ਪੰਜਾਬੀ ਸੱਭਿਆਚਾਰ ਨੂੰ ਜਿਊਂਦਾ ਰੱਖਣਾ ਸਮੇਂ ਦੀ ਮੁੱਖ ਲੋੜ-ਪੰਮਾ ਦੀਨੇ ਵਾਲਾ
ਬੱਧਨੀ ਕਲਾਂ, 21 ਨਵੰਬਰ (ਸੰਜੀਵ ਕੋਛੜ)-ਸਾਹਿਤ ਕਲਾ ਮੰਚ ਬੱਧਨੀ ਕਲਾਂ ਦੀ ਵਿਸ਼ੇਸ਼ ਮੀਟਿੰਗ ਜਰਨੈਲ ਸਿੰਘ ਪੰਛੀ ਦੇ ਗ੍ਰਹਿ ਵਿਖੇ ਉੱਘੇ ਲੇਖਕ ਪੰਮਾ ਦੀਨੇ ਵਾਲਾ ਦੀ ਪ੍ਰਧਾਨਗੀ ਹੇਠ ਹੋਈ| ਜਿਸ ਵਿਚ ਇਲਾਕੇ ਦੇ ਹੋਰਨਾਂ ਲੇਖਕਾਂ ਅਤੇ ਸਾਹਿਤਕਾਰਾਂ ਨੇ ਭਾਗ ਲਿਆ| ਇਸ ਮੀਟਿੰਗ ਦੌਰਾਨ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਦੀ ਸ਼ੁਰੂਆਤ ਜਰਨੈਲ ਸਿੰਘ ਪੰਛੀ ਵਲੋਂ ਕੀਤੀ ਗਈ| ਇਸ ਉਪਰੰਤ ਬਲਵਿੰਦਰ ਸਿੰਘ ਜਿੰਦਾ, ਜਸਵੀਰ ਸਿੰਘ ਕੁੱਸਾ, ਜਗਸੀਰ ਸਿੰਘ ਸੀਰਾ, ਦਰਸ਼ਨ ਸਿੰਘ ਬੱਧਨੀ, ਹੈਪੀ ਆਦਿ ਵਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਉਪਰੰਤ ਪੰਮਾ ਦੀਨੇ ਵਾਲਾ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬੀ ਸੱਭਿਆਚਾਰ ਦੀ ਪਟਾਰੀ ਢੋਲੇ, ਮਾਹੀਆ, ਬੋਲੀਆਂ, ਵਾਰਾਂ ਅਤੇ ਕਿੱਸੇ ਵਰਗੀਆਂ ਸੁਗਾਤਾਂ ਨਾਲ ਭਰੀ ਪਈ ਹੈ। ਅੱਜ ਕੱਲ੍ਹ ਚੈਨਲਾਂ ਵਲੋਂ ਟੀ.
ਬੱਧਨੀ ਕਲਾਂ, 21 ਨਵੰਬਰ (ਸੰਜੀਵ ਕੋਛੜ)-ਸਾਹਿਤ ਕਲਾ ਮੰਚ ਬੱਧਨੀ ਕਲਾਂ ਦੀ ਵਿਸ਼ੇਸ਼ ਮੀਟਿੰਗ ਜਰਨੈਲ ਸਿੰਘ ਪੰਛੀ ਦੇ ਗ੍ਰਹਿ ਵਿਖੇ ਉੱਘੇ ਲੇਖਕ ਪੰਮਾ ਦੀਨੇ ਵਾਲਾ ਦੀ ਪ੍ਰਧਾਨਗੀ ਹੇਠ ਹੋਈ| ਜਿਸ ਵਿਚ ਇਲਾਕੇ ਦੇ ਹੋਰਨਾਂ ਲੇਖਕਾਂ ਅਤੇ ਸਾਹਿਤਕਾਰਾਂ ਨੇ ਭਾਗ ਲਿਆ| ਇਸ ਮੀਟਿੰਗ ਦੌਰਾਨ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਦੀ ਸ਼ੁਰੂਆਤ ਜਰਨੈਲ ਸਿੰਘ ਪੰਛੀ ਵਲੋਂ ਕੀਤੀ ਗਈ| ਇਸ ਉਪਰੰਤ ਬਲਵਿੰਦਰ ਸਿੰਘ ਜਿੰਦਾ, ਜਸਵੀਰ ਸਿੰਘ ਕੁੱਸਾ, ਜਗਸੀਰ ਸਿੰਘ ਸੀਰਾ, ਦਰਸ਼ਨ ਸਿੰਘ ਬੱਧਨੀ, ਹੈਪੀ ਆਦਿ ਵਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਉਪਰੰਤ ਪੰਮਾ ਦੀਨੇ ਵਾਲਾ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬੀ ਸੱਭਿਆਚਾਰ ਦੀ ਪਟਾਰੀ ਢੋਲੇ, ਮਾਹੀਆ, ਬੋਲੀਆਂ, ਵਾਰਾਂ ਅਤੇ ਕਿੱਸੇ ਵਰਗੀਆਂ ਸੁਗਾਤਾਂ ਨਾਲ ਭਰੀ ਪਈ ਹੈ। ਅੱਜ ਕੱਲ੍ਹ ਚੈਨਲਾਂ ਵਲੋਂ ਟੀ.ਆਰ.ਪੀ. ਦੀ ਦੌੜ ਵਿਚ ਅਜਿਹੀਆਂ ਸੁਗਾਤਾਂ ਤੋਂ ਵਾਂਝਾ ਰੱਖ ਕੇ ਪੱਛਮੀ ਸੱਭਿਆਚਾਰ ਨੂੰ ਜ਼ਿਆਦਾ ਮਹੱਤਵ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬੀ ਸੱਭਿਆਚਾਰ ਨੂੰ ਬਚਾਉਣਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਜੇਕਰ ਅਸੀਂ ਅਜਿਹਾ ਨਾ ਕੀਤਾ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਇਸ ਤੋਂ ਬਿਲਕੁਲ ਅਣਜਾਣ ਰਹਿ ਜਾਣਗੀਆਂ। ਇਸ ਸਥਿਤੀ ਵਿਚ ਸੱਭਿਆਚਾਰ ਨੂੰ ਬਚਾਉਣਾ ਸੌਖਾ ਨਹੀਂ ਪਰ ਸਾਹਿਤਕਾਰਾਂ ਬੁੱਧੀਜੀਵੀਆਂ ਤੇ ਸਮਾਜਸੇਵੀ ਲੋਕਾਂ ਨੂੰ ਸਰਕਾਰਾਂ ਤੋਂ ਆਸ ਛੱਡ ਕੇ ਆਪਣੇ ਪੱਧਰ ’ਤੇ ਆਵਾਜ਼ ਬੁਲੰਦ ਕਰਨੀ ਪਵੇਗੀ| ਇਸ ਦੌਰਾਨ ਸਾਹਿਤ ਕਲਾ ਮੰਚ ਦਾ ਨਵਾਂ ਜਨਰਲ ਸਕੱਤਰ ਬਣਾਉਣ ਦਾ ਵੀ ਫੈਸਲਾ ਲਿਆ ਗਿਆ।