ਚੇਅਰਮੈਨ ਅਸ਼ਵਨੀ ਬਾਗੜੀਆਂ ਨੇ ਨਗਰ ਕੌਂਸਲ ਦੀਆਂ ਦੁਕਾਨਾਂ ਦੇ ਕਿਰਾਏਦਾਰਾਂ ਨਾਲ ਕੀਤੀ ਮੀਟਿੰਗ
ਅਹਿਮਦਗੜ, 26 ਅਕਤੂਬਰ (ਸੁਖਜੀਤ ਸਿੰਘ ਖੇੜਾ)-ਪੰਜਾਬ ਸਰਕਾਰ ਦੀ ਮੇਰੀ ਦੁਕਾਨ ਮੇਰੇ ਨਾਮ ਸਕੀਮ ਤਹਿਤ ਹਲਕਾ ਅਮਰਗੜ੍ਹ ਵਿਧਾਇਕ ਪੋ੍: ਜਸਵੰਤ ਸਿੰਘ ਗੱਜਣਮਾਜਰਾ ਦੀ ਰਹਿਨੁਮਾਈ ਹੇਠ ਨਗਰ ਕੌਂਸਲ ਦਫਤਰ ਮੰਡੀ ਅਹਿਮਦਗੜ੍ਹ ਵਿਖੇ ਅਸ਼ਵਨੀ ਬਾਗੜੀਆਂ ਚੇਅਰਮੈਨ ਪੰਜਾਬ ਰਾਜ ਵਪਾਰੀ ਕਮਿਸ਼ਨ ਹਲਕਾ ਅਮਰਗੜ੍ਹ ਨੇ ਨਗਰ ਕੌਂਸਲ ਦੇ ਅਧੀਨ 14 ਦੇ ਕਰੀਬ ਕਿਰਾਏ ’ਤੇ ਚੜ੍ਹੀਆਂ ਹੋਈਆਂ ਦੁਕਾਨਾਂ ਦੇ ਕਿਰਾਏਦਾਰਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਜਿਸ ਵਿੱਚ ਉਨ੍ਹਾਂ ਨੇ ਸਮੂਹ ਦੁਕਾਨਦਾਰਾਂ ਨੂੰ ਪੰਜਾਬ ਸਰਕਾਰ ਦੀ ਮੇਰੀ ਦੁਕਾਨ ਮੇਰਾ ਨਾਮ ਤਹਿਤ ਜਾਣੂ ਕਰਾਇਆ ਅਤੇ ਦੁਕਾਨ ਨੂੰ ਆਪਣੇ ਨਾਮ ਕਰਵਾਉਣ ਲਈ ਫਾਰਮ ਭਰੇ ਗਏ।
ਅਹਿਮਦਗੜ, 26 ਅਕਤੂਬਰ (ਸੁਖਜੀਤ ਸਿੰਘ ਖੇੜਾ)-ਪੰਜਾਬ ਸਰਕਾਰ ਦੀ ਮੇਰੀ ਦੁਕਾਨ ਮੇਰੇ ਨਾਮ ਸਕੀਮ ਤਹਿਤ ਹਲਕਾ ਅਮਰਗੜ੍ਹ ਵਿਧਾਇਕ ਪੋ੍: ਜਸਵੰਤ ਸਿੰਘ ਗੱਜਣਮਾਜਰਾ ਦੀ ਰਹਿਨੁਮਾਈ ਹੇਠ ਨਗਰ ਕੌਂਸਲ ਦਫਤਰ ਮੰਡੀ ਅਹਿਮਦਗੜ੍ਹ ਵਿਖੇ ਅਸ਼ਵਨੀ ਬਾਗੜੀਆਂ ਚੇਅਰਮੈਨ ਪੰਜਾਬ ਰਾਜ ਵਪਾਰੀ ਕਮਿਸ਼ਨ ਹਲਕਾ ਅਮਰਗੜ੍ਹ ਨੇ ਨਗਰ ਕੌਂਸਲ ਦੇ ਅਧੀਨ 14 ਦੇ ਕਰੀਬ ਕਿਰਾਏ ’ਤੇ ਚੜ੍ਹੀਆਂ ਹੋਈਆਂ ਦੁਕਾਨਾਂ ਦੇ ਕਿਰਾਏਦਾਰਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਜਿਸ ਵਿੱਚ ਉਨ੍ਹਾਂ ਨੇ ਸਮੂਹ ਦੁਕਾਨਦਾਰਾਂ ਨੂੰ ਪੰਜਾਬ ਸਰਕਾਰ ਦੀ ਮੇਰੀ ਦੁਕਾਨ ਮੇਰਾ ਨਾਮ ਤਹਿਤ ਜਾਣੂ ਕਰਾਇਆ ਅਤੇ ਦੁਕਾਨ ਨੂੰ ਆਪਣੇ ਨਾਮ ਕਰਵਾਉਣ ਲਈ ਫਾਰਮ ਭਰੇ ਗਏ। ਇਸ ਮੌਕੇ ਪੰਜਾਬ ਸਰਕਾਰ ਦੀ ਇਸ ਸਕੀਮ ਦਾ ਸਮੂਹ ਦੁਕਾਨਦਾਰਾਂ ਨੇ ਸਵਾਗਤ ਕਰਦਿਆਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ । ਇਸ ਮੌਕੇ ਸਰਕਾਰ ਵਲੋਂ ਇਸ ਸਕੀਮ ਤਹਿਤ ਨਾਮਜਦ ਕਮੇਟੀ ਦੇ ਮੈਂਬਰਾਂ ਤਹਿਤ ਨਗਰ ਕੌਂਸਲ ਅਹਿਮਦਗੜ੍ਹ ਦੇ ਪ੍ਰਧਾਨ ਕਮਲਜੀਤ ਸਿੰਘ ਉੱਭੀ, ਟਰੱਕ ਯੂਨੀਅਨ ਪ੍ਰਧਾਨ ਮਨਿੰਦਰ ਪਾਲ ਸਿੰਘ, ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਮਨੋਜ ਸ਼ਰਮਾ, ਰਾਜ ਕੁਮਾਰ ਸ਼ਰਮਾ, ਸੰਜੀਵ ਕੁਮਾਰ, ਸੈਂਕੀ ਤੋਂ ਇਲਾਵਾ ਕੌਂਸਲਰ ਵਿੱਕੀ ਸ਼ਰਮਾਂ,, ਕੌਂਸਲਰ ਬਿੱਲੂ ਮਾਜਰੀ, ਉਪ ਪ੍ਧਾਨ ਸਵੀਟੀ ਕਾਕੜੀਆਂ, ਕੌਂਸਲਰ ਰੇਖਾ ਰਾਣੀ, ਕੌਂਸਲਰ ਅਨੰਦੀ ਦੇਵੀ, ਕੌਂਸਲਰ ਸੰਜੇ ਸੂਦ, ਕੌਂਸਲਰ ਸਹਿਨਾਜ ਪਰਵੀਨ ਤੋਂ ਇਲਾਵਾ ਦੁਕਾਨਦਾਰਾਂ ਵਿੱਚ ਨਿਰਮਲ ਸਿੰਘ, ਗੋਪਾਲ ਕ੍ਰਿਸ਼ਨ, ਸਰਜੀਵਨ ਲਾਲ, ਡਿੰਪੀ ਵਧਵਾ, ਰਾਣਾ ਫਰਨੀਚਰ, ਧਰਮਿੰਦਰ, ਅਵਤਾਰ ਸਿੰਘ, ਮੁਕੁਲ, ਖਾਨ ਫਰਨੀਚਰ ਆਦਿ ਦੁਕਾਨਦਾਰ ਹਾਜਰ ਸਨ।