ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਦਫਤਰੀ ਕਰਮਚਾਰੀਆਂ ਦੇ ਸੰਘਰਸ਼ ’ਚ ਸ਼ਮੂਲੀਅਤ
ਸੰਗਰੂਰ, 8 ਸਤੰਬਰ (ਧੀਰਜ ਪਸ਼ੌਰੀਆ) - ਦਫਤਰੀ ਕਰਮਚਾਰੀਆਂ ਵਲੋਂ ਦਿੱਤੇ ਸੱਦੇ ਤਹਿਤ ਜ਼ਿਲ੍ਹਾ ਭਰ ਦੇ ਦਫਤਰੀ ਕਰਮਚਾਰੀ ਕਲਮ ਛੋੜ ਹੜਤਾਲ ’ਤੇ ਰਹੇ । ਵੱਖ-ਵੱਖ ਦਫਤਰਾਂ, ਅਦਾਰਿਆਂ ਤੋਂ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਕੱਠੇ ਹੋਏ ਦਫਤਰੀ ਮੁਲਾਜ਼ਮਾਂ ਨੇ ਰੋਹ ਭਰਪੂਰ ਰੋਸ ਰੈਲੀ ਕੀਤੀ।
ਸੰਗਰੂਰ, 8 ਸਤੰਬਰ (ਧੀਰਜ ਪਸ਼ੌਰੀਆ) - ਦਫਤਰੀ ਕਰਮਚਾਰੀਆਂ ਵਲੋਂ ਦਿੱਤੇ ਸੱਦੇ ਤਹਿਤ ਜ਼ਿਲ੍ਹਾ ਭਰ ਦੇ ਦਫਤਰੀ ਕਰਮਚਾਰੀ ਕਲਮ ਛੋੜ ਹੜਤਾਲ ’ਤੇ ਰਹੇ । ਵੱਖ-ਵੱਖ ਦਫਤਰਾਂ, ਅਦਾਰਿਆਂ ਤੋਂ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਕੱਠੇ ਹੋਏ ਦਫਤਰੀ ਮੁਲਾਜ਼ਮਾਂ ਨੇ ਰੋਹ ਭਰਪੂਰ ਰੋਸ ਰੈਲੀ ਕੀਤੀ। ਇਸ ਮੁਜ਼ਾਹਾਰੇ ਵਿੱਚ ਤਾਲਮੇਲ ਕਮੇਟੀ ਦੇ ਨੁਮਾਇੰਦਿਆਂ ਤੇ ਵਰਕਰਾਂ ਨੇ ਸ਼ਾਮਿਲ ਹੋ ਕੇ ਦਫਤਰੀ ਕਾਮਿਆਂ ਦੀਆਂ ਮੰਗਾਂ ਦਾ ਸਮਰਥਨ ਕੀਤਾ। ਤਾਲਮੇਲ ਕਮੇਟੀ ਦੇ ਆਗੂਆਂ ਕਸਤੂਰੀ ਲਾਲ, ਗੁਰਪ੍ਰੀਤ ਸਿੰਘ ਮੰਗਵਾਲ, ਜਗਦੀਸ਼ ਸ਼ਰਮਾ, ਬੱਬਣਪਾਲ, ਫਕੀਰ ਸਿੰਘ ਟਿੱਬਾ, ਰਾਜ ਕੁਮਾਰ ਅਰੋੜਾ, ਅਵਿਨਾਸ਼ ਸ਼ਰਮਾ, ਕੁਲਵਿੰਦਰ ਸਿੰਘ ਢਿੱਲੋ, ਜਤਿੰਦਰ ਸਿੰਘ ਜੋਤੀ, ਗੁਰਜੰਟ ਸਿੰਘ ਬਾਲੀਆ, ਦਾਤਾ ਸਿੰਘ, ਚਮਕੌਰ ਸਿੰਘ, ਅਸ਼ੋਕ ਕੁਮਾਰ, ਬਲਵੰਤ ਸਿੰਘ, ਬਿਕਰਮਜੀਤ ਸਿੰਘ, ਜਗਦੇਵ ਸਿੰਘ ਬਾਹੀਆ, ਮੇਲਾ ਸਿੰਘ ਪੁੰਨਾਵਾਲ ਨੇ ਦਫਤਰੀ ਕਾਮਿਆਂ ਦੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੁਲਾਜ਼ਮਾਂ ਪੈਨਸ਼ਨਰ ਦਾ ਬਕਾਇਆ ਡੀ.ਏ. ਜਾਰੀ ਕੀਤਾ ਜਾਵੇ, ਕੱਚੇ ਮੁਲਾਜ਼ਮ ਰੈਗੂਲਰ ਕੀਤੇ ਜਾਣ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, 15-01-2015 ਅਤੇ 17-07-2020 ਦੇ ਮੁਲਾਜ਼ਮ ਵਿਰੋਧੀ ਪੱਤਰ ਰੱਦ ਕੀਤੇ ਜਾਣ ਅਤੇ ਸਰਕਾਰ ਮੁਲਾਜ਼ਮਾਂ ਨੂੰ ਧਮਕਾਉਣਾ, ਤਾੜਨਾ ਕਰਨਾ ਬੰਦ ਕਰੇ। ਬੁਲਾਰਿਆਂ ਨੇ ਅੱਗੇ ਕਿਹਾ ਕਿ ਭਵਿੱਖ ਵਿੱਚ ਸੰਘਰਸ਼ ਤੇਜ਼ ਕੀਤੇ ਜਾਣਗੇ। ਸੰਘਰਸ਼ ਦੀ ਅਗਲੀ ਕੜੀ ਵਜੋਂ 13 ਸਤੰਬਰ ਨੂੰ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ।