24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਮਜ਼ਦੂਰਾਂ ’ਤੇ ਹਮਲੇ ਦੇ ਮਾਮਲੇ ’ਚ ਡੀ.ਐੱਸ.ਪੀ. ਦਫ਼ਤਰ ਦਾ ਕਰਾਂਗੇ ਘਿਰਾਓ- ਛਾਜਲੀ

ਲਹਿਰਾਗਾਗਾ, 23 ਸਤੰਬਰ (ਅਸ਼ੋਕ ਗਰਗ)- ਝੋਨੇ ਦੇ ਸੀਜ਼ਨ ਦੌਰਾਨ ਪਿੰਡ ਭੁਟਾਲ ਕਲਾਂ ਵਿਖੇ ਇਕ ਵਿਅਕਤੀ ਵਲੋਂ ਖੇਤ ’ਚ ਕੰਮ ਕਰ ਰਹੇ ਮਜ਼ਦੂਰਾਂ ’ਤੇ ਕਥਿਤ ਤੌਰ ’ਤੇ ਹਮਲਾ ਕਰਨ ਅਤੇ ਕੁੱਟਮਾਰ ਕਰਨ ਮਗਰੋਂ ਮਜ਼ਦੂਰਾਂ ਖ਼ਿਲਾਫ਼ ਕਥਿਤ ਝੂਠਾ ਕੇਸ ਦਰਜ ਕਰਵਾਉਣ ਦੇ ਮਾਮਲੇ ਵਿੱਚ ਕਾਰਵਾਈ ਦੀ ਮੰਗ ਨੂੰ ਲੈ ਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵਲੋਂ ਲਹਿਰਾਗਾਗਾ ਥਾਣੇ ਅੱਗੇ ਲਾਇਆ ਗਿਆ ਦਿਨ-ਰਾਤ ਦਾ ਧਰਨਾ ਅੱਜ 10ਵੇਂ ਦਿਨ ’ਚ ਦਾਖ਼ਲ ਹੋ ਗਿਆ। ਇਸ ਮਾਮਲੇ ਨੂੰ ਲੈ ਕੇ ਅੱਜ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਜ਼ਿਲ੍ਹਾ ਕਮੇਟੀ ਸੰਗਰੂਰ ਦੀ ਮੀਟਿੰਗ ਮਨਜੀਤ ਕੌਰ ਆਲੋਅਰਖ ਦੀ ਪ੍ਰਧਾਨਗੀ ਹੇਠ ਲਹਿਰਾਗਾਗਾ ਵਿਖੇ ਹੋਈ।

ਅਜੀਤ ਡੈਸਕ 24-09-2026
ਲਹਿਰਾਗਾਗਾ, 23 ਸਤੰਬਰ (ਅਸ਼ੋਕ ਗਰਗ)- ਝੋਨੇ ਦੇ ਸੀਜ਼ਨ ਦੌਰਾਨ ਪਿੰਡ ਭੁਟਾਲ ਕਲਾਂ ਵਿਖੇ ਇਕ ਵਿਅਕਤੀ ਵਲੋਂ ਖੇਤ ’ਚ ਕੰਮ ਕਰ ਰਹੇ ਮਜ਼ਦੂਰਾਂ ’ਤੇ ਕਥਿਤ ਤੌਰ ’ਤੇ ਹਮਲਾ ਕਰਨ ਅਤੇ ਕੁੱਟਮਾਰ ਕਰਨ ਮਗਰੋਂ ਮਜ਼ਦੂਰਾਂ ਖ਼ਿਲਾਫ਼ ਕਥਿਤ ਝੂਠਾ ਕੇਸ ਦਰਜ ਕਰਵਾਉਣ ਦੇ ਮਾਮਲੇ ਵਿੱਚ ਕਾਰਵਾਈ ਦੀ ਮੰਗ ਨੂੰ ਲੈ ਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵਲੋਂ ਲਹਿਰਾਗਾਗਾ ਥਾਣੇ ਅੱਗੇ ਲਾਇਆ ਗਿਆ ਦਿਨ-ਰਾਤ ਦਾ ਧਰਨਾ ਅੱਜ 10ਵੇਂ ਦਿਨ ’ਚ ਦਾਖ਼ਲ ਹੋ ਗਿਆ। ਇਸ ਮਾਮਲੇ ਨੂੰ ਲੈ ਕੇ ਅੱਜ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਜ਼ਿਲ੍ਹਾ ਕਮੇਟੀ ਸੰਗਰੂਰ ਦੀ ਮੀਟਿੰਗ ਮਨਜੀਤ ਕੌਰ ਆਲੋਅਰਖ ਦੀ ਪ੍ਰਧਾਨਗੀ ਹੇਠ ਲਹਿਰਾਗਾਗਾ ਵਿਖੇ ਹੋਈ। ਮੀਟਿੰਗ ਦੌਰਾਨ ਫ਼ੈਸਲਾ ਕੀਤਾ ਗਿਆ ਕਿ ਕਥਿਤ ਦੋਸ਼ੀ ਖ਼ਿਲਾਫ਼ ਕਾਰਵਾਈ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਨੂੰ ਲੈ ਕੇ 28 ਅਤੇ 29 ਸਤੰਬਰ ਨੂੰ ਲਗਾਤਾਰ ਦੋ ਦਿਨ ਡੀ.ਐਸ.ਪੀ. ਦਫ਼ਤਰ ਲਹਿਰਾਗਾਗਾ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ (ਲਿਬਰੇਸ਼ਨ) ਦੇ ਸੂਬਾ ਪ੍ਰਧਾਨ ਗੋਬਿੰਦ ਸਿੰਘ ਛਾਜਲੀ ਅਤੇ ਜ਼ਿਲ੍ਹਾ ਪ੍ਰਧਾਨ ਬਿੱਟੂ ਸਿੰਘ ਖੋਖਰ ਨੇ ਦੋਸ਼ ਲਾਇਆ ਕਿ ਲਹਿਰਾਗਾਗਾ ਪੁਲਿਸ ਵਲੋਂ ਕਥਿਤ ਤੌਰ ’ਤੇ ਦੂਜੀ ਧਿਰ ਦਾ ਪੱਖ ਪੂਰਿਆ ਜਾ ਰਿਹਾ ਹੈ, ਜਿਸ ਕਾਰਨ ਪੀੜਤ ਮਜ਼ਦੂਰਾਂ ਨੂੰ ਇਨਸਾਫ਼ ਲਈ ਸੜਕਾਂ ’ਤੇ ਸੰਘਰਸ਼ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੀੜਤ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ, ਸੰਘਰਸ਼ ਜਾਰੀ ਰਹੇਗਾ। ਆਗੂਆਂ ਨੇ 28 ਅਤੇ 29 ਸਤੰਬਰ ਨੂੰ ਡੀ.ਐੱਸ.ਪੀ. ਦਫ਼ਤਰ ਦੇ ਘਿਰਾਓ ਵਿੱਚ ਇਨਸਾਫ਼ਪਸੰਦ ਜਥੇਬੰਦੀਆਂ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਪੱਪੂ ਸਿੰਘ ਖੋਖਰ, ਗੁਰਤੇਜ ਕੌਰ ਪਸੌਰ, ਧਰਮਾ ਸਿੰਘ ਸੁਨਾਮ, ਸਾਧਾ ਸਿੰਘ ਸੁਨਾਮ, ਚਰਨਜੀਤ ਕੌਰ, ਭੋਲਾ ਸਿੰਘ, ਰਣਜੀਤ ਸਿੰਘ ਪ੍ਰੋਚਾ ਅਤੇ ਪੀੜਤ ਪਰਿਵਾਰ ਦੇ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਐਡਵੋਕੇਟ ਮੰਡੇਰ ਡੀ.ਬੀ.ਏ. ਸੰਗਰੂਰ ਦੀ ਕਾਰਜਜਕਾਰੀ ਮੈਂਬਰ ਚੁਣੀ ਅਗਲੀ ਖ਼ਬਰ ‘ਵਿਸ਼ਵ ਪੰਜਾਬੀ ਦਿਵਸ’ ਉਤਸ਼ਾਹ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।