10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਵੇਰਕਾ ਡੇਅਰੀ ਵਲੋਂ ਸਟੀਲ ਦੀਆਂ ਢੋਲੀਆਂ ਦੁੱਧ ਉਤਪਾਦਕਾਂ ਨੂੰ ਵੰਡੀਆਂ

ਸ਼ਹਿਣਾ, 9 ਨਵੰਬਰ (ਸੁਰੇਸ਼ ਗੋਗੀ)- ਸ਼ਹਿਣਾ ਵੇਰਕਾ ਡੇਅਰੀ ਵਲੋਂ ਸਕੱਤਰ ਗੁਰਦੀਪ ਸਿੰਘ ਦੀਪਾ ਦੀ ਅਗਵਾਈ ਵਿਚ ਦੁੱਧ ਉਤਪਾਦਕਾਂ ਨੂੰ ਸਟੀਲ ਦੀਆਂ 50 ਢੋਲੀਆਂ ਵੰਡੀਆਂ ਗਈਆਂ। ਇਸ ਸਮੇਂ ਸ੍ਰੀ ਵਿਜੇ ਕੁਮਾਰ ਸੈਂਟਰ ਇੰਚਾਰਜ ਵੇਰਕਾ ਸ਼ਹਿਣਾ ਅਤੇ ਅਮਰਜੀਤ ਸਿੰਘ ਨੇ ਕਿਹਾ ਕਿ ਦੁੱਧ ਉਤਪਾਦਕ ਪਲਾਸਟਿਕ ਦੀਆਂ ਕੇਨੀਆਂ ਜਾਂ ਹੋਰ ਧਾਤ ਦੇ ਬਰਤਨਾਂ ਵਿਚ ਦੁੱਧ ਡੇਅਰੀ ਵਿਚ ਪਾਉਣ ਲਈ ਲੈ ਕੇ ਆਉਂਦੇ ਸਨ ਜੋ ਕਿ ਹਾਨੀਕਾਰਕ ਹੈ ਕਿਉਂਕਿ ਪਲਾਸਟਿਕ ਦੇ ਭਾਂਡੇ ਵਿਚ ਦੁੱਧ ਵਰਗੀ ਅਣਮੁੱਲੀ ਦਾਤ ਦੀ ਕੁਆਲਿਟੀ ਵੀ ਘਟਦੀ ਹੈ ਅਤੇ ਪਲਾਸਟਿਕ ਕਾਰਨ ਹਾਨੀਕਾਰਕ ਬੈਕਟੀਰੀਆ ਵੀ ਪੈਦਾ ਹੁੰਦੇ ਹਨ।

ਅਜੀਤ ਡੈਸਕ 10-11-2026
ਸ਼ਹਿਣਾ, 9 ਨਵੰਬਰ (ਸੁਰੇਸ਼ ਗੋਗੀ)- ਸ਼ਹਿਣਾ ਵੇਰਕਾ ਡੇਅਰੀ ਵਲੋਂ ਸਕੱਤਰ ਗੁਰਦੀਪ ਸਿੰਘ ਦੀਪਾ ਦੀ ਅਗਵਾਈ ਵਿਚ ਦੁੱਧ ਉਤਪਾਦਕਾਂ ਨੂੰ ਸਟੀਲ ਦੀਆਂ 50 ਢੋਲੀਆਂ ਵੰਡੀਆਂ ਗਈਆਂ। ਇਸ ਸਮੇਂ ਸ੍ਰੀ ਵਿਜੇ ਕੁਮਾਰ ਸੈਂਟਰ ਇੰਚਾਰਜ ਵੇਰਕਾ ਸ਼ਹਿਣਾ ਅਤੇ ਅਮਰਜੀਤ ਸਿੰਘ ਨੇ ਕਿਹਾ ਕਿ ਦੁੱਧ ਉਤਪਾਦਕ ਪਲਾਸਟਿਕ ਦੀਆਂ ਕੇਨੀਆਂ ਜਾਂ ਹੋਰ ਧਾਤ ਦੇ ਬਰਤਨਾਂ ਵਿਚ ਦੁੱਧ ਡੇਅਰੀ ਵਿਚ ਪਾਉਣ ਲਈ ਲੈ ਕੇ ਆਉਂਦੇ ਸਨ ਜੋ ਕਿ ਹਾਨੀਕਾਰਕ ਹੈ ਕਿਉਂਕਿ ਪਲਾਸਟਿਕ ਦੇ ਭਾਂਡੇ ਵਿਚ ਦੁੱਧ ਵਰਗੀ ਅਣਮੁੱਲੀ ਦਾਤ ਦੀ ਕੁਆਲਿਟੀ ਵੀ ਘਟਦੀ ਹੈ ਅਤੇ ਪਲਾਸਟਿਕ ਕਾਰਨ ਹਾਨੀਕਾਰਕ ਬੈਕਟੀਰੀਆ ਵੀ ਪੈਦਾ ਹੁੰਦੇ ਹਨ। ਉਨ੍ਹਾਂ ਕਿਹਾ ਕਿ ਵੇਰਕਾ ਨੇ ਹਮੇਸ਼ਾ ਸਾਫ਼ ਸੁਥਰੇ ਅਤੇ ਉੱਤਮ ਕੁਆਲਿਟੀ ਨੂੰ ਤਰਜੀਹ ਦਿੱਤੀ ਹੈ। ਜਿਸ ਸਦਕਾ ਵੇਰਕਾ ਦੇ ਤਿਆਰ ਪ੍ਰੋਡਕਟ ਪੂਰੀ ਦੁਨੀਆ ਵਿਚ ਪਹਿਲ ਦੇ ਆਧਾਰ ’ਤੇ ਪਸੰਦ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸ਼ਹਿਣਾ ਡੇਅਰੀ ਦਾ ਵਧੀਆ ਉਪਰਾਲਾ ਹੈ ਜੋ ਦੁੱਧ ਉਤਪਾਦਕਾਂ ਨੂੰ ਇਸ ਬਾਰੇ ਸੁਚੇਤ ਕੀਤਾ। ਇਸ ਸਮੇਂ ਹਰੀ ਸਿੰਘ, ਪ੍ਰਧਾਨ ਗੁਰਚਰਨ ਸਿੰਘ, ਲਖਵਿੰਦਰ ਸਿੰਘ ਮੀਤ ਪ੍ਰਧਾਨ, ਰੂਪ ਸਿੰਘ, ਗੁਰਤੇਜ ਸਿੰਘ, ਮੇਜਰ ਸਿੰਘ ਆਦਿ ਵੀ ਹਾਜ਼ਰ ਸਨ। ਸਕੱਤਰ ਗੁਰਦੀਪ ਸਿੰਘ ਨੇ ਕਿਹਾ ਕਿ ਦੁੱਧ ਉਤਪਾਦਕਾਂ ਨੂੰ ਸਮੇਂ ਸਮੇਂ ਦੁਧਾਰੂ ਪਸ਼ੂਆਂ ਦੀ ਕੁਆਲਿਟੀ ਬਾਰੇ ਅਤੇ ਦੁੱਧ ਦੀ ਪੈਦਾਵਾਰ ਵਧਾਉਣ ਬਾਰੇ ਕੈਂਪ ਲਾ ਕੇ ਜਾਗਰੂਕ ਕੀਤਾ ਜਾਂਦਾ ਹੈ।
ਪਿਛਲੀ ਖ਼ਬਰ ਪਿੰਡ ਬਖ਼ਤਗੜ੍ਹ ਤੋਂ ਰਾਏਸਰ ਜਾਣ ਵਾਲੀ ਸੜਕ ਦੀ ਮੁਰੰਮਤ ਦਾ ਕੰਮ ਅੱਧ ਵਿਚਕਾਰ ਲਟਕਿਆ * ਬਖ਼ਤਗੜ੍ਹ ਵਾਸੀਆਂ ਨੇ ਕੀਤਾ ਰੋ... ਅਗਲੀ ਖ਼ਬਰ ਪਿੰਡ ਧੌਲਾ ਵਿਖੇ ਭਗਵਾਨ ਸ੍ਰੀ ਵਿਸ਼ਵਕਰਮਾ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।