ਚੰਡੀਗੜ੍ਹ, 22 ਨਵੰਬਰ- ਪਰਵਿੰਦਰ ਸਿੰਘ ਝੋਟਾ ਮਾਮਲੇ 'ਤੇ ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਨੇ ਕਿਹਾ ਕਿ ਮੈਂ ਤੁਹਾਨੂੰ 2023 ਵਿਚ ਵਾਪਸ ਲੈ ਚੱਲਦਾ ਹਾਂ, ਜਦੋਂ ਪਰਵਿੰਦਰ ਝੋਟਾ ਨੇ ਉਸ ਦੁਕਾਨਦਾਰ ਨੂੰ 'ਸਿਗਨੇਚਰ' (Signature) ਕੈਪਸੂਲਾਂ ਸਮੇਤ ਫੜਿਆ ਸੀ। ਮੇਰੇ ਕੋਲ 2021 ਵਿਚ ਕਾਂਗਰਸ ਸਰਕਾਰ ਵਲੋਂ ਜਾਰੀ ਕੀਤਾ ਗਿਆ ਉਹ ਨੋਟੀਫਿਕੇਸ਼ਨ ਵੀ ਮੌਜੂਦ ਹੈ, ਜਿਸ ਤਹਿਤ ਇਨ੍ਹਾਂ ਕੈਪਸੂਲਾਂ 'ਤੇ ਪਾਬੰਦੀ ਲਗਾਈ ਗਈ ਸੀ, ਖਾਸ ਤੌਰ 'ਤੇ ਮਾਲਵਾ ਖੇਤਰ ਦੇ ਜ਼ਿਲ੍ਹਿਆਂ ਵਿਚ। ਇਸ ਦੇ ਬਾਵਜੂਦ ਪਿਛਲੇ ਪੰਜ ਸਾਲਾਂ ਤੋਂ ਇਨ੍ਹਾਂ ਕੈਪਸੂਲਾਂ ਦਾ ਨਾਮ ਬਦਲ-ਬਦਲ ਕੇ ਇਨ੍ਹਾਂ ਨੂੰ ਵੇਚਿਆ ਜਾਂਦਾ ਰਿਹਾ ਹੈ ਅਤੇ ਅੱਜ, ਉਹ ਮਗਰਮੱਛ ਦੇ ਹੰਝੂ ਵਹਾ ਰਹੇ ਹਨ ਅਤੇ ਦਾਅਵੇ ਕਰ ਰਹੇ ਹਨ ਕਿ 'ਅਸੀਂ ਇਹ ਕੀਤਾ' ਜਾਂ 'ਅਸੀਂ ਉਹ ਕੀਤਾ'। ਉਨ੍ਹਾਂ ਅੱਗੇ ਕਿਹਾ ਕਿ ਦੇਖੋ, ਮੈਂ ਤੁਹਾਨੂੰ ਹੋਰ ਸਬੂਤ ਦਿੰਦਾ ਹਾਂ। ਜਿਸ ਦਿਨ ਇਹ ਘਟਨਾ ਵਾਪਰੀ, ਉਸ ਤੋਂ ਬਾਅਦ ਉਨ੍ਹਾਂ ਨੇ ਛੇ ਦੁਕਾਨਾਂ ਬੰਦ ਕਰ ਦਿੱਤੀਆਂ ਅਤੇ ਉਨ੍ਹਾਂ ਦੇ ਲਾਇਸੈਂਸ ਰੱਦ ਕਰ ਦਿੱਤੇ। ਇਸ ਦਾ ਮਤਲਬ ਹੈ ਕਿ ਤੁਸੀਂ ਪੰਜ ਸਾਲਾਂ ਤੱਕ ਇਨ੍ਹਾਂ ਨੂੰ ਵਿਕਣ ਦਿੱਤਾ ਤੇ ਜੇਕਰ ਇਹ ਘਟਨਾ ਨਾ ਵਾਪਰਦੀ, ਤਾਂ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਹੁਣ ਵੀ ਇਹ ਦੁਕਾਨਾਂ ਬੰਦ ਕਰਦੇ। ਸੋ, ਇਹ ਸਭ ਕੁਝ ਉਨ੍ਹਾਂ ਦੇ ਸਿਹਤ ਮੰਤਰੀ ਕਾਰਨ ਹੋਇਆ ਹੈ।
ਤਾਜ਼ਾ ਖ਼ਬਰਾਂ
Free
ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਪਰਗਟ ਸਿੰਘ ਨੇ ਝੋਟਾ ਹੱਤਿਆਕਾਂਡ ’ਤੇ ਚੁੱਕੇ ਸਵਾਲ
ਚੰਡੀਗੜ੍ਹ, 22 ਨਵੰਬਰ- ਪਰਵਿੰਦਰ ਸਿੰਘ ਝੋਟਾ ਮਾਮਲੇ 'ਤੇ ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਨੇ ਕਿਹਾ ਕਿ ਮੈਂ ਤੁਹਾਨੂੰ 2023 ਵਿਚ ਵਾਪਸ ਲੈ ਚੱਲਦਾ ਹਾਂ, ਜਦੋਂ ਪਰਵਿੰਦਰ ਝੋਟਾ ਨੇ ਉਸ ਦੁਕਾਨਦਾਰ ਨੂੰ 'ਸਿਗਨੇਚਰ' (Signature) ਕੈਪਸੂਲਾਂ ਸਮੇਤ ਫੜਿਆ ਸੀ। ਮੇਰੇ ਕੋਲ 2021 ਵਿਚ ਕਾਂਗਰਸ ਸਰਕਾਰ ਵਲੋਂ ਜਾਰੀ ਕੀਤਾ ਗਿਆ
ਅਜੀਤ ਡੈਸਕ
22-10-2026