08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

‘ਆਪ’ ਸਰਕਾਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਬਜਾਏ ਕੰਗਲਾ ਪੰਜਾਬ ਬਣਾ ਰਹੀ- ਜੱਸੀ ਖੰਗੂੜਾ

ਅਹਿਮਦਗੜ੍ਹ, 7 ਸਤੰਬਰ (ਸੁਖਜੀਤ ਸਿੰਘ ਖੇੜਾ)- ਭਾਵੇਂ ਪੰਜਾਬ ਅੰਦਰ ਭਗਵੰਤ ਮਾਨ ਦੀ ਸਰਕਾਰ ਵਲੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਸੱਚਾਈ ਇਹ ਹੈ ਕਿ ਮਾਨ ਸਰਕਾਰ ਦੀ ਹਰ ਕ੍ਰਾਂਤੀ ਸਿਰਫ ਇਸ਼ਤਿਹਾਰਬਾਜ਼ੀ ਤੱਕ ਸੀਮਤ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਕਾਂਗਰਸੀ ਵਿਧਾਇਕ ਜਸਵੀਰ ਸਿੰਘ ਜੱਸੀ ਖੰਗੂੜਾ ਨੇ ਅਹਿਮਦਗੜ ਵਿਖੇ ਯੂਥ ਕਾਂਗਰਸੀ ਆਗੂ ਅਵੀ ਵਾਲੀਆ ਦੇ ਗ੍ਰਹਿ ਵਿਖੇ ਇੱਕ ਵੱਡੀ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।

ਅਜੀਤ ਡੈਸਕ 08-09-2026
ਅਹਿਮਦਗੜ੍ਹ, 7 ਸਤੰਬਰ (ਸੁਖਜੀਤ ਸਿੰਘ ਖੇੜਾ)- ਭਾਵੇਂ ਪੰਜਾਬ ਅੰਦਰ ਭਗਵੰਤ ਮਾਨ ਦੀ ਸਰਕਾਰ ਵਲੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਸੱਚਾਈ ਇਹ ਹੈ ਕਿ ਮਾਨ ਸਰਕਾਰ ਦੀ ਹਰ ਕ੍ਰਾਂਤੀ ਸਿਰਫ ਇਸ਼ਤਿਹਾਰਬਾਜ਼ੀ ਤੱਕ ਸੀਮਤ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਕਾਂਗਰਸੀ ਵਿਧਾਇਕ ਜਸਵੀਰ ਸਿੰਘ ਜੱਸੀ ਖੰਗੂੜਾ ਨੇ ਅਹਿਮਦਗੜ ਵਿਖੇ ਯੂਥ ਕਾਂਗਰਸੀ ਆਗੂ ਅਵੀ ਵਾਲੀਆ ਦੇ ਗ੍ਰਹਿ ਵਿਖੇ ਇੱਕ ਵੱਡੀ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਸਾਬਕਾ ਕਾਂਗਰਸੀ ਵਿਧਾਇਕ ਜੱਸੀ ਖੰਗੂੜਾ ਨੇ ਮੌਜੂਦਾ ਸਿਆਸੀ ਪ੍ਰਬੰਧ ’ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਦੇ ਲੋਕ ਭਗਵੰਤ ਮਾਨ ਸਰਕਾਰ ਅਤੇ ਉਸ ਦੇ ਮੰਤਰੀਆਂ ਦੀ ਕਾਰਗੁਜ਼ਾਰੀ ਤੋਂ ਬੁਰੀ ਤਰ੍ਹਾਂ ਅੱਕ ਚੁੱਕੇ ਹਨ । ਪੰਜਾਬ ਵਿੱਚ ਸਰਕਾਰ ਬਦਲਣ ਦੀ ਹਵਾ ਚੱਲ ਰਹੀ ਹੈ ਅਤੇ 2027 ਚ ਕਾਂਗਰਸ ਦੀ ਸਰਕਾਰ ਬਣੇਗੀ । ਇਸ ਮੌਕੇ ਮਾਲਵਾ ਸਪੋਰਟਸ ਕਲੱਬ ਦੇ ਪ੍ਰਧਾਨ ਸਰਦਾਰ ਦਵਿੰਦਰ ਸਿੰਘ ਮਾਨ ਨੇ ਕਿਹਾ ਕਿ ਖੰਗੂੜਾ ਪਰਿਵਾਰ ਮੁਸ਼ਕਿਲ ’ਚ ਹਮੇਸ਼ਾ ਆਪਣੇ ਵਰਕਰਾਂ ਦਾ ਸੱਚਾ ਹਮਦਰਦੀ ਰਿਹਾ ਹੈ ਤੇ ਅਤੇ ਕਾਂਗਰਸੀ ਵਰਕਰਾਂ ਨੂੰ ਹਮੇਸ਼ਾ ਹੀ ਖੰਗੂੜਾ ਪਰਿਵਾਰ ’ਤੇ ਮਾਣ ਰਿਹਾ ਹੈ । ਇਸ ਮੌਕੇ ਬਿੱਟੂ ਖੰਗੂੜਾ, ਅਵੀ ਵਾਲੀਆ, ਪਰਮਿੰਦਰ ਸਿੰਘ ਵਾਲੀਆ, ਲਵੀ ਵਾਲੀਆ, ਦਵਿੰਦਰ ਸਿੰਘ ਮਾਨ, ਸਰਪੰਚ ਕੁਲਦੀਪ ਬੋਪਾਰਾਏ, ਰਾਕੇਸ਼ ਗਰਗ ਪ੍ਰਧਾਨ, ਸਤਵਿੰਦਰ ਸੱਤੀ, ਬੰਨੀ ਢਿੱਲੋਂ, ਕਮਲਜੀਤ ਸਿੰਘ ਦਿਓਲ, ਸੰਨੀ ਚੀਮਾ, ਦਰਸ਼ਨ ਗਿੱਲ, ਦਰਸਨ ਕੱਚੀ ਕੋਠੀ, ਸੋਨੀ ਕੈਂਥ, ਬਿੱਟੂ ਜੌਹਰੀ, ਮਨਿ ਹਰਬਲਾਸ, ਲਾਲੀ ਸਰਹੱਦ ਕਾਕਾ, ਸੰਦੀਪ ਬੋਪਾਰਾਏ, ਦਿਲਬਾਗ ਸਿੰਘ, ਸੁਖਦਰਸ਼ਨ ਵਾਲੀਆ, ਜਗਦੀਸ਼ ਵਰਮਾ, ਗੁਰਜੀਤ ਵਾਲੀਆ, ਹਰਪ੍ਰੀਤ ਚੰਨਾ, ਨਿੰਦੀ ਖੰਗੂੜਾ, ਅਵਨੀਤ ਸੋਢੀ, ਡਾ: ਪ੍ਰਭਜੋਤ ਸਿੰਘ, ਪ੍ਰੇਮ ਟਿੱਟੂ, ਹਰਬੰਸ ਸਿੰਘ, ਚਰਨੀ ਮਿੰਨੀ ਛਪਾਰ, ਜੱਸੀ ਵਿੱਕੀ, ਪਿੰਟੂ ਸਿਆੜ, ਕ੍ਰਿਸ਼ਨਾ ਸੈਨੇਟਰੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਪਿਛਲੀ ਖ਼ਬਰ ਸਮੁੱਚਾ ਅਕਾਲੀ ਦਲ (ਬ) ਮੋਹਨਜੀਤ ਸਿੰਘ ਸ਼ੇਰੋਂ ਦੇ ਨਾਲ ਖੜ੍ਹਾ - ਖਡਿਆਲ ਅਗਲੀ ਖ਼ਬਰ ਯੋਗੇਸ਼ ਗਰਗ ਨੇ ਥਾਣਾ ਮੁਖੀ ਚੀਮਾ ਵਜੋਂ ਸੰਭਾਲਿਆ ਅਹੁਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।