14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਕੈਂਸਰ ਦੀਆਂ ਦਵਾਈਆਂ ਦੇ ਵਪਾਰਕ ਮੁਨਾਫੇ ਨੂੰ 30 ਫ਼ੀਸਦੀ ਤੱਕ ਸੀਮਤ ਕਰਨ ਦਾ ਫੈਸਲਾ ਸ਼ਲਾਘਾਯੋਗ

ਅਹਿਮਦਗੜ੍ਹ, 13 ਅਕਤੂਬਰ (ਰਣਧੀਰ ਸਿੰਘ ਮਹੋਲੀ)-ਸਿਹਤ ਤੇ ਤੰਦਰੁਸਤੀ ਨੂੰ ਸਮਰਪਿਤ ਮਹਾਰਾਜਾ ਅਗਰਸੈਨ ਹੈਲਥ ਕੇਅਰ ਸਰਵਿਸ ਸੋਸਾਇਟੀ ਪੰਜਾਬ ਵਲੋਂ ਸਰਪ੍ਰਸਤ ਅਨਿਲ ਕੁਮਾਰ ਜੈਨ ਪੱਖੋਵਾਲ ਦੀ ਅਗਵਾਈ ਵਿੱਚ ਕੀਤੀ ਮੀਟਿੰਗ ਦੌਰਾਨ ਕੈਂਸਰ ਦੀਆਂ ਦਵਾਈਆਂ ਦੇ ਵਪਾਰਕ ਮਾਰਜਿਨ ਨੂੰ 30 ਫ਼ੀਸਦੀ ਤੱਕ ਸੀਮਤ ਕਰਨ ਸਬੰਧੀ ਕੇਂਦਰ ਸਰਕਾਰ ਵਲੋਂ ਸੁਪਰੀਮ ਕੋਰਟ ਵਿੱਚ ਦਿੱਤੀ ਗਈ ਜਾਣਕਾਰੀ ’ਤੇ ਵਿਚਾਰ-ਵਟਾਂਦਰਾ ਕੀਤਾ। ਜੈਨ ਨੇ ਕਿਹਾ ਕਿ ਕੈਂਸਰ ਵਰਗੀ ਗੰਭੀਰ ਬਿਮਾਰੀ ਦਾ ਇਲਾਜ ਕਰਵਾਉਣਾ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਸਰੀਰਕ ਤੇ ਮਾਨਸਿਕ ਚੁਣੌਤੀਆਂ ਦੇ ਨਾਲ-ਨਾਲ ਵੱਡਾ ਆਰਥਿਕ ਬੋਝ ਵੀ ਬਣ ਜਾਂਦਾ ਹੈ।

ਅਜੀਤ ਡੈਸਕ 14-10-2026
ਅਹਿਮਦਗੜ੍ਹ, 13 ਅਕਤੂਬਰ (ਰਣਧੀਰ ਸਿੰਘ ਮਹੋਲੀ)-ਸਿਹਤ ਤੇ ਤੰਦਰੁਸਤੀ ਨੂੰ ਸਮਰਪਿਤ ਮਹਾਰਾਜਾ ਅਗਰਸੈਨ ਹੈਲਥ ਕੇਅਰ ਸਰਵਿਸ ਸੋਸਾਇਟੀ ਪੰਜਾਬ ਵਲੋਂ ਸਰਪ੍ਰਸਤ ਅਨਿਲ ਕੁਮਾਰ ਜੈਨ ਪੱਖੋਵਾਲ ਦੀ ਅਗਵਾਈ ਵਿੱਚ ਕੀਤੀ ਮੀਟਿੰਗ ਦੌਰਾਨ ਕੈਂਸਰ ਦੀਆਂ ਦਵਾਈਆਂ ਦੇ ਵਪਾਰਕ ਮਾਰਜਿਨ ਨੂੰ 30 ਫ਼ੀਸਦੀ ਤੱਕ ਸੀਮਤ ਕਰਨ ਸਬੰਧੀ ਕੇਂਦਰ ਸਰਕਾਰ ਵਲੋਂ ਸੁਪਰੀਮ ਕੋਰਟ ਵਿੱਚ ਦਿੱਤੀ ਗਈ ਜਾਣਕਾਰੀ ’ਤੇ ਵਿਚਾਰ-ਵਟਾਂਦਰਾ ਕੀਤਾ। ਜੈਨ ਨੇ ਕਿਹਾ ਕਿ ਕੈਂਸਰ ਵਰਗੀ ਗੰਭੀਰ ਬਿਮਾਰੀ ਦਾ ਇਲਾਜ ਕਰਵਾਉਣਾ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਸਰੀਰਕ ਤੇ ਮਾਨਸਿਕ ਚੁਣੌਤੀਆਂ ਦੇ ਨਾਲ-ਨਾਲ ਵੱਡਾ ਆਰਥਿਕ ਬੋਝ ਵੀ ਬਣ ਜਾਂਦਾ ਹੈ। ਅਜਿਹੇ ਹਾਲਾਤ ਵਿੱਚ ਦਵਾਈਆਂ ਦੇ ਵਪਾਰਕ ਮਾਰਜਿਨ ਨੂੰ ਸੀਮਤ ਕਰਨ ਦੇ ਯਤਨ ਮਰੀਜ਼ਾਂ ਨੂੰ ਆਰਥਿਕ ਰਾਹਤ ਦੇਣ ਵੱਲ ਅਹਿਮ ਕਦਮ ਸਾਬਤ ਹੋ ਸਕਦੇ ਹਨ। ਇਸ ਮਾਮਲੇ ’ਤੇ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (ਐੱਨ.ਪੀ.ਪੀ.ਏ.) ਦੀ ਮੀਟਿੰਗ ਵਿੱਚ ਵੀ ਵਿਚਾਰ-ਵਟਾਂਦਰਾ ਕੀਤਾ ਗਿਆ ਸੀ। ਪ੍ਰਧਾਨ ਲਵਕੇਸ਼ ਗੋਇਲ, ਮੀਡੀਆ ਸਲਾਹਕਾਰ ਵਿਕਾਸ ਗੋਇਲ ਨੇ ਕਿਹਾ ਇਸ ਪਹਿਲਕਦਮੀ ਨਾਲ ਕੈਂਸਰ ਦੇ ਮਰੀਜ਼ਾਂ ਨੂੰ ਸਾਲਾਨਾ ਲਗਭਗ 2,500 ਕਰੋੜ ਰੁਪਏ ਦੀ ਬੱਚਤ ਹੋਣ ਦੀ ਸੰਭਾਵਨਾ ਦਾ ਅਨੁਮਾਨ ਹੈ।
ਪਿਛਲੀ ਖ਼ਬਰ ਰਾਮਲੀਲ੍ਹਾ ਸਮਾਗਮ ’ਚ ਸ਼ਾਮਿਲ ਹੋਏ ਅਮਨ ਅਰੋੜਾ ਗਿਆਨੀ ਨਿਰਮਲੇ ਵਲੋਂ ਛੇ ਹੱਥ ਲਿਖਤ ਪੁਸਤਕਾਂ ਅਤੇ ਸਾਹਿਤ ਰਾਹੀਂ ਮਨੁੱਖਤ... ਅਗਲੀ ਖ਼ਬਰ ਗੱਭਰੂਆਂ ਦੇ ਮਲਵਈ ਗਿੱਧੇ ਅਤੇ ਪੰਜਾਬਣ ਮੁਟਿਆਰਾਂ ਦੇ ਲੋਕ ਨਾਚ ਸ਼ੰਮੀ ਰਹੇ ਖਿੱਚ ਦਾ ਕੇਂਦਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।