿਧੀਆਂ ਵੱਲ ਮੁੜਨ ਵਿਚ ਸਹਾਇਤਾ ਕਰਨਾ ਹੈ। ਹਾਲਾਂਕਿ ਸਰਜਰੀ ਦੇ ਨਤੀਜੇ ਮਰੀਜ਼ ਦੀ ਸਿਹਤ, ਬਿਮਾਰੀ ਦੀ ਗੰਭੀਰਤਾ ਅਤੇ ਮੁੜ-ਵਸੇਬੇ ‘ਤੇ ਵੀ ਨਿਰਭਰ ਕਰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਮੈਡੀਕਲ ਖੇਤਰ ਵਿਚ ਲਗਾਤਾਰ ਹੋ ਰਹੀਆਂ ਤਕਨੀਕੀ ਤਰੱਕੀਆਂ ਕਾਰਨ ਹੁਣ ਗੋਡਿਆਂ ਦੀਆਂ ਗੰਭੀਰ ਸਮੱਸਿਆਵਾਂ ਨਾਲ ਜੂਝ ਰਹੇ ਮਰੀਜ਼ਾਂ ਲਈ ਇਲਾਜ ਦੇ ਹੋਰ ਬਿਹ ਤਰ ਵਿਕਲਪ ਉਪਲਬਧ ਹੋ ਰਹੇ ਹਨ।
ਪਿਛਲੀ ਖ਼ਬਰ ਬਲਾਕ ਸੰਗਰੂਰ-1 ਦੇ ਪ੍ਰਾਇਮਰੀ ਸਕੂਲਾਂ ਦੇ ਵਿੱਦਿਅਕ ਮੁਕਾਬਲੇ ਸ਼ਾਨੋ-ਸ਼ੌਕਤ ਨਾਲ ਹੋਏ ਸੰਪੰਨ ਅਗਲੀ ਖ਼ਬਰ ਲੋਕਾਂ ਦੇ ਪਿਆਰ ਸਦਕਾ ਪੰਜਾਬ ’ਚ ਮੁੜ ਝੂਲੇਗਾ ‘ਆਪ’ ਦਾ ਝੰਡਾ-ਚੇਅਰਮੈਨ ਅਮਰੀਕ ਸਿੰਘ ਭੋਜੋਵਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।