16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਅਕਾਲ ਗਰਲਜ਼ ਹੋਸਟਲ ਵਿਖੇ ਸੇਵਾਮੁਕਤ ਸੇਵਾਦਾਰਾਂ ਨੂੰ ਭਾਵਪੂਰਤ ਵਿਦਾਇਗੀ

ਮਸਤੂਆਣਾ ਸਾਹਿਬ, 15 ਸਤੰਬਰ (ਦਮਦਮੀ) - ਅਕਾਲ ਗਰਲਜ਼ ਹੋਸਟਲ ਮਸਤੂਆਣਾ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸੰਸਥਾ ’ਚ ਲੰਮਾ ਸਮਾਂ ਸਮਰਪਣ, ਮਿਹਨਤ ਅਤੇ ਨਿਸ਼ਕਾਮ ਭਾਵਨਾ ਨਾਲ ਆਪਣੀਆਂ ਸੇਵਾਵਾਂ ਨਿਭਾਉਣ ਉਪਰੰਤ ਸੇਵਾਮੁਕਤ ਹੋਏ ਪੰਜ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ ਗਿਆ।

ਅਜੀਤ ਡੈਸਕ 16-09-2026
ਮਸਤੂਆਣਾ ਸਾਹਿਬ, 15 ਸਤੰਬਰ (ਦਮਦਮੀ) - ਅਕਾਲ ਗਰਲਜ਼ ਹੋਸਟਲ ਮਸਤੂਆਣਾ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸੰਸਥਾ ’ਚ ਲੰਮਾ ਸਮਾਂ ਸਮਰਪਣ, ਮਿਹਨਤ ਅਤੇ ਨਿਸ਼ਕਾਮ ਭਾਵਨਾ ਨਾਲ ਆਪਣੀਆਂ ਸੇਵਾਵਾਂ ਨਿਭਾਉਣ ਉਪਰੰਤ ਸੇਵਾਮੁਕਤ ਹੋਏ ਪੰਜ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਸੰਸਥਾ ਦੀ ਚੜ੍ਹਦੀ ਕਲਾ, ਹੋਸਟਲ ਦੀਆਂ ਵਿਦਿਆਰਥਣਾਂ, ਸਮੂਹ ਸਟਾਫ਼ ਦੀ ਸੁੱਖ-ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਮੌਕੇ ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਸਮੇਤ ਕੌਂਸਲ ਦੇ ਪਤਵੰਤੇ ਮੈਂਬਰ, ਡਾਇਰੈਕਟਰ ਸਾਹਿਬਾਨ ਅਤੇ ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ । ਉਨ੍ਹਾਂ ਵਲੋਂ ਸੰਸਥਾ ਦੀ ਤਰੱਕੀ ਅਤੇ ਸੇਵਾਦਾਰਾਂ ਦੀਆਂ ਲੰਮੇ ਸਮੇਂ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ। ਸੇਵਾ-ਮੁਕਤ ਹੋਏ ਸੇਵਾਦਾਰਾਂ ਬਾਬਾ ਭੋਲਾ ਸਿੰਘ, ਬੀਬੀ ਕਿਰਨਾਂ, ਬੀਬੀ ਹਰਦੇਵ ਕੌਰ, ਬੀਬੀ ਗੁਰਦੇਵ ਕੌਰ ਅਤੇ ਬੀਬੀ ਗੁਰਮੀਤ ਕੌਰ ਵਲੋਂ ਸੰਸਥਾ ਲਈ ਨਿਭਾਈਆਂ ਲੰਮੇ ਸਮੇਂ ਦੀਆਂ ਸਮਰਪਿਤ ਅਤੇ ਨਿਸ਼ਕਾਮ ਸੇਵਾਵਾਂ ਨੂੰ ਯਾਦ ਕਰਦਿਆਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਦਾ ਸਫ਼ਲ ਆਯੋਜਨ ਚੀਫ਼ ਵਾਰਡਨ ਡਾ. ਸੁਖਦੀਪ ਕੌਰ, ਵਾਰਡਨ ਮੈਡਮ ਪਰਮਿੰਦਰ ਕੌਰ ਅਤੇ ਸਹਾਇਕ ਵਾਰਡਨ ਸਰਬਜੀਤ ਕੌਰ ਦੀ ਸੁਚੱਜੀ ਦੇਖ-ਰੇਖ ਹੇਠ ਕੀਤਾ ਗਿਆ। ਹੋਸਟਲ ਦੀਆਂ ਵਿਦਿਆਰਥਣਾਂ ਅਤੇ ਸਮੂਹ ਸਟਾਫ਼ ਮੈਂਬਰਾਂ ਨੇ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਸਮਾਗਮ ਵਿੱਚ ਸ਼ਮੂਲੀਅਤ ਕੀਤੀ।
ਪਿਛਲੀ ਖ਼ਬਰ ਕਿਸਾਨ ਯੂਨੀਅਨ ਨੂੰ ਮਿਲਿਆ ਵੱਡਾ ਸਮਰਥਨ 31 ਨੌਜਵਾਨ ਜਥੇਬੰਦੀ ’ਚ ਸ਼ਾਮਿਲ ਅਗਲੀ ਖ਼ਬਰ ਸਿਲੇਬਸ ’ਚੋਂ ਸਿੱਖ ਇਤਿਹਾਸ ਦੇ ਚਾਰ ਅਹਿਮ ਪੇਪਰ ਹਟਾਉਣਾ ਮੰਦਭਾਗਾ - ਪੰਮਾ ਬਾਠ ਪੰਜਾਬ ਯੂਨੀਵਰਸਿਟੀ ਦੇ ਫ਼ੈਸਲੇ ’ਤੇ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।