30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਕਲੀ (ਚੂਨੇ) ਦਾ ਖਰਚਾ ਵੀ ਪੂਰਾ ਨਹੀਂ ਹੁੰਦਾ’ - ਅਧਿਆਪਕ ਆਗ

ਸ਼ੇਰਪੁਰ, 29 ਸਤੰਬਰ (ਮੇਘ ਰਾਜ ਜੋਸ਼ੀ) - ਸੂਬਾ ਸਰਕਾਰ ਵਲੋਂ ਸਰਕਾਰੀ ਸਕੂਲਾਂ ‘ਚ ਸਿੱਖਿਆ ਅਤੇ ਖੇਡ ਸੁਧਾਰਾਂ ਦੇ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵਿਆਂ ਦੀ ਅਧਿਆਪਕ ਆਗੂਆਂ ਨੇ ਅਸਲ ਸੱਚਾਈ ਸ਼ੇਰਪੁਰ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਮਹਿਜ਼ ਇਸ਼ਤਿਹਾਰਬਾਜ਼ੀ ਅਤੇ ਸੋਸੇਬਾਜ਼ੀ ਤੱਕ ਸੀਮਤ ਹੋ ਕੇ ਰਹਿ ਗਈ ਹੈ, ਜਦਕਿ ਜ਼ਮੀਨੀ ਹਕੀਕਤ ਸਰਕਾਰੀ ਦਾਅਵਿਆਂ ਤੋਂ ਕੋਹਾਂ ਦੂਰ ਹੈ। ਪ੍ਰਾਇਮਰੀ ਸਕੂਲਾਂ ਨਾਲ ਕੌੜਾ ਮਜ਼ਾਕ ਅਧਿਆਪਕ ਆਗੂਆਂ ਨੇ ਦੱਸਿਆ ਕਿ ਜਿਨ੍ਹਾਂ ਪ੍ਰਾਇਮਰੀ ਸਕੂਲਾਂ ਨੇ ਭਵਿੱਖ ਦੇ ਵੱਡੇ ਖਿਡਾਰੀ ਪੈਦਾ ਕਰਨੇ ਹਨ, ਉਨ੍ਹਾਂ ਨਾਲ ਸਰਕਾਰ ਕੋਝਾ ਮਜ਼ਾਕ ਕਰ ਰਹੀ ਹੈ।

ਅਜੀਤ ਡੈਸਕ 30-09-2026
ਸ਼ੇਰਪੁਰ, 29 ਸਤੰਬਰ (ਮੇਘ ਰਾਜ ਜੋਸ਼ੀ) - ਸੂਬਾ ਸਰਕਾਰ ਵਲੋਂ ਸਰਕਾਰੀ ਸਕੂਲਾਂ ‘ਚ ਸਿੱਖਿਆ ਅਤੇ ਖੇਡ ਸੁਧਾਰਾਂ ਦੇ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵਿਆਂ ਦੀ ਅਧਿਆਪਕ ਆਗੂਆਂ ਨੇ ਅਸਲ ਸੱਚਾਈ ਸ਼ੇਰਪੁਰ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਮਹਿਜ਼ ਇਸ਼ਤਿਹਾਰਬਾਜ਼ੀ ਅਤੇ ਸੋਸੇਬਾਜ਼ੀ ਤੱਕ ਸੀਮਤ ਹੋ ਕੇ ਰਹਿ ਗਈ ਹੈ, ਜਦਕਿ ਜ਼ਮੀਨੀ ਹਕੀਕਤ ਸਰਕਾਰੀ ਦਾਅਵਿਆਂ ਤੋਂ ਕੋਹਾਂ ਦੂਰ ਹੈ। ਪ੍ਰਾਇਮਰੀ ਸਕੂਲਾਂ ਨਾਲ ਕੌੜਾ ਮਜ਼ਾਕ ਅਧਿਆਪਕ ਆਗੂਆਂ ਨੇ ਦੱਸਿਆ ਕਿ ਜਿਨ੍ਹਾਂ ਪ੍ਰਾਇਮਰੀ ਸਕੂਲਾਂ ਨੇ ਭਵਿੱਖ ਦੇ ਵੱਡੇ ਖਿਡਾਰੀ ਪੈਦਾ ਕਰਨੇ ਹਨ, ਉਨ੍ਹਾਂ ਨਾਲ ਸਰਕਾਰ ਕੋਝਾ ਮਜ਼ਾਕ ਕਰ ਰਹੀ ਹੈ। ਪ੍ਰਾਇਮਰੀ ਸਕੂਲਾਂ ਦੇ ਖਿਡਾਰੀਆਂ ਲਈ ਸੈਂਟਰ ਪੱਧਰੀ ਖੇਡਾਂ ਲਈ: ਮਹਿਜ਼ 2,000 ਦਾ ਫੰਡ ਜਾਰੀ ਕੀਤਾ ਜਾਂਦਾ ਹੈ। ਬਲਾਕ ਪੱਧਰੀ ਖੇਡਾਂ ਲਈ: ਕੇਵਲ 5,000 ਦਿੱਤੇ ਜਾਂਦੇ ਹਨ। ਆਗੂਆਂ ਨੇ ਸਵਾਲ ਚੁੱਕਿਆ ਕਿ ਇਸ ਨਿਗੁਣੀ ਰਾਸ਼ੀ ਨਾਲ ਖੇਡ ਗਰਾਊਂਡਾਂ ਵਿੱਚ ਲਾਈਨਾਂ ਲਗਾਉਣ ਲਈ ਚੂਨੇ (ਕਲੀ) ਦਾ ਖਰਚਾ ਵੀ ਪੂਰਾ ਨਹੀਂ ਹੁੰਦਾ, ਤਾਂ ਬਾਕੀ ਪ੍ਰਬੰਧ ਕਿੱਥੋਂ ਕੀਤੇ ਜਾਣ? ਇਹ ਸਕੂਲ ਅਧਿਆਪਕਾਂ ਲਈ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ। ਅਧਿਆਪਕ ਆਪਣੀ ਜੇਬ੍ਹ ‘ਚੋਂ ਫੰਡ ਇਕੱਠੇ ਕਰਨ ਲਈ ਮਜ਼ਬੂਰ ਈ.ਟੀ.ਟੀ. ਯੂਨੀਅਨ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਘਨੌਰ ਅਤੇ ਅਧਿਆਪਕ ਆਗੂ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਬੱਚਿਆਂ ਨੂੰ ਸਰਕਾਰੀ ਸਕੂਲਾਂ ਨਾਲ ਜੋੜਨ, ਸਕੂਲਾਂ ਦੀ ਹੋਂਦ ਬਚਾਉਣ ਅਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਅਧਿਆਪਕ ਹਰ ਸਾਲ ਆਪਣੀਆਂ ਜੇਬ੍ਹਾਂ ਵਿੱਚੋਂ ਪੈਸੇ ਇਕੱਠੇ ਕਰਕੇ ਇਹ ਖੇਡਾਂ ਕਰਵਾਉਂਦੇ ਹਨ। ਪ੍ਰਚਾਰ ‘ਤੇ ਲੱਖਾਂ, ਪਰ ਬੁਨਿਆਦੀ ਢਾਂਚੇ ਲਈ ਧੇਲਾ ਨਹੀਂ ਅਧਿਆਪਕ ਆਗੂਆਂ ਨੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਪ੍ਰਚਾਰ ਅਤੇ ਉਦਘਾਟਨੀ ਸਮਾਰੋਹਾਂ ‘ਤੇ ਹੀ ਲੱਖਾਂ ਰੁਪਏ ਫੂਕਣ ਵਾਲੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਬੁਨਿਆਦੀ ਪੱਧਰ (ਪ੍ਰਾਇਮਰੀ ਸਕੂਲਾਂ) ‘ਤੇ ਧਿਆਨ ਦੇਵੇ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਬੱਚਿਆਂ ਦਾ ਮੁਕਾਬਲਾ ਪ੍ਰਾਈਵੇਟ ਸੰਸਥਾਵਾਂ ਨਾਲ ਹੈ, ਜੋ ਆਪਣੇ ਇੱਕ-ਇੱਕ ਖਿਡਾਰੀ ‘ਤੇ ਸਰਕਾਰ ਵੱਲੋਂ ਦਿੱਤੇ ਕੁੱਲ ਬਜਟ ਨਾਲੋਂ ਕਿਤੇ ਵੱਧ ਖਰਚ ਕਰ ਦਿੰਦੀਆਂ ਹਨ।
ਪਿਛਲੀ ਖ਼ਬਰ ਪੰਜਾਬ ’ਚੋਂ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ‘ਵਾਰਿਸ ਪੰਜਾਬ ਦੇ’ ਪਾਰਟੀ ਨੂੰ ਸਾਥ ਦੇਣ ਦਾ ਸੱਦਾ ਅਗਲੀ ਖ਼ਬਰ ਸ਼ਹੀਦ ਭਾਈ ਮਨੀ ਸਿੰਘ ਕਾਲਜ ਵਿਖੇ ਤਕਨੀਕੀ ਗਤੀਵਿਧੀ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।