09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਅਧਿਆਪਕ ਜਥੇਬੰਦੀਆਂ ਵਲੋਂ ਗੈਰ-ਵਿੱਦਿਅਕ ਕੰਮਾਂ, ਖੇਡਾਂ ਤੇ ਮਿਡ-ਡੇ-ਮੀਲ ਦਾ ਬਾਈਕਾਟ ਜਾਰੀ ਰੱਖਣ ਦਾ ਫੈਸਲਾ

ਸੰਗਰੂਰ, 8 ਅਕਤੂਬਰ (ਧੀਰਜ ਪਸੋਰੀਆ)-ਪਿਛਲੇ ਦਿਨਾਂ ਤੋਂ ਅਧਿਆਪਕ ਜਥੇਬੰਦੀਆਂ ਦੇ ਸੱਦੇ ‘ਤੇ ਪੰਜਾਬ ਦੇ ਅਧਿਆਪਕਾਂ ਨੇ ਗੈਰ ਵਿਦਿਅਕ ਕੰਮ, ਬਿਨਾਂ ਖੇਡ ਫੰਡ ਜਾਰੀ ਕਰਨ ਤੋਂ ਖੇਡਾਂ, ਪੰਜ ਮਹੀਨੇ ਦੇ ਮਿਡ ਡੇ ਮੀਲ ਦੇ ਖਰਚ ਦੇ ਬਕਾਏ ਜਾਰੀ ਕਰਨ ਤੋਂ ਬਿਨਾਂ ਮਿਡ ਡੇ ਮੀਲ, ਸਫਾਈ ਸੇਵਕ ਭਰਤੀ ਕਰਨ ਤੋਂ ਬਿਨਾਂ ਸਕੂਲਾਂ ਦੀ ਸਫਾਈ ਆਦਿ ਦਾ ਬਾਈਕਾਟ ਦੀ ਕਾਲ ਦੀ ਸਮੀਖਿਆ ਕਰਨ ਲਈ ਅੱਜ ਅਧਿਆਪਕ ਜਥੇਬੰਦੀਆਂ ਦੀ ਵਰਚੁਅਲ ਮੀਟਿੰਗ ਕੀਤੀ ਗਈ ਜਿਸ ਵਿੱਚ ਸੁਖਵਿੰਦਰ ਸਿੰਘ ਚਾਹਲ, ਹਰਜਿੰਦਰ ਪਾਲ ਸਿੰਘ ਪੰਨੂ, ਵਿਕਰਮਦੇਵ ਸਿੰਘ, ਸੁਰਿੰਦਰ ਕੰਬੋਜ, ਸੁਖਚੈਨ ਸਿੰਘ, ਪ੍ਰਗਟਜੀਤ ਸਿੰਘ ਕਿਸ਼ਨਪੁਰਾ, ਲਛਮਣ ਸਿੰਘ ਨਬੀਪੁਰ, ਦਿਗਵਿਜੇ ਪਾਲ ਸ਼ਰਮਾ, ਸਤਨਾਮ ਸਿੰਘ ਰੰਧਾਵਾ, ਹਰਿੰਦਰਜੀਤ ਸਿੰਘ, ਸੁਰਿੰਦਰ ਕੁਮਾਰ ਪੁਆਰੀ, ਗੁਰਮੀਤ ਸਿੰਘ, ਨਵਪ੍ਰੀਤ ਸਿੰਘ ਬੱਲੀ, ਜਗਪਾਲ ਸਿੰਘ ਬੰਗੀ, ਗੁਰਿੰਦਰ ਸਿੰਘ ਘੁੱਕੇਵਾਲੀ, ਹਰੀਕ੍ਰਿਸ਼ਨ, ਤੇਜਿੰਦਰ ਸਿੰਘ ਮੋਹਾਲੀ ਆਦਿ ਅਧਿਆਪਕ ਆਗੂ ਸ਼ਾਮਿਲ ਸਨ। ਅਧਿਆਪਕ ਜਥੇਬੰਦੀਆਂ ਵਲੋਂ ਪੰਜਾਬ ਸਰਕਾਰ ਅਤੇ ਸਿਖਿਆ ਵਿਭਾਗ ਨੂੰ ਉਪਰੋਕਤ ਕੰਮਾਂ ਦੇ ਫੰਡ ਜਾਰੀ ਨਾ ਕਰਨ ‘ਤੇ ਬਾਈਕਾਟ ਕਰਨ ਦਾ ਨੋਟਿਸ ਦਿੱਤਾ ਗਿਆ ਸੀ, ਜੋ ਹੁਣ ਤੱਕ ਵੀ ਫੰਡ ਜਾਰੀ ਨਹੀਂ ਕੀਤੇ ਗਏ ਜਿਸ ਕਾਰਨ ਮੀਟਿੰਗ ਵਿੱਚ ਸਰਬਸੰਮਤੀ ਨਾਲ ਉਪਰੋਕਤ ਕੰਮਾਂ ਦਾ ਬਾਈਕਾਟ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ।

ਅਜੀਤ ਡੈਸਕ 09-10-2026
ਸੰਗਰੂਰ, 8 ਅਕਤੂਬਰ (ਧੀਰਜ ਪਸੋਰੀਆ)-ਪਿਛਲੇ ਦਿਨਾਂ ਤੋਂ ਅਧਿਆਪਕ ਜਥੇਬੰਦੀਆਂ ਦੇ ਸੱਦੇ ‘ਤੇ ਪੰਜਾਬ ਦੇ ਅਧਿਆਪਕਾਂ ਨੇ ਗੈਰ ਵਿਦਿਅਕ ਕੰਮ, ਬਿਨਾਂ ਖੇਡ ਫੰਡ ਜਾਰੀ ਕਰਨ ਤੋਂ ਖੇਡਾਂ, ਪੰਜ ਮਹੀਨੇ ਦੇ ਮਿਡ ਡੇ ਮੀਲ ਦੇ ਖਰਚ ਦੇ ਬਕਾਏ ਜਾਰੀ ਕਰਨ ਤੋਂ ਬਿਨਾਂ ਮਿਡ ਡੇ ਮੀਲ, ਸਫਾਈ ਸੇਵਕ ਭਰਤੀ ਕਰਨ ਤੋਂ ਬਿਨਾਂ ਸਕੂਲਾਂ ਦੀ ਸਫਾਈ ਆਦਿ ਦਾ ਬਾਈਕਾਟ ਦੀ ਕਾਲ ਦੀ ਸਮੀਖਿਆ ਕਰਨ ਲਈ ਅੱਜ ਅਧਿਆਪਕ ਜਥੇਬੰਦੀਆਂ ਦੀ ਵਰਚੁਅਲ ਮੀਟਿੰਗ ਕੀਤੀ ਗਈ ਜਿਸ ਵਿੱਚ ਸੁਖਵਿੰਦਰ ਸਿੰਘ ਚਾਹਲ, ਹਰਜਿੰਦਰ ਪਾਲ ਸਿੰਘ ਪੰਨੂ, ਵਿਕਰਮਦੇਵ ਸਿੰਘ, ਸੁਰਿੰਦਰ ਕੰਬੋਜ, ਸੁਖਚੈਨ ਸਿੰਘ, ਪ੍ਰਗਟਜੀਤ ਸਿੰਘ ਕਿਸ਼ਨਪੁਰਾ, ਲਛਮਣ ਸਿੰਘ ਨਬੀਪੁਰ, ਦਿਗਵਿਜੇ ਪਾਲ ਸ਼ਰਮਾ, ਸਤਨਾਮ ਸਿੰਘ ਰੰਧਾਵਾ, ਹਰਿੰਦਰਜੀਤ ਸਿੰਘ, ਸੁਰਿੰਦਰ ਕੁਮਾਰ ਪੁਆਰੀ, ਗੁਰਮੀਤ ਸਿੰਘ, ਨਵਪ੍ਰੀਤ ਸਿੰਘ ਬੱਲੀ, ਜਗਪਾਲ ਸਿੰਘ ਬੰਗੀ, ਗੁਰਿੰਦਰ ਸਿੰਘ ਘੁੱਕੇਵਾਲੀ, ਹਰੀਕ੍ਰਿਸ਼ਨ, ਤੇਜਿੰਦਰ ਸਿੰਘ ਮੋਹਾਲੀ ਆਦਿ ਅਧਿਆਪਕ ਆਗੂ ਸ਼ਾਮਿਲ ਸਨ। ਅਧਿਆਪਕ ਜਥੇਬੰਦੀਆਂ ਵਲੋਂ ਪੰਜਾਬ ਸਰਕਾਰ ਅਤੇ ਸਿਖਿਆ ਵਿਭਾਗ ਨੂੰ ਉਪਰੋਕਤ ਕੰਮਾਂ ਦੇ ਫੰਡ ਜਾਰੀ ਨਾ ਕਰਨ ‘ਤੇ ਬਾਈਕਾਟ ਕਰਨ ਦਾ ਨੋਟਿਸ ਦਿੱਤਾ ਗਿਆ ਸੀ, ਜੋ ਹੁਣ ਤੱਕ ਵੀ ਫੰਡ ਜਾਰੀ ਨਹੀਂ ਕੀਤੇ ਗਏ ਜਿਸ ਕਾਰਨ ਮੀਟਿੰਗ ਵਿੱਚ ਸਰਬਸੰਮਤੀ ਨਾਲ ਉਪਰੋਕਤ ਕੰਮਾਂ ਦਾ ਬਾਈਕਾਟ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਮੈਗਾ ਪੀਟੀਐਮ ਨੂੰ ਸਿਆਸੀ ਪ੍ਰਚਾਰ ਦਾ ਅਖਾੜਾ ਨਹੀਂ ਬਣਾਉਣ ਦੀ ਬਜਾਏ ਮੈਗਾ ਪੀਟੀਐਮ ਦੌਰਾਨ ਮਾਪਿਆਂ ਨਾਲ ਪੰਜਾਬ ਦੀ ਸਿੱਖਿਆ ਨੀਤੀ ਨਾ ਬਣਾਉਣ, ਖਾਲੀ ਪੋਸਟਾਂ ਨਾ ਭਰਨ, ਗੈਰ ਵਿਦਿਅਕ ਕੰਮ ਲੈਣ, ਮਿਡ ਡੇ ਮੀਲ, ਖੇਡਾਂ ਅਤੇ ਸਫਾਈ ਲਈ ਫੰਡ ਜਾਰੀ ਨਾ ਕਰਨ ਜਿਹੇ ਮਸਲੇ ਸਾਂਝੇ ਕੀਤੇ ਜਾਣਗੇ। ਬਿਨਾਂ ਖੇਡ ਫੰਡ ਜਾਰੀ ਕਰਨ ਤੋਂ ਪ੍ਰਾਇਮਰੀ ਖੇਡਾਂ ਨਾ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਵਤਨ ਪੰਜਾਬ ਦੀਆਂ ਖੇਡਾਂ ਉੱਤੇ 1700 ਕਰੋੜ ਰੁਪਏ ਖਰਚ ਕੀਤਾ ਹੈ। ਪ੍ਰਾਇਮਰੀ ਪੱਧਰ ਤੇ ਸਰਕਾਰੀ ਵਿਭਾਗ ਵੱਲੋਂ ਕੋਈ ਖੇਡ ਫੰਡ ਜਾਰੀ ਨਹੀਂ ਕੀਤਾ ਗਿਆ। ਜਦ ਕਿ ਬਲਾਕ ਪੱਧਰ ‘ਤੇ ਇੱਕ ਲੱਖ ਰੁਪਏ ਅਤੇ ਜ਼ਿਲ੍ਹਾ ਪੱਧਰ ‘ਤੇ 2 ਲੱਖ ਰੁਪਏ ਖਰਚ ਕੇ ਪੰਜਾਬ ਦੇ ਬੱਚਿਆਂ ਦੀਆਂ ਖੇਡਾਂ 2.74 ਕਰੋੜ ਨਾਲ ਕਰਵਾਈਆਂ ਜਾ ਸਕਦੀਆਂ ਹਨ। ਮਿਡ ਡੇ ਮੀਲ ਚਾਲੂ ਰੱਖਦਿਆਂ ਅਧਿਆਪਕਾਂ ਵਲੋਂ ਪੰਜ ਮਹੀਨਿਆਂ ਵਿੱਚ ਕਰੋੜਾਂ ਰੁਪਏ ਆਪਣੀਆਂ ਜੇਬਾਂ ਵਿੱਚੋਂ ਖਰਚ ਕੀਤੇ ਹੋਏ ਹਨ। ਇਹ ਬਕਾਇਆ ਫੰਡ ਜਾਰੀ ਕੀਤੇ ਬਿਨਾਂ ਮਿਡ ਡੇ ਮੀਲ ਨਹੀਂ ਚਲਾਇਆ ਜਾਵੇਗਾ।ਆਗੂਆਂ ਨੇ ਕਿਹਾ ਕਿ ਅਧਿਆਪਕ ਜਥੇਬੰਦੀਆਂ ਦਾ ਵਫਦ 14 ਅਕਤੂਬਰ ਨੂੰ ਪੰਜ ਮਹੀਨਿਆਂ ਦੇ ਬਕਾਇਆ ਮਿਡ ਡੇ ਮੀਲ ਦੇ ਫੰਡਾਂ ਸਬੰਧੀ, ਖੇਡ ਫੰਡ ਸਬੰਧੀ, ਪਦਉਨਤੀਆਂ ਸਬੰਧੀ, ਸਟੇਸ਼ਨਾਂ ਸਬੰਧੀ ਅਤੇ ਸੀਨੀਅਰ ਅਧਿਆਪਕਾਂ ਦੇ ਰਹਿ ਗਏ ਕੇਸਾਂ ਸਬੰਧੀ ਉੱਚ ਸਿੱਖਿਆ ਅਧਿਕਾਰੀਆਂ ਨੂੰ ਮਿਲੇਗਾ।
ਪਿਛਲੀ ਖ਼ਬਰ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਦੀ ਚੋਣ ਅਗਲੀ ਖ਼ਬਰ ਸੀਵਰੇਜ ਬੋਰਡ ਅਤੇ ਪਾਵਰਕਾਮ ਐਂਡ ਟਰਾਂਸਕੋ ਦੇ ਆਊਟਸੋਰਸ ਮੁਲਾਜ਼ਮਾਂ ਨੇ ਵਿੱਤ ਮੰਤਰੀ ਦੇ ਦਫ਼ਤਰ ਪਰਿਵਾਰਾਂ ਸਮੇਤ ਦਿੱਤਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।