30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਨੌਜਵਾਨਾਂ ਦੇ ਵਿਦੇਸ਼ ਪਲਾਇਨ ’ਤੇ ਵੀ ਕੀਤਾ ਤਿੱਖਾ ਵਾਰ

ਮਲੇਰਕੋਟਲਾ, 29 ਅਕਤੂਬਰ (ਮੁਹੰਮਦ ਹਨੀਫ਼ ਥਿੰਦ)-‘ਵਾਇਸ ਆਫ ਮਲੇਰਕੋਟਲਾ’ ਵਲੋਂ ਸਥਾਨਕ ਮਲੇਰਕੋਟਲਾ ਕਲੱਬ ਵਿਖੇ ਸਮਾਜਿਕ ਸਰੋਕਾਰਾਂ ਨਾਲ ਜੁੜੇ ਪ੍ਰਭਾਵਸ਼ਾਲੀ ਨਾਟਕ ‘ਬੋਲਾਂਗੇ ਸੱਚ’ ਦਾ ਸਫਲ ਆਯੋਜਨ ਕੀਤਾ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਸ਼ਾਹੀ ਇਮਾਮ ਪੰਜਾਬ ਹਜ਼ਰਤ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਸ਼ਿਰਕਤ ਕਰਕੇ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ।

ਅਜੀਤ ਡੈਸਕ 30-10-2026
ਮਲੇਰਕੋਟਲਾ, 29 ਅਕਤੂਬਰ (ਮੁਹੰਮਦ ਹਨੀਫ਼ ਥਿੰਦ)-‘ਵਾਇਸ ਆਫ ਮਲੇਰਕੋਟਲਾ’ ਵਲੋਂ ਸਥਾਨਕ ਮਲੇਰਕੋਟਲਾ ਕਲੱਬ ਵਿਖੇ ਸਮਾਜਿਕ ਸਰੋਕਾਰਾਂ ਨਾਲ ਜੁੜੇ ਪ੍ਰਭਾਵਸ਼ਾਲੀ ਨਾਟਕ ‘ਬੋਲਾਂਗੇ ਸੱਚ’ ਦਾ ਸਫਲ ਆਯੋਜਨ ਕੀਤਾ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਸ਼ਾਹੀ ਇਮਾਮ ਪੰਜਾਬ ਹਜ਼ਰਤ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਸ਼ਿਰਕਤ ਕਰਕੇ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ। ਉੱਭਰਦੇ ਸਮਾਜ ਸੇਵੀ, ਸਿਆਸਤਦਾਨ ਅਤੇ ਸੰਸਥਾ ਦੇ ਪ੍ਰਧਾਨ ਮੁਜ਼ੱਮਿਲ ਅਲੀ ਖ਼ਾਨ ਦੀ ਦੇਖ-ਰੇਖ ਹੇਠ ਕਰਵਾਏ ਇਸ ਵਿਸ਼ੇਸ਼ ਸਮਾਗਮ ਵਿਚ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਅਤੇ ਵੱਖ-ਵੱਖ ਸਮਾਜਿਕ ਸੰਸਥਾਵਾਂ ਦੇ ਆਹੁਦੇਦਾਰਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਪੰਜਾਬ ਦੀਆਂ ਪ੍ਰਸਿੱਧ ਫਿਲਮੀ ਤੇ ਰੰਗਮੰਚੀ ਹਸਤੀਆਂ ਮਲਕੀਤ ਰੌਣੀ, ਗੁਰਪ੍ਰੀਤ ਭੰਗੂ, ਰੁਪਿੰਦਰ ਰੂਪੀ, ਪ੍ਰਕਾਸ਼ ਗਾਧਵੀ, ਇਮਰਾਨ ਸ਼ੇਖ, ਸੀਮਾ ਕੌਸ਼ਲ, ਪਰਮਿੰਦਰ ਗਿੱਲ, ਵੀਰਪਾਲ ਅਤੇ ਭੁਪਿੰਦਰ ਬਰਨਾਲਾ ਵਲੋਂ ਆਪਣੀ ਬੇਮਿਸਾਲ ਅਦਾਕਾਰੀ ਨਾਲ ਸਮਾਜ ਦੀਆਂ ਦੁਖਦਾਈ ਰਗਾਂ ਨੂੰ ਮੰਚ ‘ਤੇ ਜੀਵੰਤ ਕਰ ਦਿੱਤਾ। ਨਾਟਕ ਦੇ ਹਰ ਇਕ ਦ੍ਰਿਸ਼ ਨੇ ਦਰਸ਼ਕਾਂ ਨੂੰ ਸੰਜੀਦਗੀ ਨਾਲ ਸੋਚਣ ਲਈ ਮਜਬੂਰ ਕਰ ਦਿੱਤਾ। ਨਾਟਕ ਨੇ ਪੰਜਾਬ ਦੇ ਦੋ ਗੰਭੀਰ ਮੁੱਦਿਆਂ - ਦਿਨੋ-ਦਿਨ ਵੱਧ ਰਹੇ ਨਸ਼ਿਆਂ ਦੇ ਰੁਝਾਨ ਅਤੇ ਨੌਜਵਾਨ ਪੀੜ੍ਹੀ ਦੇ ਧੁੰਦਲਾਉਂਦੇ ਭਵਿੱਖ ਤੇ ਰੁਜ਼ਗਾਰ ਦੀ ਭਾਲ ਵਿਚ ਵਿਦੇਸ਼ਾਂ ਵੱਲ ਹੋ ਰਹੇ ਪਲਾਇਨ ਨੂੰ ਕੇਂਦਰ ਵਿਚ ਰੱਖ ਕੇ ਪੇਸ਼ ਕੀਤਾ। ਮੰਚ ਤੋਂ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਨਸ਼ਾ ਤਸਕਰਾਂ ਵਿਰੁੱਧ ਬਿਨਾਂ ਕਿਸੇ ਭੇਦਭਾਵ ਜਾਂ ਸਿਆਸੀ ਦਬਾਅ ਤੋਂ ਸਖਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਉਣੀ ਚਾਹੀਦੀ ਹੈ। ਮੰਚ ਸੰਚਾਲਨ ਦੀ ਭੂਮਿਕਾ ਮੁਕਰਮ ਸੈਫੀ ਅਤੇ ਸ਼ਹਿਬਾਜ਼ ਇਨਤੀ ਨੇ ਬਹੁਤ ਹੀ ਖੂਬਸੂਰਤ ਢੰਗ ਨਾਲ ਨਿਭਾਈ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾਕਟਰ ਸਜੀਲਾ ਖਾਨ, ਡਾਕਟਰ ਕਮਲ ਭਾਰਤੀ, ਡਾਕਟਰ ਸ਼ਾਜੀਆ ਅੰਜੁਮ, ਡਾਕਟਰ ਮੁਹੰਮਦ ਆਮਿਰ, ਡਾਕਟਰ ਸੰਜੀਵ ਗੋਇਲ, ਗਾਜ਼ੀ ਮੁਹੰਮਦ ਮੁਸਤਾਕੀਮ ਸਮੇਤ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਹਾਜ਼ਰ ਸਨ।
ਪਿਛਲੀ ਖ਼ਬਰ ਚੈੱਕ ਬਾਊਂਸ ਦੇ ਦੋਸ਼ਾਂ ’ਚੋਂ ਔਰਤ ਬਰੀ ਅਗਲੀ ਖ਼ਬਰ ਸਿੱਖਿਆ ਮਾਹਿਰਾਂ ਵਲੋਂ ਨਵੋਦਿਆ ਵਿਦਿਆਲਿਆ ਦੇ ਪ੍ਰਬੰਧਾਂ ਦਾ ਨਿਰੀਖਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।