25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਬੇਮੌਸਮੇ ਮੀਂਹ ਤੇ ਤੇਜ਼ ਹਵਾਵਾਂ ਨੇ ਕਿਸਾਨਾਂ ਦੀਆਂ ਉਮੀਦਾਂ ’ਤੇ ਫੇਰਿਆ ਪਾਣੀ

ਮੂਣਕ, 24 ਅਕਤੂਬਰ (ਕੇਵਲ ਸਿੰਗਲਾ)-ਦੇਰ ਰਾਤ ਪਈ ਬੇਮੌਸਮੀ ਬਾਰਿਸ਼ ਅਤੇ ਤੇਜ਼ ਹਵਾਵਾਂ ਕਾਰਨ ਝੋਨੇ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਖੇਤਾਂ ਵਿੱਚ ਖੜ੍ਹੀ ਝੋਨੇ ਦੀ ਫ਼ਸਲ ਵਿਛ ਗਈ ਹੈ, ਜਿਸ ਕਾਰਨ ਵਾਢੀ ਵਿੱਚ ਦੇਰੀ ਹੋਣ ਦੀ ਸੰਭਾਵਨਾ ਹੈ।

ਅਜੀਤ ਡੈਸਕ 25-10-2026
ਮੂਣਕ, 24 ਅਕਤੂਬਰ (ਕੇਵਲ ਸਿੰਗਲਾ)-ਦੇਰ ਰਾਤ ਪਈ ਬੇਮੌਸਮੀ ਬਾਰਿਸ਼ ਅਤੇ ਤੇਜ਼ ਹਵਾਵਾਂ ਕਾਰਨ ਝੋਨੇ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਖੇਤਾਂ ਵਿੱਚ ਖੜ੍ਹੀ ਝੋਨੇ ਦੀ ਫ਼ਸਲ ਵਿਛ ਗਈ ਹੈ, ਜਿਸ ਕਾਰਨ ਵਾਢੀ ਵਿੱਚ ਦੇਰੀ ਹੋਣ ਦੀ ਸੰਭਾਵਨਾ ਹੈ। ਉੱਧਰ, ਮੰਡੀਆਂ ਵਿੱਚ ਪਈਆਂ ਝੋਨੇ ਦੀਆਂ ਢੇਰੀਆਂ ਮੀਂਹ ਨਾਲ ਭਿੱਜਣ ਕਾਰਨ ਵੀ ਕਿਸਾਨਾਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ ਅਤੇ ਖਰੀਦ ਪ੍ਰਕਿਰਿਆ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਇਸ ਸਾਲ ਝੋਨੇ ਦੇ ਵੱਧ ਝਾੜ ਅਤੇ ਬਾਸਮਤੀ ਦੇ ਤਸੱਲੀਬਖ਼ਸ਼ ਭਾਅ ਮਿਲਣ ਦੀ ਉਮੀਦ ਕਾਰਨ ਕਿਸਾਨਾਂ ਨੂੰ ਚੰਗੀ ਆਮਦਨ ਦੀ ਆਸ ਸੀ, ਪਰ ਬੇਮੌਸਮੀ ਬਾਰਿਸ਼ ਨੇ ਉਨ੍ਹਾਂ ਦੀਆਂ ਉਮੀਦਾਂ ਨੂੰ ਝਟਕਾ ਦਿੱਤਾ ਹੈ। ਫ਼ਸਲ ਭਿੱਜਣ ਅਤੇ ਗੁਣਵੱਤਾ ਪ੍ਰਭਾਵਿਤ ਹੋਣ ਕਾਰਨ ਬਾਸਮਤੀ ਦੇ ਭਾਅ ਘਟਣ ਦਾ ਵੀ ਡਰ ਹੈ। ਇਸ ਮੌਸਮ ਦੀ ਮਾਰ ਕਿਸਾਨਾਂ ਦੇ ਨਾਲ-ਨਾਲ ਚੌਲ ਮਿੱਲ ਮਾਲਕਾਂ ਨੂੰ ਵੀ ਝੱਲਣੀ ਪੈ ਸਕਦੀ ਹੈ। ਕਿਸਾਨਾਂ ਲਈ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਜਦੋਂ ਤੱਕ ਝੋਨਾ ਬੋਰੀਆਂ ਵਿੱਚ ਨਹੀਂ ਪੈਂਦਾ, ਉਦੋਂ ਤੱਕ ਮੌਸਮ ਦੀ ਮਾਰ ਦਾ ਖ਼ਤਰਾ ਬਣਿਆ ਰਹਿੰਦਾ ਹੈ। ਖ਼ਬਰ ਲਿਖੇ ਜਾਣ ਤੱਕ ਇਲਾਕੇ ਵਿੱਚ ਬਾਰਿਸ਼ ਜਾਰੀ ਸੀ।
ਪਿਛਲੀ ਖ਼ਬਰ ਬੈਂਕ ਮੁਲਾਜ਼ਮਾਂ ਵਲੋਂ ਅਮਨ ਅਰੋੜਾ ਦੀ ਕੋਠੀ ਅੱਗੇ ਧਰਨਾ ਚੌਥੇ ਦਿਨ ਵੀ ਜਾਰੀ ਅਗਲੀ ਖ਼ਬਰ ਪਿੰਡ ਕੰਗਣਵਾਲ ’ਚ ਨਸ਼ਾ ਪ੍ਰਭਾਵਿਤ ਥਾਂ ਦੀ ਸਫ਼ਾਈ, ਮੁੜ ਨਸ਼ਾ ਸੇਵਨ ਰੋਕਣ ਲਈ ਪੁਲਿਸ ਨੇ ਵਧਾਈ ਨਿਗਰਾਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।