05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਸਰਪੰਚ ਯੂਨੀਅਨ ਨੇ ਕਾਂਗਰਸੀ ਆਗੂ ਰਜਿੰਦਰ ਦੀਪਾ ਦਾ ਪੁਤਲਾ ਫੂਕਿਆ

ਸੁਨਾਮ ਊਧਮ ਸਿੰਘ ਵਾਲਾ, 4 ਅਕਤੂਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ, ਸੱਗੂ) - ਨੇੜਲੇ ਪਿੰਡ ਕਨੋਈ ਦੇ ਇਕ ਨੌਜਵਾਨ ਦੇ ਖੁਦਕਸ਼ੀ ਮਾਮਲੇ ਵਿਚ ਰਾਜਨੀਤੀ ਕਰਨ ਨੂੰ ਲੈ ਕੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਵਲੋਂ ਆਪ ਵਰਕਰਾਂ ਨਾਲ ਮਿਲ ਕੇ ਸਰਪੰਚ ਯੂਨੀਅਨ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਮਨਿੰਦਰ ਸਿੰਘ ਲਖਮੀਰਵਾਲਾ ਦੀ ਅਗਵਾਈ ਵਿਚ ਕਾਂਗਰਸੀ ਆਗੂ ਰਜਿੰਦਰ ਦੀਪਾ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਕਰਕੇ ਰਜਿੰਦਰ ਦੀਪਾ ਦਾ ਪੁਤਲਾ ਫੂਕਿਆ ਗਿਆ। ਮਿਰਜਾ ਪੱਤੀ ਨਮੋਲ ਦੇ ਮੌਜੂਦਾ ਸਰਪੰਚ ਦੇ ਪਤੀ ਸੁਖਵੀਰ ਸਿੰਘ ਸੁੱਖੀ, ਸਰਪੰਚ ਗੁਰਚਰਨ ਸਿੰਘ ਚੌਵਾਸ ਜਖੇਪਲ ਤੇ ਸਰਪੰਚ ਠੇਕੇਦਾਰ ਬਾਬੂ ਸਿੰਘ ਨਮੋਲ ਆਦਿ ਨੇ ਕਿਹਾ ਕਿ ਕਾਂਗਰਸੀ ਆਗੂ ਰਜਿੰਦਰ ਦੀਪਾ ਵਲੋਂ ਆਪਣੇ ਸੌੜੇ ਸਿਆਸੀ ਹਿੱਤ ਪੂਰੇ ਕਰਨ ਦੇ ਮੰਤਵ ਨਾਲ ਕਨੋਈ ਪਿੰਡ ਦੇ ਨੌਜਵਾਨ ਮ੍ਰਿਤਕ ਸਨਮਦੀਪ ਸਿੰਘ ਦੀ ਲਾਸ਼ ਕਈ ਦਿਨ ਸਿਵਲ ਹਸਪਤਾਲ ਸੰਗਰੂਰ ਦੀ ਮੌਰਚਰੀ ਵਿਚ ਰਖਵਾਕੇ ਇਸ ਸੰਵੇਦਨਸ਼ੀਲ ਮਸਲੇ ‘ਤੇ ਘਟੀਆ ਰਾਜਨੀਤੀ ਕੀਤੀ ਗਈ।

ਕਾਂਗਰਸੀ ਆਗੂ ਰਜਿੰਦਰ ਦੀਪਾ ਦਾ ਪੁਤਲਾ ਫੂਕਦੇ ਹੋਏ ਵੱਖ-ਵੱਖ ਪਿੰਡਾਂ ਦੇ ਸਰਪੰਚ ਅਤੇ ਆਪ ਕਾਰਕੁਨ। ਤਸਵੀਰ- ਭੁੱਲਰ 05-10-2026
ਸੁਨਾਮ ਊਧਮ ਸਿੰਘ ਵਾਲਾ, 4 ਅਕਤੂਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ, ਸੱਗੂ) - ਨੇੜਲੇ ਪਿੰਡ ਕਨੋਈ ਦੇ ਇਕ ਨੌਜਵਾਨ ਦੇ ਖੁਦਕਸ਼ੀ ਮਾਮਲੇ ਵਿਚ ਰਾਜਨੀਤੀ ਕਰਨ ਨੂੰ ਲੈ ਕੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਵਲੋਂ ਆਪ ਵਰਕਰਾਂ ਨਾਲ ਮਿਲ ਕੇ ਸਰਪੰਚ ਯੂਨੀਅਨ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਮਨਿੰਦਰ ਸਿੰਘ ਲਖਮੀਰਵਾਲਾ ਦੀ ਅਗਵਾਈ ਵਿਚ ਕਾਂਗਰਸੀ ਆਗੂ ਰਜਿੰਦਰ ਦੀਪਾ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਕਰਕੇ ਰਜਿੰਦਰ ਦੀਪਾ ਦਾ ਪੁਤਲਾ ਫੂਕਿਆ ਗਿਆ।ਮਿਰਜਾ ਪੱਤੀ ਨਮੋਲ ਦੇ ਮੌਜੂਦਾ ਸਰਪੰਚ ਦੇ ਪਤੀ ਸੁਖਵੀਰ ਸਿੰਘ ਸੁੱਖੀ, ਸਰਪੰਚ ਗੁਰਚਰਨ ਸਿੰਘ ਚੌਵਾਸ ਜਖੇਪਲ ਤੇ ਸਰਪੰਚ ਠੇਕੇਦਾਰ ਬਾਬੂ ਸਿੰਘ ਨਮੋਲ ਆਦਿ ਨੇ ਕਿਹਾ ਕਿ ਕਾਂਗਰਸੀ ਆਗੂ ਰਜਿੰਦਰ ਦੀਪਾ ਵਲੋਂ ਆਪਣੇ ਸੌੜੇ ਸਿਆਸੀ ਹਿੱਤ ਪੂਰੇ ਕਰਨ ਦੇ ਮੰਤਵ ਨਾਲ ਕਨੋਈ ਪਿੰਡ ਦੇ ਨੌਜਵਾਨ ਮ੍ਰਿਤਕ ਸਨਮਦੀਪ ਸਿੰਘ ਦੀ ਲਾਸ਼ ਕਈ ਦਿਨ ਸਿਵਲ ਹਸਪਤਾਲ ਸੰਗਰੂਰ ਦੀ ਮੌਰਚਰੀ ਵਿਚ ਰਖਵਾਕੇ ਇਸ ਸੰਵੇਦਨਸ਼ੀਲ ਮਸਲੇ ‘ਤੇ ਘਟੀਆ ਰਾਜਨੀਤੀ ਕੀਤੀ ਗਈ। ਉਨ੍ਹਾਂ ਕਿਹਾ ਕਿ ਰਜਿੰਦਰ ਦੀਪਾ ਨੇ ਅਜਿਹਾ ਕਰਕੇ ਜਿੱਥੇ ਪੀੜ੍ਹਤ ਗ਼ਰੀਬ ਪਰਿਵਾਰ ਨੂੰ ਗੁਮਰਾਹ ਕਰਕੇ ਭੜਕਾਇਆ ਗਿਆ ਉੱਥੇ ਹੀ ਮ੍ਰਿਤਕ ਦਾ ਅੰਤਿਮ ਸੰਸਕਾਰ ਲਟਕਾਉਣ ਕਾਰਨ ਮਾਹੌਲ ਵੀ ਤਣਾਅਪੂਰਨ ਬਣਿਆ ਰਿਹਾ । ਉਨ੍ਹਾਂ ਇਸ ਮੰਦਭਾਗੀ ਘਟਨਾ ਲਈ ਕਨੋਈ ਪਿੰਡ ਦੇ ਸਰਪੰਚ ਸਮੇਤ ਮ੍ਰਿਤਕ ਦੇ ਪਰਿਵਾਰ ਨੂੰ ਬੇਕਸੂਰ ਦੱਸਦਿਆਂ ਕਿਹਾ ਕਿ ਰਾਜਨੀਤਿਕ ਆਗੂਆਂ ਵਲੋਂ ਇਹ ਸਭ ਕੁਝ ਸਿਰਫ਼ ਸਿਆਸੀ ਰੋਟੀਆਂ ਸੇਕਣ ਲਈ ਡਰਾਮਾ ਰਚਿਆ ਗਿਆ ਸੀ। ਇਸ ਮੌਕੇ ਯਾਦਵਿੰਦਰ ਸਿੰਘ ਰਾਜਾ ਚੱਠੇ ਨੱਕਟੇ, ਸਾਹਿਬ ਸਿੰਘ, ਕੌਂਸਲਰ ਸਨੀ ਖਟਕ, ਉਂਕਾਰ ਸਿੰਘ ਕੁਲਾਰ ਖੁਰਦ, ਜਸਪਾਲ ਸਿੰਘ ਚੌਵਾਸ ਜਖੇਪਲ, ਕੁਲਵੰਤ ਸਿੰਘ, ਗੁਰਜੰਟ ਸਿੰਘ ਫੌਜੀ, ਬੱਗਾ ਸਿੰਘ, ਰਾਜ ਸਿੰਘ, ਜੋਗਾ ਸਿੰਘ, ਅਮਰੀਕ ਸਿੰਘ ਤੇ ਮੇਵਾ ਸਿੰਘ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਕਾਂਗਰਸ ਪਾਰਟੀ ਨੇ ਨਸ਼ੇ ਖ਼ਿਲਾਫ਼ ਵਿੱਢੀ ਜੰਗ, ਕਸਬਾ ਸ਼ੇਰਪੁਰ ਵਿਖੇ ਕੱਢਿਆ ਜਾਗਰੂਕਤਾ ਮਾਰਚ ਅਗਲੀ ਖ਼ਬਰ ਮਕੋਰੜ ਸਾਹਿਬ ਤੋਂ ਮੰਡਵੀ ਨੂੰ ਜਾਣ ਵਾਲ਼ੀ ਘੱਗਰ ਦਰਿਆ ਨੇੜੇ ਸੜਕ ’ਤੇ ਟਰੈਕਟਰ ਪਲਟਿਆ ਜਾਨੀ ਨੁਕਸਾਨ ਤੋਂ ਹੋਇਆ ਬਚਾਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।