21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਪ੍ਰਾਕਿਰਤ ਭਾਸ਼ਾ ਸੰਸਕ੍ਰਿਤ ਤੋਂ ਪੁਰਾਣੀ ਹੈ- ਪ੍ਰੋ. ਚੰਦਰਸ਼ੇਖਰ

ਮੂਨਕ, 20 ਅਕਤੂਬਰ (ਵਰਿੰਦਰ ਭਾਰਦਵਾਜ)-ਡਾ. ਦਲੀਪ ਢੀਂਗ ਅਤੇ ਪ੍ਰੋਫੈਸਰ ਜਿਤੇਂਦਰ ਬੀ.

ਅਜੀਤ ਡੈਸਕ 21-10-2026
ਮੂਨਕ, 20 ਅਕਤੂਬਰ (ਵਰਿੰਦਰ ਭਾਰਦਵਾਜ)-ਡਾ. ਦਲੀਪ ਢੀਂਗ ਅਤੇ ਪ੍ਰੋਫੈਸਰ ਜਿਤੇਂਦਰ ਬੀ.ਸ਼ਾਹ ਨੇ ਕਿਹਾ ਕਿ ਜੀਵਾਂ ਨੂੰ ਮਾਰਨ ਤੋਂ ਰੋਕਣ ਅਤੇ ਹਰ ਜੀਵ ਦੀ ਜਾਨ ਦੀ ਕਦਰ ਕਰਨ ਦਾ ਸੁਨੇਹਾ ਦੇਣ ਵਾਲਾ ਆਚਾਰਾਂਗ ਸੂਤਰ ਗ੍ਰੰਥ ਦੁਨੀਆ ਦੇ ਸਭ ਤੋਂ ਪਹਿਲੇ ਗ੍ਰੰਥਾਂ ਵਿੱਚ ਇੱਕ ਹੈ ਅਤੇ ਜੀਵ-ਦਇਆ ਤੇ ਅਹਿੰਸਾ ਦਾ ਸੁਨੇਹਾ ਵੀ ਇਸ ਗ੍ਰੰਥ ਦੇ ਪ੍ਰਵਕਤਾ ਭਗਵਾਨ ਮਹਾਵੀਰ ਸਵਾਮੀ ਨੇ ਦਿੱਤਾ ਸੀ। ਪ੍ਰੋ. ਐੱਮ. ਚੰਦਰਸ਼ੇਖਰ ਨੇ ਕਿਹਾ ਕਿ ਪ੍ਰਾਕ੍ਰਿਤ ਭਾਸ਼ਾ ਸੰਸਕ੍ਰਿਤ ਭਾਸ਼ਾ ਤੋਂ ਵੀ ਪਹਿਲਾਂ ਮੌਜੂਦ ਸੀ। ਇਸ ਮੌਕੇ ਦੀਨਾਨਾਥ ਸ਼ਰਮਾ, ਸੀ.ਏ. ਵਿਨੈ ਜੈਨ, ਆਮਦਨ ਕਰ ਵਿਭਾਗ ਦੇ ਡਿਪਟੀ ਕਮਿਸ਼ਨਰ ਕਮਲ ਜੈਨ, ਆਦਰਸ਼ ਜੈਨ, ਡਾ. ਰਾਕਾ ਜੈਨ, ਜੋਤੀ ਕੋਠਾਰੀ ਅਤੇ ਪਵਨ ਕੁਮਾਰ ਜੈਨ ਸਮੇਤ ਕਈ ਵਿਦਵਾਨਾਂ ਨੇ ਆਪਣੇ ਖੋਜ-ਪੱਤਰ ਪੜ੍ਹੇ। ਇਸ ਦੌਰਾਨ ਐਸ.ਐਸ. ਜੈਨ ਸਭਾ ਮੂਣਕ ਦੇ ਪ੍ਰਧਾਨ ਜਤਿੰਦਰ ਜੈਨ, ਐਸ.ਐਸ. ਜੈਨ ਸਭਾ ਸੰਗਰੂਰ ਦੇ ਮੰਤਰੀ ਸੱਤ ਭੂਸ਼ਣ ਗਰਗ ਅਤੇ ਹੋਰ ਸ਼ਰਧਾਲੂ ਵੀ ਮੌਜੂਦ ਸਨ, ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਰਮੇਸ਼ ਜੈਨ ਨੇ ਬਾਖੂਬੀ ਨਿਭਾਈ।
ਪਿਛਲੀ ਖ਼ਬਰ ਕਮਲ ਧਾਲੀਵਾਲ ਨੇ ਰੁੜਕੀ ਖੁਰਦ ਵਿਖੇ ਕੈਂਸਰ ਜਾਂਚ ਤੇ ਅੱਖਾਂ ਦੀ ਜਾਂਚ ਦਾ ਕੈਂਪ ਲਗਾਇਆ ਅਗਲੀ ਖ਼ਬਰ ਲਹਿਰਾਗਾਗਾ ਦੀ ਗਊਸ਼ਾਲਾ ’ਚ 18 ਮਰੇ ਪਸ਼ੂ ਟੋਏ ’ਚ ਸੁੱਟੇ ਮਿਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।