05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਸਟੇਟ ਪੱਧਰੀ ਯੋਗਾ ਅੰਡਰ 17 ਮੁਕਾਬਲਿਆਂ ਵਿੱਚ ਦੂਜੀ ਪੁਜ਼ੀਸ਼ਨ ਪ੍ਰਾਪਤ ਕਰ ਸਕੂਲ ਦਾ ਨਾਮ ਕੀਤਾ ਰੌਸ਼ਨ

ਮੂਨਕ, 4 ਨਵੰਬਰ (ਪ੍ਰਵੀਨ ਮਦਾਨ)-ਪਿਛਲੇ ਦਿਨੀ ਬਠਿੰਡਾ ਵਿੱਚ ਹੋਏ ਯੋਗਾ ਅੰਡਰ 17 ਸਟੇਟ ਮੁਕਾਬਲਿਆਂ ਵਿੱਚ ਚਰਨਜੀਤ ਸਿੰਘ ਨਵਦੀਪ ਪਬਲਿਕ ਸਕੂਲ ਕੜੈਲ, ਨਕਸ਼ ਪਰੋਚਾ ਨਵਦੀਪ ਪਬਲਿਕ ਸਕੂਲ ਮੂਨਕ ਨੇ ਦੂਜੀ ਪੁਜੀਸ਼ਨ ਪ੍ਰਾਪਤ ਕਰ ਜਿੱਥੇ ਆਪਣੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ। ਉੱਥੇ ਹੀ ਜਸਵਿੰਦਰ ਯੋਗਾ ਸੈਂਟਰ ਮੂਨਕ ਦਾ ਨਾਮ ਵੀ ਚਮਕਾਇਆ ਜਿੱਥੇ ਇਹਨਾਂ ਨੇ ਕੋਚ ਜਸਵਿੰਦਰ ਸਿੰਘ ਤੋਂ ਕੋਚਿੰਗ ਪ੍ਰਾਪਤ ਕੀਤੀ।

ਅਜੀਤ ਡੈਸਕ 05-11-2026
ਮੂਨਕ, 4 ਨਵੰਬਰ (ਪ੍ਰਵੀਨ ਮਦਾਨ)-ਪਿਛਲੇ ਦਿਨੀ ਬਠਿੰਡਾ ਵਿੱਚ ਹੋਏ ਯੋਗਾ ਅੰਡਰ 17 ਸਟੇਟ ਮੁਕਾਬਲਿਆਂ ਵਿੱਚ ਚਰਨਜੀਤ ਸਿੰਘ ਨਵਦੀਪ ਪਬਲਿਕ ਸਕੂਲ ਕੜੈਲ, ਨਕਸ਼ ਪਰੋਚਾ ਨਵਦੀਪ ਪਬਲਿਕ ਸਕੂਲ ਮੂਨਕ ਨੇ ਦੂਜੀ ਪੁਜੀਸ਼ਨ ਪ੍ਰਾਪਤ ਕਰ ਜਿੱਥੇ ਆਪਣੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ। ਉੱਥੇ ਹੀ ਜਸਵਿੰਦਰ ਯੋਗਾ ਸੈਂਟਰ ਮੂਨਕ ਦਾ ਨਾਮ ਵੀ ਚਮਕਾਇਆ ਜਿੱਥੇ ਇਹਨਾਂ ਨੇ ਕੋਚ ਜਸਵਿੰਦਰ ਸਿੰਘ ਤੋਂ ਕੋਚਿੰਗ ਪ੍ਰਾਪਤ ਕੀਤੀ। ਮੂਨਕ ਪਹੁੰਚਣ ਤੇ ਇਹਨਾਂ ਵਿਦਿਆਰਥੀਆਂ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਨਕ ਵਿੱਚ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਇੰਦਰਜੀਤ ਸਿੰਘ ਸਕੂਲ ਇੰਚਾਰਜ, ਜਸਵਿੰਦਰ ਸਿੰਘ ਯੋਗਾ ਕੋਚ ਨੇ ਕਿਹਾ ਕੀ ਮੇਹਨਤ ਕਰਨ ਦੇ ਹਮੇਸ਼ਾ ਚੰਗੇ ਨਤੀਜੇ ਪ੍ਰਾਪਤ ਹੁੰਦੇ ਹਨ। ਸਕੂਲ ਦੇ ਹਰ ਵਿਦਿਆਰਥੀ ਨੂੰ ਇਨ੍ਹਾਂ ਵਿਦਿਆਰਥਆਂ ਤੋ ਸਿੱਖਿਆ ਲੈਂਦੇ ਹੋਏ ਆਪਣੇ-ਆਪਣੇ ਫੀਲਡ ਵਿੱਚ ਮਿਹਨਤ ਕਰਨੀ ਚਾਹੀਦੀ ਹੈ। ਮਿਹਨਤ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ। ਸਮੂਹ ਅਧਿਆਪਕਾਂ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਦੌਰਾਨ ਮਿਠਾਈ ਵੀ ਵੰਡੀ ਗਈ ਇਸ ਸਮੇਂ ਅਧਿਆਪਕ ਗੁਰਜੀਤ ਸਿੰਘ, ਜਗਦੀਪ ਸਿੰਘ, ਮਨਿੰਦਰ ਸਿੰਘ, ਸੁਖਦੇਵ ਸਿੰਘ, ਅਮਰ ਸਿੰਘ, ਅਧਿਆਪਕਾ ਨੀਰੂ ਬਾਲਾ, ਮਨੀਸ਼ਾ ਰਾਣੀ, ਨਿਸ਼ਾ ਰਾਣੀ, ਸੰਮੀ ਰਾਣੀ ਦੀਪਸ਼ਿਖਾ, ਰਣਜੀਤ ਕੋਰ, ਜਸਪਾਲ ਕੌਰ ਅਤੇ ਹੋਰ ਅਧਿਆਪਕ ਹਾਜ਼ਰ ਸਨ।
ਪਿਛਲੀ ਖ਼ਬਰ ਸ਼ਹਿਰ ਦੇ ਵਿਕਾਸ ਲਈ ਦਿਨ-ਰਾਤ ਯਤਨਸ਼ੀਲ ਹਾਂ- ਅਮਨ ਅਰੋੜਾ ਅਗਲੀ ਖ਼ਬਰ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਫੁੱਟਬਾਲ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।