25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਕੁਸ਼ਤੀ ਦੰਗਲ ਕਰਵਾਇਆ

ਜਖੇਪਲ, 24 ਸਤੰਬਰ (ਮੇਜਰ ਸਿੰਘ ਸਿੱਧੂ) - ਰੁਸਤਮੇ ਹਿੰਦ ਪਹਿਲਵਾਨ ਪੂਰਨ ਸਿੰਘ ਦੀ ਯਾਦ ’ਚ ਸਵ:ਸਰਪੰਚ ਝੰਡਾ ਸਿੰਘ ਮਾਨ ਦੇ ਨਕਸ਼ੇ ਕਦਮਾਂ ’ਤੇ ਚਲਦੇ ਹੋਏ, ਕੇਵਲ ਸਿੰਘ ਮਾਨ, ਅਜੈਬ ਸਿੰਘ ਮਾਨ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਬਲਵੀਰ ਸਿੰਘ ਬੀ. ਓ.

ਕੰਪਿਊਟਰ ਅਧਿਆਪਕ ਡੀ.ਸੀ ਦਫ਼ਤਰ ਬਾਹਰ ਰੋਸ ਪ੍ਰਦਰਸ਼ਨ ਕਰਦੇ ਹੋਏ। ਤਸਵੀਰ- ਮੁਕੇਸ਼ ਕੁਮਾਰ 25-09-2026
ਜਖੇਪਲ, 24 ਸਤੰਬਰ (ਮੇਜਰ ਸਿੰਘ ਸਿੱਧੂ) - ਰੁਸਤਮੇ ਹਿੰਦ ਪਹਿਲਵਾਨ ਪੂਰਨ ਸਿੰਘ ਦੀ ਯਾਦ ’ਚ ਸਵ:ਸਰਪੰਚ ਝੰਡਾ ਸਿੰਘ ਮਾਨ ਦੇ ਨਕਸ਼ੇ ਕਦਮਾਂ ’ਤੇ ਚਲਦੇ ਹੋਏ, ਕੇਵਲ ਸਿੰਘ ਮਾਨ, ਅਜੈਬ ਸਿੰਘ ਮਾਨ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਬਲਵੀਰ ਸਿੰਘ ਬੀ.ਓ. ਮਾਨ, ਸਰਪੰਚ ਗੁਰਚਰਨ ਸਿੰਘ, ਜੈ ਸਿੰਘ ਸਿੱਧੂ ਅਤੇ ਜਖੇਪਲ ਨਗਰ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜਖੇਪਲ ਵਿਖੇ ਨਾਮਵਰ ਪਹਿਲਵਾਨ ਜਗਤਾਰ ਸਿੰਘ ਗੋਲੂ ਚੀਮਾ ਦੀ ਅਗਵਾਈ ਹੇਠ ਕੁਸ਼ਤੀ ਦੰਗਲ ਕਰਵਾਇਆ ਗਿਆ । ਜਿਸ ’ਚ ਵੱਖ-ਵੱਖ ਵਜ਼ਨ ਦੇ 50 ਦੇ ਕਰੀਬ ਪਹਿਵਾਨਾਂ ਨੇ ਭਾਗ ਲਿਆ। ਦੰਗਲ ਦੀ ਪਹਿਲੀ 11000 ਦੀ ਝੰਡੀ ਦੀ ਕੁਸ਼ਤੀ ਵਿੱਚ ਬਲਜੀਤ ਸਮਾਣਾ ਨੇ ਸਚਿਨ ਚੀਮਾ ਨੂੰ, ਦੂਜੀ 3100 ਦੀ ਝੰਡੀ ਦੀ ਕੁਸ਼ਤੀ ’ਚ ਬੌਬੀ ਚੀਮਾ ਤੇ ਗੁਰਿੰਦਰ ਸਮਾਣਾ ਬਰਾਬਰ, 2100 ਦੀ ਝੰਡੀ ਦੀ ਪਹਿਲੀ ਕੁਸ਼ਤੀ ’ਚ ਮਨਬਾਜ਼ ਚੀਮਾ ਨੇ ਜੱਜ ਸਮਾਣਾ ਨੂੰ, 2100 ਦੀ ਦੂਜੀ ਝੰਡੀ ਦੀ ਕੁਸ਼ਤੀ ’ਚ ਪੰਡਿਤ ਹੀਰੋਂ ਝਾੜੋਂ ਨੇ ਕੈਫ ਮਾਲੇਰਕੋਟਲਾ ਨੂੰ, 2100 ਦੀ ਤੀਸਰੀ ਝੰਡੀ ਦੀ ਕੁਸ਼ਤੀ ’ਚ ਗੱਗੂ ਚੀਮਾ ਨੇ ਜੱਗਾ ਸ਼ਫੀਪੁਰ ਨੂੰ, 1500 ਦੀ ਝੰਡੀ ਦੀ ਕੁਸ਼ਤੀ ’ਚ ਪੱਪੂ ਲੋਂਗੋਵਾਲ ਨੇ ਰਾਜ ਸ਼ਫੀਪੁਰ ਨੂੰ, 1100 ਦੀ ਝੰਡੀ ਦੀ ਕੁਸ਼ਤੀ ਵਿਚ ਹਰਮਨ ਚੀਮਾ ਨੇ ਅਮਿਤ ਰੋਹਤਕ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ । ਇਸ ਤੋਂ ਇਲਾਵਾ ਲਵੀ ਚੀਮਾ ਤੇ ਅੰਸ਼ ਮਲੇਰਕੋਟਲਾ, ਜੀਤਾ ਹੀਰੋਂ ਝਾੜੋਂ ਤੇ ਗੋਰਵ ਚੀਮਾ ਅਤੇ ਸੁੱਖੀ ਘੱਗਾ ਝੰਡੀ ਦੀਆਂ ਕੁਸ਼ਤੀਆਂ ’ਚ ਬਰਾਬਰ ਰਹੇ । ਕੂਮੈਟਰੀ ਦੀ ਭੂਮਿਕਾ ਨਾਜਰ ਪਹਿਲਵਾਨ ਢਡੋਗਲ ਖੇੜੀ ਤੇ ਆਲਮ ਖੇੜੀ ਨੇ ਬਾਖੂਬੀ ਨਿਭਾਈ। ਕੁਮੈਂਟੇਟਰ ਨਾਜਰ ਪਹਿਲਵਾਨ ਦੀ ਸ਼ੇਅਰੋ-ਸ਼ਾਇਰੀ ਨੇ ਸਰੋਤੇ ਕੀਲ ਦਿੱਤੇ । ਇਸ ਮੌਕੇ ਪਹਿਲਵਾਨ ਜਗਤਾਰ ਸਿੰਘ ਗੋਲੂ, ਏ.ਐਸ.ਆਈ. ਗੁਰਮੀਤ ਸਿੰਘ ਬਾਠ, ਸਰਪੰਚ ਕੇਵਲ ਸਿੰਘ, ਰਿਟਾ. ਇੰਸ: ਰਾਜ ਕੁਮਾਰ, ਮਾ. ਗੁਰਤੇਜ ਸਿੰਘ, ਅਜੈਬ ਸਿੰਘ ਸਿੱਧੂ, ਸਾਬਕਾ ਸਰਪੰਚ ਕ੍ਰਿਸ਼ਨ ਸਿੰਘ, ਲਾਡੀ ਸਿੱਧੂ, ਨੰਬਰਦਾਰ ਕੁਲਦੀਪ ਸਿੰਘ, ਜਸ਼ਕਰਨ ਸਿੰਘ ਮਾਨ, ਨੰਬਰਦਾਰ ਲਵਲੀ, ਨੰਬਰਦਾਰ ਜਗਤਾਰ ਸਿੰਘ, ਸਾਬਕਾ ਪੰਚ ਗੁਰਤੇਜ ਸਿੰਘ ਮੌੜ, ਅਜੈਬ ਸਿੰਘ ਹੰਬਲਬਾਸ, ਪੰਚ ਲਛਮਣ ਸਿੰਘ, ਰੂਲਦੂ ਸਿੰਘ ਬੋਰੀਆ, ਪੰਚ ਮੇਵਾ ਸਿੰਘ ਨਸ਼ੀਬ ਸਿੰਘ, ਗੁਰਤੇਜ ਸਿੰਘ ਮਾਂਗਟ,ਚੇਅਰਮੈਨ ਬਲਵਿੰਦਰ ਸਿੰਘ ਧੁਲੇ ਕਾ, ਗੁਰਪਿਆਰ ਸਿੰਘ ਗੁਰੀਆ, ਗੁਰਪਾਲ ਸਿੰਘ ਧਾਲੀਵਾਲ, ਜਥੇਦਾਰ ਬਾਬਾ ਕੁਲਦੀਪ ਸਿੰਘ ਤੇ ਕਾਲਾ ਸਿੰਘ, ਰਿੰਕੂ ਲਾਇਵ ਸਾਊਂਡ, ਪ੍ਰਧਾਨ ਲੱਖਾ ਸਿੰਘ, ਦਰਸ਼ਨ ਸਿੰਘ ਨਾਹਰਾ, ਨੰਬਰਦਾਰ ਜਗਸ਼ੀਰ ਸਿੰਘ, ਹਰਬੰਸ ਸਿੰਘ ਤੇ ਗੁਰਸੇਵਕ ਸਿੰਘ ਮੱਟੂ ਤੋਂ ਇਲਾਵਾ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਮਹਾਰਾਜਾ ਅਗਰਸੈਨ ਜੈਅੰਤੀ ਮਨਾਉਣ ਨੂੰ ਲੈ ਕੇ ਅਗਰਵਾਲ ਸਭਾ ਦੀ ਮੀਟਿੰਗ ਅਗਲੀ ਖ਼ਬਰ ਜ਼ਿਲ੍ਹਾ ਬਾਰ ਸੰਗਰੂਰ ਦੀ ਐਗਜੈਕਟਿਵ ਕਮੇਟੀ ’ਚ 9 ਮੈਂਬਰ ਕੀਤੇ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।