ਮਧੂ ਯਾਕਸ਼ੀ ਗੌੜ ਦੇ ਸਹੁੰ ਚੁੱਕ ਸਮਾਗਮ ’ਚ ਸਮਿਤ ਸਿੰਘ ਮਾਨ ਸ਼ਾਮਿਲ ਹੋਏ
ਅਹਿਮਦਗੜ੍ਹ, 16 ਅਕਤੂਬਰ (ਰਣਧੀਰ ਸਿੰਘ ਮਹੋਲੀ)-ਆਲ ਇੰਡੀਆ ਪ੍ਰੋਫੈਸ਼ਨਲਜ਼ ਕਾਂਗਰਸ ਦੇ ਨਵੇਂ ਚੇਅਰਮੈਨ ਮਧੂ ਯਾਕਸ਼ੀ ਗੌੜ ਦੇ ਸਹੁੰ ਚੁੱਕ ਸਮਾਗਮ ਵਿੱਚ ਸੁਮਿਤ ਸਿੰਘ ਮਾਨ ਨੇ ਰਾਸ਼ਟਰੀ ਆਗੂਆਂ ਦੇ ਨਾਲ ਭਾਗ ਗਿਆ। ਹਲਕਾ ਇੰਚਾਰਜ ਅਮਰਗੜ੍ਹ ਸਮਿਤ ਸਿੰਘ ਮਾਨ ਨੇ ਦੱਸਿਆ ਕਿ ਨਵੀਂ ਦਿੱਲੀ ਇੰਦਰਾ ਭਵਨ ਵਿਖੇ ਸਮਾਗਮ ਦੌਰਾਨ ਸੰਸਦ ਮੈਂਬਰ ਦੀਪੇਂਦਰ ਹੁੱਡਾ, ਸੀਡਬਲਯੂਸੀ ਮੈਂਬਰ ਗੁਰਦੀਪ ਸਿੰਘ ਸੱਪਲ, ਦੀਪਾ ਦਾਸ ਮੁੰਸ਼ੀ, ਸੰਦੀਪ ਦੀਕਸ਼ਿਤ ਸਮੇਤ ਕਈ ਸੀਨੀਅਰ ਕਾਂਗਰਸੀ ਆਗੂ ਸ਼ਾਮਲ ਸਨ।
ਅਹਿਮਦਗੜ੍ਹ, 16 ਅਕਤੂਬਰ (ਰਣਧੀਰ ਸਿੰਘ ਮਹੋਲੀ)-ਆਲ ਇੰਡੀਆ ਪ੍ਰੋਫੈਸ਼ਨਲਜ਼ ਕਾਂਗਰਸ ਦੇ ਨਵੇਂ ਚੇਅਰਮੈਨ ਮਧੂ ਯਾਕਸ਼ੀ ਗੌੜ ਦੇ ਸਹੁੰ ਚੁੱਕ ਸਮਾਗਮ ਵਿੱਚ ਸੁਮਿਤ ਸਿੰਘ ਮਾਨ ਨੇ ਰਾਸ਼ਟਰੀ ਆਗੂਆਂ ਦੇ ਨਾਲ ਭਾਗ ਗਿਆ। ਹਲਕਾ ਇੰਚਾਰਜ ਅਮਰਗੜ੍ਹ ਸਮਿਤ ਸਿੰਘ ਮਾਨ ਨੇ ਦੱਸਿਆ ਕਿ ਨਵੀਂ ਦਿੱਲੀ ਇੰਦਰਾ ਭਵਨ ਵਿਖੇ ਸਮਾਗਮ ਦੌਰਾਨ ਸੰਸਦ ਮੈਂਬਰ ਦੀਪੇਂਦਰ ਹੁੱਡਾ, ਸੀਡਬਲਯੂਸੀ ਮੈਂਬਰ ਗੁਰਦੀਪ ਸਿੰਘ ਸੱਪਲ, ਦੀਪਾ ਦਾਸ ਮੁੰਸ਼ੀ, ਸੰਦੀਪ ਦੀਕਸ਼ਿਤ ਸਮੇਤ ਕਈ ਸੀਨੀਅਰ ਕਾਂਗਰਸੀ ਆਗੂ ਸ਼ਾਮਲ ਸਨ।ਜਿਕਰਯੋਗ ਹੈ ਕਿ ਸਮਿਤ ਸਿੰਘ ਮਾਨ ਨੇ ਇਸ ਸਮਾਰੋਹ ਵਿੱਚ ਅਮਰਗੜ੍ਹ ਅਤੇ ਪੰਜਾਬ ਦੀ ਨੁਮਾਇੰਦਗੀ ਕੀਤੀ ਅਤੇ ਉਹ ਏ ਆਈ ਪੀ ਸੀ ਦੇ ਨੈਸ਼ਨਲ ਸਪੋਰਟਸ ਹੈੱਡ ਵਜੋਂ ਵੀ ਜ਼ਿੰਮੇਵਾਰੀ ਨਿਭਾਅ ਰਹੇ ਹਨ। ਪਹਿਲੀ ਕਤਾਰ ਦੇ ਆਗੂਆਂ ਵਿੱਚ ਬੈਠੇ ਸਮਿਤ ਸਿੰਘ ਮਾਨ ਵਲੋਂ ਮਧੂ ਯਾਕਸ਼ੀ ਗੌੜ ਨੂੰ ਵਧਾਈ ਦਿੱਤੀ ਤੇ ਕਿਹਾ ਡਾਕਟਰਾਂ, ਇੰਜੀਨੀਅਰਾਂ, ਖਿਡਾਰੀਆਂ, ਚਾਰਟਰਡ ਅਕਾਊਂਟੈਂਟਾਂ ਅਤੇ ਹੋਰ ਪੇਸ਼ੇਵਰਾਂ ਨੂੰ ਕਾਂਗਰਸ ਨਾਲ ਜੋੜਨ ਲਈ ਹਰ ਸੂਬੇ ਵਿੱਚ ਮਜ਼ਬੂਤ ਢਾਂਚਾ ਤਿਆਰ ਕਰਨਾ ਬਹੁਤ ਜ਼ਰੂਰੀ ਹੈ। ਮਧੂ ਯਾਕਸ਼ੀ ਗੌੜ ਨੇ ਮਿਲੀ ਇਸ ਨਵੀਂ ਜ਼ਿੰਮੇਵਾਰੀ ਲਈ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਦਾ ਧੰਨਵਾਦ ਕਰਦਿਆਂ ਪ੍ਰੋਫੈਸ਼ਨਲਜ਼ ਨੂੰ ਰਾਜਨੀਤੀ, ਨੀਤੀ-ਨਿਰਮਾਣ ਅਤੇ ਦੇਸ਼ ਦੇ ਵਿਕਾਸ ਨਾਲ ਜੋੜਨ ਦਾ ਸੰਕਲਪ ਪ੍ਰਗਟਾਇਆ।