28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਲਾਇਨਜ਼ ਕਲੱਬ ਸੰਗਰੂਰ ਗ੍ਰੇਟਰ ਦੇ ਨਵੇਂ ਪ੍ਰਧਾਨ ਅੰਮ੍ਰਿਤ ਗਰਗ ਦਾ ਹੋਇਆ ਤਾਜਪੋਸ਼ੀ ਸਮਾਗਮ

ਸੰਗਰੂਰ, 27 ਸਤੰਬਰ (ਧੀਰਜ ਪਸ਼ੌਰੀਆ) - ਲਾਇਨਜ਼ ਕਲੱਬ ਸੰਗਰੂਰ ਗ੍ਰੇਟਰ ਵਲੋਂ ਨਵੇਂ ਪ੍ਰਧਾਨ ਅਮ੍ਰਿਤ ਗਰਗ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੀ ਤਾਜਪੋਸ਼ੀ ਦਾ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਸਤਪਾਲ ਸਿੰਘ ਲਵਲੀ ਨੇ ਕੀਤੀ।

ਤਾਜਪੋਸ਼ੀ ਸਮਰੋਹ ਦਾ ਦ੍ਰਿਸ਼। ਤਸਵੀਰ – ਮੁਕੇਸ਼ ਕੁਮਾਰ 28-09-2026
ਸੰਗਰੂਰ, 27 ਸਤੰਬਰ (ਧੀਰਜ ਪਸ਼ੌਰੀਆ) - ਲਾਇਨਜ਼ ਕਲੱਬ ਸੰਗਰੂਰ ਗ੍ਰੇਟਰ ਵਲੋਂ ਨਵੇਂ ਪ੍ਰਧਾਨ ਅਮ੍ਰਿਤ ਗਰਗ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੀ ਤਾਜਪੋਸ਼ੀ ਦਾ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਸਤਪਾਲ ਸਿੰਘ ਲਵਲੀ ਨੇ ਕੀਤੀ। ਸਮਾਗਮ ’ਚ ਅਜੈ ਗੋਇਲ, ਡਿਸਟ੍ਰਿਕਟ ਗਵਰਨਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ । ਸਮਾਗਮ ’ਚ ਸੋਨੀ ਨੇ ਇੰਡਕਸ਼ਨ ਅਫ਼ਸਰ ਵਜੋਂ ਆਪਣੀ ਭੂਮਿਕਾ ਨਿਭਾਈ ਅਤੇ ਨਵੇਂ ਮੈਂਬਰਾਂ ਨੂੰ ਲਾਇਨਜ਼ ਪਰਿਵਾਰ ਦਾ ਹਿੱਸਾ ਬਣਾਇਆ। ਪ੍ਰੋਗਰਾਮ ਦੀ ਸ਼ੁਰੂਆਤ ਗਣੇਸ਼ ਵੰਦਨਾ ਨਾਲ ਕਰਵਾਈ। ਸਮਾਗਮ ਦੀ ਮਾਸਟਰ ਆਫ਼ ਸੈਰੇਮਨੀ ਦੀ ਭੂਮਿਕਾ ਡਾ. ਪ੍ਰਿਤਪਾਲ ਸਿੰਘ ਅਤੇ ਡਾ. ਪਰਮਜੀਤ ਸਿੰਘ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਫੰਕਸ਼ਨ ਚੇਅਰਮੈਨ ਚਮਨ ਸਦਾਨਾ ਅਤੇ ਕੋ-ਫੰਕਸ਼ਨ ਚੇਅਰਮੈਨ ਪਵਨ ਗੁਪਤਾ ਨੇ ਸਮਾਗਮ ਦੀ ਸਫ਼ਲਤਾ ਲਈ ਵਿਸ਼ੇਸ਼ ਯੋਗਦਾਨ ਪਾਇਆ। ਸਮਾਗਮ ’ਚ ਕਰਨ ਗੋਇਲ ਰੀਜਨ ਚੇਅਰਮੈਨ, ਸਮੇਤ ਕਈ ਪਤਵੰਤੇ ਅਤੇ ਲਾਇਨ ਮੈਂਬਰ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਇਸ ਤੋਂ ਇਲਾਵਾ ਆਰ. ਕੇ. ਮਹਿਤਾ, ਪ੍ਰੀਤ ਕਮਲ ਸਿੰਘ, ਸ਼ਿਆਮ ਗੌਤਮ ਅਤੇ ਦਵਿੰਦਰ ਗੁਪਤਾ ਨੇ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਪਿਛਲੀ ਖ਼ਬਰ ਦਾਣਾ ਮੰਡੀ ਨੂੰ ਓਪਨ ਮੰਡੀ ਕਰਨ ਦੀ ਮੰਗ ਸੰਬੰਧੀ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੂੰ ਦਿੱਤਾ ਪੱਤਰ ਅਗਲੀ ਖ਼ਬਰ ਨੌਜਵਾਨ ’ਤੇ ਹਮਲਾ ਕਰਨ ਦੇ ਮਾਮਲੇ ’ਚ ਤਿੰਨ ਵਿਅਕਤੀ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।