23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਕਾਂਗਰਸੀ ਆਗੂ ਆਕਾਸ਼ਦੀਪ ਸਿੰਘ ਲਾਲੀ ਬੁੱਟਰ ਦੀ 18 ਸਾਲਾਂ ਤੋਂ ਕੀਤੀ ਜਾ ਰਹੀ ਮਿਹਨਤ ਨੂੰ ਪੈਣ ਲੱਗਾ ਬੂਰ ਹਲਕਾ ਨਿਹਾਲ ਸਿੰਘ ਵਾਲਾ ਦਾ ਜੰਮਪਲ ਤੇ ਲੋਕਾਂ ਦੇ ਚਹੇਤੇ ਆਗੂ ਵਜੋਂ ਵਿਰਦਾ ਹੈ ਲਾਲੀ ਬੁੱਟਰ

ਬੱਧਨੀ ਕਲਾਂ, 22 ਨਵੰਬਰ (ਸੰਜੀਵ ਕੋਛੜ)- 2027 ਦੀਆਂ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆਉਣ ਨਾਲ ਤਕਰੀਬਨ ਹਰ ਪਾਰਟੀ ‘ਚ ਕੰਮ ਕਰ ਰਹੇ ਆਗੂਆਂ ਤੇ ਵਰਕਰਾਂ ਨੇ ਐਮ. ਐਲ.

ਅਜੀਤ ਡੈਸਕ 23-11-2026
ਬੱਧਨੀ ਕਲਾਂ, 22 ਨਵੰਬਰ (ਸੰਜੀਵ ਕੋਛੜ)- 2027 ਦੀਆਂ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆਉਣ ਨਾਲ ਤਕਰੀਬਨ ਹਰ ਪਾਰਟੀ ‘ਚ ਕੰਮ ਕਰ ਰਹੇ ਆਗੂਆਂ ਤੇ ਵਰਕਰਾਂ ਨੇ ਐਮ.ਐਲ.ਏ. ਦੀ ਟਿਕਟ ‘ਤੇ ਚੋਣ ਲੜਨ ਲਈ ਆਪੋ-ਆਪਣੀ ਦਾਅਵੇਦਾਰੀ ਜਿਤਾਉਣੀ ਸ਼ੁਰੂ ਕਰ ਦਿੱਤੀ ਹੈ, ਇਸੇ ਤਰ੍ਹਾਂ ਮੋਗਾ ਜ਼ਿਲ੍ਹੇ ਦੇ ਰਿਜ਼ਰਵ ਹਲਕਾ ਨਿਹਾਲ ਸਿੰਘ ਵਾਲਾ ਤੋਂ ਵੀ ਕਾਂਗਰਸ ਪਾਰਟੀ ‘ਚ ਬੀਤੇ ਤਕਰੀਬਨ 18 ਸਾਲਾਂ ਤੋਂ ਵੱਖ-ਵੱਖ ਅਹੁਦਿਆਂ ’ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੌਜਵਾਨ ਆਗੂ ਆਕਾਸ਼ਦੀਪ ਸਿੰਘ ਲਾਲੀ ਬੁੱਟਰ ਵਲੋਂ ਪਾਰਟੀ ਪ੍ਰਤੀ ਕੀਤੀ ਗਈ ਮਿਹਨਤ ਅਤੇ ਸੇਵਾ ਨੂੰ ਬੂਰ ਪੈਣਾ ਜਾਪਣ ਲੱਗਾ ਹੈ ਕਿਉਂਕਿ ਜਿੱਥੇ ਇਸ ਨੂੰ ਮਜ਼ਬੂਤ ਦਾਅਵੇਦਾਰ ਵਜੋਂ ਦੇਖਿਆ ਜਾ ਰਿਹਾ ਹੈ, ਉੱਥੇ ਹੀ ਲਾਲੀ ਬੁੱਟਰ ਆਪਣੇ ਹਲਕੇ ਦੇ ਵੱਡੇ ਪਿੰਡ ਬੁੱਟਰ ਕਲਾਂ ਦਾ ਜੰਮਪਲ ਤੇ ਪੱਕਾ ਵਸਨੀਕ ਵੀ ਹੈ ਜਿੱਥੇ ਲਾਲੀ ਨੇ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਦੇ ਅਹਿਮ ਉਪਰਾਲੇ ਕੀਤੇ ਹਨ, ਇਨ੍ਹਾਂ ਨੇ ਆਪਣਾ ਰਾਜਨੀਤਕ ਸਫ਼ਰ ਵੀ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੁਆਰਾ 2008 ‘ਚ ਕਰਵਾਈਆਂ ਗਈਆਂ ਯੂਥ ਕਾਂਗਰਸ ਦੀਆਂ ਚੋਣਾਂ ਜਿੱਤ ਕੇ ਜ਼ਿਲ੍ਹਾ ਡੈਲੀਗੇਟ ਤੋਂ ਸ਼ੁਰੂ ਕਰਦਿਆਂ 2011 ਵਿਚ ਯੂਥ ਕਾਂਗਰਸ ਦੀਆਂ ਚੋਣਾਂ ਜਿੱਤ ਕੇ ਜਨਰਲ ਸਕੱਤਰ ਲੋਕ ਸਭਾ ਯੂਥ ਕਾਂਗਰਸ, 2015 ਵਿਚ ਯੂਥ ਕਾਂਗਰਸ ਦੀਆਂ ਚੋਣਾਂ ਰਾਹੀਂ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਹੋਣ ਉਪਰੰਤ 2017 ਵਿਚ ਪ੍ਰਧਾਨ ਯੂਥ ਕਾਂਗਰਸ ਲੋਕ ਸਭਾ ਫ਼ਰੀਦਕੋਟ ਵਜੋਂ ਵੀ ਆਪਣੀਆਂ ਸੇਵਾਵਾਂ ਨੂੰ ਬਾਖ਼ੂਬੀ ਨਿਭਾਇਆ ਹੈ। ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਵੱਖ-ਵੱਖ ਅਹੁਦਿਆਂ ‘ਤੇ ਕੰਮ ਕਰਦੇ ਹੋਏ 2018 ਵਿਚ ਪਾਰਟੀ ਪ੍ਰਤੀ ਵਫ਼ਾਦਾਰੀ ਤੇ ਮਿਹਨਤ ਨੂੰ ਦੇਖਦੇ ਹੋਏ ਹਲਕਾ ਨਿਹਾਲ ਸਿੰਘ ਵਾਲਾ ਦੇ ਜੋਨ ਡਾਲਾ ਦੀ ਦਿੱਤੀ ਹੋਈ ਜ਼ਿਲ੍ਹਾ ਪ੍ਰੀਸ਼ਦ ਟਿਕਟ ਵੀ ਜਿੱਤ ਕੇ ਪਾਰਟੀ ਦੀ ਝੋਲੀ ਪਾਈ, 2018 ਵਿਚ ਕਾਂਗਰਸ ਪਾਰਟੀ ਦੀ ਸਰਕਾਰ ਵਿਚ ਮੈਂਬਰ ਯੂਥ ਵਿਕਾਸ ਬੋਰਡ ਪੰਜਾਬ ਸਰਕਾਰ ਅਤੇ ਮੈਂਬਰ ਜ਼ਿਲ੍ਹਾ ਸ਼ ਿਕਾਇਤ ਨਿਵਾਰਨ ਕਮੇਟੀ ਵਰਗੇ ਵੱਡੇ ਅਹੁਦਿਆਂ ’ਤੇ ਕੰਮ ਕਰਨ ਦਾ ਮਾਣ ਵੀ ਇਸ ਨੂੰ ਪ੍ਰਾਪਤ ਹੋਇਆ। ਇਲਾਕੇ ਦੇ ਲੋਕਾਂ ‘ਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਲਾਲੀ ਬੁੱਟਰ ਨੂੰ ਰਾਹੁਲ ਗਾਂਧੀ ਦੀ ਨੌਜਵਾਨਾਂ ਨੂੰ ਅੱਗੇ ਲਿਆਉਣ ਦੀ ਸੋਚ ਦਾ ਵੀ ਵਧੇਰੇ ਲਾਹਾ ਵੀ ਮਿਲ ਸਕਦਾ ਹੈ ।
ਪਿਛਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ ਅਗਲੀ ਖ਼ਬਰ ਮੋਗਾ ਦੀਆਂ ਦੋ ਧੀਆਂ ਦੀ ਪੰਜਾਬ ਮਹਿਲਾ ਅੰਡਰ-19 ਵਨਡੇ ਪ੍ਰੋਬੇਬਲਜ਼ ਕੈਂਪ ਲਈ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।