18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਵਿਧਾਇਕ ਪ੍ਰੋ. ਗੱਜਣਮਾਜਰਾ ਬਣੇ ‘ਬੁੱਧੀਜੀਵੀ’ ਵਿੰਗ ‘ਆਪ’ ਦੇ ਸੂਬਾ ਪ੍ਰਧਾਨ

ਸੰਗਰੂਰ, 17 ਅਕਤੂਬਰ (ਅਮਨਦੀਪ ਸਿੰਘ ਬਿੱਟਾ)- ਯੋਗ, ਕੁਦਰਤੀ ਸਿਹਤ ਸੰਭਾਲ ਅਤੇ ਵਾਤਾਵਰਨ ਦੀ ਰਾਖੀ ਦਾ ਸੁਨੇਹਾ ਲੈ ਕੇ ਸਾਈਕਲ ਰਾਹੀਂ ਦੇਸ਼ ਭਰ ’ਚ ਲੋਕਾਂ ਨੂੰ ਜਾਗਰੂਕ ਕਰ ਰਹੇ ਪੱਛਮੀ ਬੰਗਾਲ ਦੇ ਵਸਨੀਕ ਸ੍ਰੀ ਰੋਸ਼ਨ ਮੁੰਸ਼ੀ ਦਾ ਸੰਗਰੂਰ ਪਹੁੰਚਣ ’ਤੇ ਸਨਮਾਨ ਕੀਤਾ ਗਿਆ। ਨੈਸ਼ਨਲ ਇੰਸਟੀਚਿਊਟ ਆਫ ਹੋਲਿਸਟਿਕ ਹੈਲਥ ਨਾਲ ਜੁੜੇ ਸ੍ਰੀ ਮੁੰਸ਼ੀ ਦਾ ਰਾਜ ਪੁਰਸਕਾਰ ਅਤੇ ਸ੍ਰੀ ਧਨਵੰਤਰੀ ਪੁਰਸਕਾਰ ਨਾਲ ਸਨਮਾਨ ਡਾ.

ਰੌਸ਼ਨ ਮੁੰਸ਼ੀ ਨੂੰ ਸਨਮਾਨਿਤ ਕਰਦੇ ਹੋਏ ਡਾਕਟਰ ਹਰਪ੍ਰੀਤ ਸਿੰਘ ਭੰਡਾਰੀ, ਰਾਜ ਕੁਮਾਰ ਅਰੋੜਾ ਸਮੇਤ ਹੋਰ ਆਗੂ। ਤਸਵੀਰ-ਮੁਕੇਸ਼ ਕੁਮਾਰ 18-10-2026
ਸੰਗਰੂਰ, 17 ਅਕਤੂਬਰ (ਅਮਨਦੀਪ ਸਿੰਘ ਬਿੱਟਾ)- ਯੋਗ, ਕੁਦਰਤੀ ਸਿਹਤ ਸੰਭਾਲ ਅਤੇ ਵਾਤਾਵਰਨ ਦੀ ਰਾਖੀ ਦਾ ਸੁਨੇਹਾ ਲੈ ਕੇ ਸਾਈਕਲ ਰਾਹੀਂ ਦੇਸ਼ ਭਰ ’ਚ ਲੋਕਾਂ ਨੂੰ ਜਾਗਰੂਕ ਕਰ ਰਹੇ ਪੱਛਮੀ ਬੰਗਾਲ ਦੇ ਵਸਨੀਕ ਸ੍ਰੀ ਰੋਸ਼ਨ ਮੁੰਸ਼ੀ ਦਾ ਸੰਗਰੂਰ ਪਹੁੰਚਣ ’ਤੇ ਸਨਮਾਨ ਕੀਤਾ ਗਿਆ। ਨੈਸ਼ਨਲ ਇੰਸਟੀਚਿਊਟ ਆਫ ਹੋਲਿਸਟਿਕ ਹੈਲਥ ਨਾਲ ਜੁੜੇ ਸ੍ਰੀ ਮੁੰਸ਼ੀ ਦਾ ਰਾਜ ਪੁਰਸਕਾਰ ਅਤੇ ਸ੍ਰੀ ਧਨਵੰਤਰੀ ਪੁਰਸਕਾਰ ਨਾਲ ਸਨਮਾਨ ਡਾ. ਹਰਪ੍ਰੀਤ ਸਿੰਘ ਭੰਡਾਰੀ, ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੂਬਾਈ ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ ਅਤੇ ਸਮਾਜ ਸੇਵੀ ਰਾਜਵਿੰਦਰ ਸਿੰਘ ਲੱਕੀ ਨੇ ਸਿਰੋਪਾਓ ਅਤੇ ਸ਼ਾਲ ਭੇਟ ਕਰਕੇ ਸਵਾਗਤ ਕੀਤਾ। ਰਾਜਵਿੰਦਰ ਸਿੰਘ ਲੱਕੀ ਨੇ ਕਿਹਾ ਕਿ ਸਾਈਕਲ ਯਾਤਰਾ ਰਾਹੀਂ ਸਿਹਤ ਅਤੇ ਵਾਤਾਵਰਨ ਦੀ ਸੰਭਾਲ ਦਾ ਸੁਨੇਹਾ ਘਰ-ਘਰ ਪਹੁੰਚਾਉਣ ਦੇ ਯਤਨ ਸਮਾਜ ਨੂੰ ਚੰਗੀ ਦਿਸ਼ਾ ਦੇਣ ਵਿੱਚ ਸਹਾਈ ਹੋ ਸਕਦੇ ਹਨ। ਮਲਕੀਤ ਸਿੰਘ ਚੰਗਾਲ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸਿਹਤਮੰਦ ਸਰੀਰ ਅਤੇ ਸਾਫ਼-ਸੁਥਰਾ ਵਾਤਾਵਰਨ ਮਨੁੱਖੀ ਜੀਵਨ ਦੀਆਂ ਅਹਿਮ ਲੋੜਾਂ ਹਨ। ਜ਼ਿਕਰਯੋਗ ਹੈ ਕਿ ‘ਸਵਸਥ ਭਾਰਤ ਸਾਈਕਲ ਯਾਤਰਾ’ 2 ਅਕਤੂਬਰ ਨੂੰ ਨਵੀਂ ਦਿੱਲੀ ਦੇ ਰਾਜਘਾਟ ਤੋਂ ਸ਼ੁਰੂ ਹੋਈ ਸੀ ਅਤੇ 12 ਦਸੰਬਰ ਨੂੰ ਰਿਸ਼ੀਕੇਸ਼ ਵਿਖੇ ਸਮਾਪਤ ਹੋਣੀ ਹੈ। ਇਸ ਯਾਤਰਾ ਰਾਹੀਂ ਲਗਭਗ 11,500 ਕਿਲੋਮੀਟਰ ਸਾਈਕਲ ਚਲਾ ਕੇ ਸਿਹਤ ਜਾਗਰੂਕਤਾ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਮੌਕੇ ਰਾਜਿੰਦਰ ਸਿੰਘ ਮੈਨੇਜਰ, ਸਤਿਗੁਰ ਸਿੰਘ, ਹਰਪ੍ਰੀਤ ਸਿੰਘ, ਰਾਜ ਕੁਮਾਰ ਬਾਂਸਲ, ਕਰਨੈਲ ਸਿੰਘ ਸੇਖੋਂ, ਤਿਲਕ ਰਾਜ ਸਤੀਜਾ, ਓ.ਪੀ. ਖਿੱਪਲ, ਸੁਰਿੰਦਰ ਸਿੰਘ ਸੋਢੀ, ਕਿਸ਼ੋਰੀ ਲਾਲ ਅਤੇ ਕਮਲਜੀਤ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਜ਼ੋਨਲ ਮੁਕਾਬਲਿਆਂ ’ਚ ਸਰਕਾਰੀ ਕਾਲਜ ਸੰਗਰੂਰ ਬਣਿਆ ਫਾਈਨ ਆਰਟਸ ਦਾ ਓਵਰਆਲ ਚੈਂਪੀਅਨ ਅਗਲੀ ਖ਼ਬਰ ਠੇਕੇਦਾਰ ਨੂੰ ਪੀ.ਏ.ਸੀ. ਕਮੇਟੀ ਦਾ ਮੈਂਬਰ ਬਣਾਉਣ ’ਤੇ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।