07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਡਾ. ਜਗਮਹਿੰਦਰ ਸੈਣੀ ਭਾਜਪਾ ਓਬੀਸੀ ਮੋਰਚਾ ਮਾਨਸਾ ਦੇ ਜ਼ਿਲ੍ਹੇ ਇੰਚਾਰਜ ਨਿਯੁਕਤ

ਸੁਨਾਮ ਊਧਮ ਸਿੰਘ ਵਾਲਾ, 6 ਨਵੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)-ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਸੰਗਠਨ ਜਨਰਲ ਸਕੱਤਰ ਮੰਤਰੀ ਸ਼੍ਰੀਨਿਵਾਸਲੂ ਨਾਲ ਸਲਾਹ ਮਸ਼ਬਰੇ ਤੋਂ ਬਾਅਦ ਭਾਜਪਾ ਓਬਸੀ ਮੋਰਚਾ ਦੇ ਪ੍ਰਧਾਨ ਸ਼ਿਵਰਾਜ ਚੌਧਰੀ ਵਲੋਂ ਭਾਜਪਾ ਓਬੀਸੀ ਮੋਰਚਾ ਦੇ ਸੂਬਾ ਬੁਲਾਰੇ ਡਾ. ਜਗਮਿੰਦਰ ਸੈਣੀ ਨੂੰ ਮਾਨਸਾ ਜ਼ਿਲ੍ਹੇ ਦੇ ਓਬੀਸੀ ਮੋਰਚਾ ਦਾ ਇੰਚਾਰਜ ਨਿਯੁਕਤ ਕੀਤਾ ਗਿਆ।

ਗੱਲਬਾਤ ਕਰਦੇ ਆਗੂ । ਤਸਵੀਰ- ਰਣਧੀਰ ਸਿੰਘ ਫੱਗੂਵਾਲਾ ਡਾ. ਜਗਮਹਿੰਦਰ ਸੈਣੀ। 07-11-2026
ਸੁਨਾਮ ਊਧਮ ਸਿੰਘ ਵਾਲਾ, 6 ਨਵੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)-ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਸੰਗਠਨ ਜਨਰਲ ਸਕੱਤਰ ਮੰਤਰੀ ਸ਼੍ਰੀਨਿਵਾਸਲੂ ਨਾਲ ਸਲਾਹ ਮਸ਼ਬਰੇ ਤੋਂ ਬਾਅਦ ਭਾਜਪਾ ਓਬਸੀ ਮੋਰਚਾ ਦੇ ਪ੍ਰਧਾਨ ਸ਼ਿਵਰਾਜ ਚੌਧਰੀ ਵਲੋਂ ਭਾਜਪਾ ਓਬੀਸੀ ਮੋਰਚਾ ਦੇ ਸੂਬਾ ਬੁਲਾਰੇ ਡਾ. ਜਗਮਿੰਦਰ ਸੈਣੀ ਨੂੰ ਮਾਨਸਾ ਜ਼ਿਲ੍ਹੇ ਦੇ ਓਬੀਸੀ ਮੋਰਚਾ ਦਾ ਇੰਚਾਰਜ ਨਿਯੁਕਤ ਕੀਤਾ ਗਿਆ।ਆਪਣੀ ਇਸ ਨਿਯੁਕਤੀ ਲਈ ਡਾ. ਜਗਮਿੰਦਰ ਸੈਣੀ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਨੇ ਮੈਨੂੰ ਮੁੜ ਮਾਨਸਾ ਜ਼ਿਲ੍ਹੇ ਦਾ ਇੰਚਾਰਜ ਨਿਯੁਕਤ ਕੀਤਾ ਹੈ। ਮੈਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗਾ। ਡਾ. ਜਗਮਿੰਦਰ ਸੈਣੀ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਭਾਜਪਾ ਦੇ ਹੱਕ ਵਿੱਚ ਹੈ। ਉਨ੍ਹਾਂ ਨੇ ਸੰਗਰੂਰ ਜ਼ਿਲ੍ਹਾ-2 ਦੇ ਜ਼ਿਲ੍ਹਾ ਪ੍ਰਧਾਨ ਦਮਨ ਬਾਜਵਾ ਸਮੇਤ ਭਾਜਪਾ ਦੇ ਸੀਨੀਅਰ ਆਗੂ ਸ਼ੰਕਰ ਬਾਂਸਲ, ਨਗਰ ਕੌਂਸਲਰ ਮੋਨਿਕਾ ਗੋਇਲ, ਮੀਨਾ ਰਾਣੀ, ਰਿੰਕੂ ਆਲਮਪੁਰੀਆ, ਸ਼ੈਲੀ ਬਾਂਸਲ, ਰਵਿੰਦਰ ਗੋਇਲ, ਹਰੀ ਭਗਤ, ਜਰਨੈਲ ਸਿੰਘ ਢੋਟ ਅਤੇ ਭਗਵਾਨ ਸਿੰਘ ਢੋਟ ਆਦਿ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਗੀਤਕਾਰ ਬਿੱਕਰ ਮਹਿਰਾਜ ਨੂੰ ਭਾਰੀ ਸਦਮਾ, ਪਤਨੀ ਦਾ ਦਿਹਾਂਤ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਮੁਕਾਬਲੇ ’ਚ ਇਸਲਾਮੀਆ ਗਰਲਜ਼ ਕਾਲਜ ਦਾ ਪਹਿਲਾ ਸਥਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।