10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਸਾਹਿਤਕਾਰ ਬੁੱਕਣਵਾਲ ਦਾ ਸਨਮਾਨ

ਸੰਦੌੜ, 9 ਅਕਤੂਬਰ (ਜਸਵੀਰ ਸਿੰਘ ਜੱਸੀ) - ਗਜ਼ਟਿਡ ਅਤੇ ਨਾਨ ਗਜ਼ਟਿਡ ਐੱਸ. ਸੀ.

ਵਾਦ-ਵਿਵਾਦ ਮੁਕਾਬਲਿਆਂ ਵਿੱਚ ਜੀ.ਜੀ.ਐੱਸ. ਸਕੂਲ ਦੇ ਵਿਦਿਆਰਥੀ ਰਹੇ ਜੇਤੂ 10-10-2026
ਸੰਦੌੜ, 9 ਅਕਤੂਬਰ (ਜਸਵੀਰ ਸਿੰਘ ਜੱਸੀ) - ਗਜ਼ਟਿਡ ਅਤੇ ਨਾਨ ਗਜ਼ਟਿਡ ਐੱਸ. ਸੀ./ਬੀ. ਸੀ. ਵੈਲਫੇਅਰ ਫੈਡਰੇਸ਼ਨ ਪੰਜਾਬ,ਐੱਸ. ਸੀ./ਬੀ. ਸੀ. ਪੈਨਸ਼ਨਰਜ਼ ਐਸੋਸੀਏਸ਼ਨ ਅਤੇ ਅੰਬੇਦਕਰ ਮਿਸ਼ਨ ਕਲੱਬ ਰਜਿ.ਪੰਜਾਬ ਵੱਲੋਂ ਸਰਕਾਰੀ ਹਾਈ ਸਕੂਲ,ਭੂਦਨ ਵਿਖੇ ਜ਼ਿਲ੍ਹਾ ਇਕਾਈ ਮਾਲੇਰਕੋਟਲਾ ਦਾ ਸੰਖੇਪ ਜਿਹਾ ਸਨਮਾਨ ਸਮਾਰੋਹ ਹੋਇਆ ਜਿਸ ਦੀ ਪ੍ਰਧਾਨਗੀ ਸ. ਜੱਗਾ ਸਿੰਘ ਰਿਟਾਇਰਡ ਪ੍ਰਿੰਸੀਪਲ , ਸਰਪ੍ਰਸਤ ਅੰਬੇਦਕਰ ਮਿਸ਼ਨ ਕਲੱਬ ਰਜਿ: ਪੰਜਾਬ , ਵੱਲੋਂ ਕੀਤੀ ਗਈ। ਬਾਬਾ ਸਾਹਿਬ ਦੇ ਮਿਸ਼ਨ ਨੂੰ ਅੱਗੇ ਵਧਾਉਣ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ ਅਤੇ ਉਹਨਾਂ ਦੱਸਿਆ ਕਿ ਨਾਇਬ ਸਿੰਘ ਬੁੱਕਣਵਾਲ ਹੁਣ ਤੱਕ ਚਾਰ ਕਾਵਿ ਸੰਗ੍ਰਹਿ ਅਤੇ ਵੱਖ ਵੱਖ ਅਖਬਾਰਾਂ ਰਾਹੀਂ ਬਹੁਤ ਸਾਰੇ ਸਮਾਜਿਕ ਲੇਖ ਸਮਾਜ ਦੀ ਝੋਲੀ ਪਾ ਚੁੱਕਾ ਹੈ l ਇਸ ਕਰਕੇ ਸਾਹਿਤਕਾਰ ਨਾਇਬ ਸਿੰਘ ਬੁੱਕਣਵਾਲ ਨੂੰ ਸਾਹਿਤ ਅਤੇ ਸਮਾਜ ਦੇ ਖੇਤਰ ਵਿੱਚ ਵਧੀਆ ਸੇਵਾਵਾਂ ਦੇਣ ਕਰਕੇ ਸਨਮਾਨਿਤ ਕਰਕੇ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ।ਇਸ ਮੌਕੇ ਸਾਹਿਤਕਾਰ ਨਾਇਬ ਸਿੰਘ ਬੁੱਕਣਵਾਲ ਨੇ ਜਥੇਬੰਦੀ ਦਾ ਧੰਨਵਾਦ ਕੀਤਾ। ਸਮਾਰੋਹ ਵਿੱਚ ਪ੍ਰਧਾਨ ਸ. ਬਲਵੰਤ ਸਿੰਘ ਅੰਬੇਦਕਰ ਮਿਸ਼ਨ ਕਲੱਬ ਰਜਿ: ਮਾਲੇਰਕੋਟਲਾ , ਮੁੱਖ ਅਧਿਆਪਕਾ ਰਾਜਵੀਰ ਕੌਰ,ਸ ਅਮਰਜੀਤ ਸਿੰਘ ਚੋਪੜਾ, ਸ ਕਰਨੈਲ ਸਿੱਘ ਭੱਟੀਆ , ਸ.ਕੇਵਲ ਸਿੰਘ ਸੁਪਰਡੰਟ, ਸ: ਰਾਮ ਸਿੰਘ ਪ੍ਰਧਾਨ ਅਮਰਗਾੜ੍ਹ , ਸ: ਰੂਪ ਸਿੰਘ ਕੁੱਪ, ਸਾਹਿਤਕਾਰ ਸ: ਨਾਇਬ ਸਿੰਘ ਬੁੱਕਣਵਾਲ ਕਾਰਜਕਾਰ ਜ਼ਿਲ੍ਹਾ ਪ੍ਰਧਾਨ, ਸ: ਦਰਸ਼ਨ ਸਿੰਘ ਫ਼ਰੀਦਕੋਟ, ਅਤੇ ਸ: ਜੈਸਵਾਲ ਵਿਸ਼ੇਸ਼ ਮੈਂਬਰ ਅਤੇ ਮਾਸਟਰ ਗਿਆਨ ਸਿੰਘ ਭੂਦਨ, ਜਸਮੇਲ ਸਿੰਘ ਭੂਦਨ, ਸੂਬੇਦਾਰ ਹਰਬੰਸ ਸਿੰਘ ਭੂਦਨ, ਸੁਖਦੇਵ ਸਿੰਘ ਭੂਦਨ ਅਤੇ ਚੰਦ ਸਿੰਘ ਅਤੇ ਸਮੂਹ ਸਟਾਫ ਸਰਕਾਰੀ ਹਾਈ ਸਕੂਲ ਭੂਦਨ ਹਾਜਰ ਸੀ।
ਪਿਛਲੀ ਖ਼ਬਰ ਗੁਰਵਿੰਦਰ ਸਿੰਘ ਸ਼ੇਰਗੜ੍ਹ ਬਣੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ (ਦਿਹਾਤੀ) ਦੇ ਜ਼ਿਲ੍ਹਾ ਪ੍ਰਧਾਨ ਅਗਲੀ ਖ਼ਬਰ ਡਾ. ਕਿਰਪਾਲ ਸਿੰਘ ਨੇ ਕੌਮੀ ਪੱਧਰ ਦੀ ਕਾਨਫਰੰਸ ਵਿੱਚ ਕੀਤੀ ਸ਼ਮੂਲੀਅਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।